ਅਸਾਮ 'ਚ ਐਨਆਰਸੀ ਦਾ ਫਾਈਨਲ ਡਰਾਫ਼ਟ ਜਾਰੀ, 40 ਲੱਖ ਲੋਕਾਂ ਦੇ ਨਾਮ ਗ਼ਾਇਬ, 2.48 ਲੱਖ ਸ਼ੱਕੀ ਵੋਟਰ
Published : Jul 30, 2018, 4:54 pm IST
Updated : Jul 30, 2018, 4:54 pm IST
SHARE ARTICLE
Asam Peoples Nrc
Asam Peoples Nrc

ਪੂਰਬ ਉਤਰ ਦੇ ਰਾਜ ਅਸਾਮ ਦੇ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਦੇ ਦੂਜੇ ਅਤੇ ਆਖ਼ਰੀ ਮਸੌਦੇ ਨੂੰ ਸੋਮਵਾਰ ਨੂੰ ਸਖ਼ਤ ਸੁਰੱਖਿਆ ੍ਪ੍ਰਬੰਧਾਂ ਦੇ ਵਿਚਕਾਰ ਜਾਰੀ ਕਰ...

ਗੁਹਾਟੀ : ਪੂਰਬ ਉਤਰ ਦੇ ਰਾਜ ਅਸਾਮ ਦੇ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਦੇ ਦੂਜੇ ਅਤੇ ਆਖ਼ਰੀ ਮਸੌਦੇ ਨੂੰ ਸੋਮਵਾਰ ਨੂੰ ਸਖ਼ਤ ਸੁਰੱਖਿਆ ੍ਪ੍ਰਬੰਧਾਂ ਦੇ ਵਿਚਕਾਰ ਜਾਰੀ ਕਰ ਦਿਤਾ ਗਿਆ ਹੈ। ਅਸਾਮ ਦੇ ਰਾਸ਼ਟਰੀ ਨਾਗਰਿਕ ਰਜਿਸਟਰ ਕਨਵੀਨਰ ਪ੍ਰਤੀਕ ਹਾਜੇਲਾ ਨੇ ਐਨਆਰਸੀ ਦਾ ਆਖ਼ਰੀ ਡਰਾਫ਼ਟ ਜਾਰੀ ਕਰਦੇ ਹੋਏ ਕਿਹਾ ਕਿ ਰਾਜ ਵਿਚ ਰਹਿ ਰਹੇ ਕੁੱਲ 3.29 ਕਰੋੜ ਅਰਜ਼ੀ ਕਰਤਾਵਾਂ ਵਿਚੋਂ 2.90 ਕਰੋੜ ਨਾਗਰਿਕ ਕਾਨੂੰਨੀ ਪਾਏ ਗਏ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਆਖ਼ਰੀ ਮਸੌਦਾ ਹੈ, ਫਾਈਨਲ ਐਨਆਰਸੀ ਸੂਚੀ ਨਹੀਂ। ਇਸ ਲਈ ਜਿਨ੍ਹਾਂ ਦਾ ਨਾਮ ਡਰਾਫਟ ਵਿਚ ਨਹੀਂ ਹੈ, ਉਹ ਘਬਰਾਉਣ ਨਾ। ਇਸ ਨੂੰ ਲੈ ਕੇ ਉਹ ਦਾਅਵਾ ਕਰ ਸਕਦੇ ਹਨ। 

Asam PeoplesAsam Peoplesਉਨ੍ਹਾਂ ਕਿਹਾ ਕ ਿਐਨਆਰਸੀ ਦੀ ਸੂਚੀ ਵਿਚ ਉਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਦੇ ਨਾਮ ਪਤੇ ਅਤੇ ਤਸਵੀਰ ਹੈ, ਜੋ 25 ਮਾਰਚ 1971 ਤੋਂ ਪਹਿਲਾਂ ਅਸਾਮ ਵਿਚ ਰਹਿ ਰਹੇ ਹਨ। ਰਾਜ ਸਰਕਾਰ ਨੇ ਕਿਹਾ ਕਿ ਮਸੌਦੇ ਵਿਚ ਜਿਨ੍ਹਾਂ ਦੇ ਨਾਮ ਮੌਜੂਦ ਨਹੀਂ ਹੋਣਗੇ, ਉਨ੍ਹਾਂ ਦੇ ਦਾਅਵਿਆਂ ਦੀ ਗੁੰਜਾਇਸ਼ ਹੋਵੇਗੀ। ਉਨ੍ਹਾਂ ਸਬੰਧਤ ਸੇਵਾ ਕੇਂਦਰਾਂ ਵਿਚ ਇਕ ਫਾਰਮ ਭਰਨਾ ਹੋਵੇਗਾ, ਇਹ ਫਾਰਮ 7 ਅਗਸਤ ਤੋਂ 28 ਸਤੰਬਰ ਦੇ ਵਿਚਕਾਰ ਉਪਲਬਧ ਹੋਣਗੇ। ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਨੂੰ ਸਖ਼ਤ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਸੱਤ ਜ਼ਿਲ੍ਹਿਆਂ, ਬਾਰਪੇਟਾ, ਦਰਾਂਗ, ਦੀਮਾ, ਹਸਾਓ, ਸੋਨਿਤਪੁਰ, ਕਰੀਮਗੰਜ, ਗੋਲਾਘਾਟ ਅਤੇ ਧੁਬਰੀ ਵਿਚ ਸੀਆਰਪੀਸੀ ਦੀ ਧਾਰਾ 144 ਤਹਿਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ।

Peoples NRC Seva Kendera AsamPeoples NRC Seva Kendera Asamਅਧਿਕਾਰੀ ਅਨੁਸਾਰ ਪੁਲਿਸ ਮੁਖੀਆਂ ਨੇ ਅਪਣੇ ਅਪਣੇ ਸਬੰਧ ਜ਼ਿਲ੍ਹਿਆਂ ਵਿਚ ਸੰਵੇਦਨਸ਼ੀਲ ਇਲਾਕਿਆਂ ਦੀ ਪਹਿਚਾਣ ਕੀਤੀ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਖ਼ਾਸ ਕਰਕੇ ਅਫ਼ਵਾਹ ਤੋਂ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਸਥਿਤੀ 'ਤੇ ਬੇਹੱਦ ਸਾਵਧਾਨੀ ਨਾਲ ਨਿਗਰਾਨੀ ਵਰਤੀ ਜਾ ਰਹੀ ਹੈ। ਅਸਾਮ ਅਤੇ ਗੁਆਂਢੀ ਰਾਜਾਂ ਵਿਚ ਸੁਰੱਖਿਆ ਚੌਕਸ ਰੱਖਣ ਲਈ ਕੇਂਦਰ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀਆਂ 220 ਕੰਪਨੀਆਂ ਨੂੰ ਭੇਜਿਆ ਹੈ।

NRC Seva Kendera AsamNRC Seva Kendera Asamਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਐਨਆਰਸੀ ਮਸੌਦਾ ਜਾਰੀ ਹੋਣ ਦੇ ਮੱਦੇਨਜ਼ਰ ਹਾਲ ਹੀ ਵਿਚ ਉਚ ਪੱਧਰੀ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਮਸੌਦਿਆਂ ਵਿਚ ਜਿਨ੍ਹਾਂ ਲੋਕਾਂ ਦੇ ਨਾਮ ਨਹੀਂ ਹੋਣਗੇ, ਉਨ੍ਹਾਂ ਦੇ ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਕਿਰਿਆ ਦੀ ਵਿਆਖਿਆ ਅਤੇ ਮਦਦ ਲਈ ਕਿਹਾ ਹੈ। 

Peoples NRC Seva Kendera AsamPeoples NRC Seva Kendera Asamਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤਾ ਹੈ ਕਿ ਐਨਆਰਸੀ ਮਸੌਦਾ ਸੂਚੀ 'ਤੇ ਜੇਕਰ ਅਸਲ ਨਾਗਰਿਕਾਂ ਦੇ ਨਾਮ ਦਸਤਾਵੇਜ਼ ਵਿਚ ਮੌਜੂਦ ਨਾ ਹੋਣ ਤਾਂ ਉਹ ਘਬਰਾਉਣ ਨਾ ਬਲਕਿ ਉਨ੍ਹਾਂ ਨੂੰ (ਮਹਿਲਾ ਜਾਂ ਪੁਰਸ਼) ਸਬੰਧਤ ਸੇਵਾ ਕੇਂਦਰਾਂ ਵਿਚ ਇਕ ਫ਼ਾਰਮ ਭਰਨਾ ਹੋਵੇਗਾ। ਇਹ ਫਾਰਮ 7 ਅਗਸਤ ਤੋਂ 28 ਸਤੰਬਰ ਦੇ ਵਿਚਕਾਰ ਉਪਲਬਧ ਹੋਣਗੇ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਇਸ ਦਾ ਕਾਰਨ ਦੱਸਣਾ ਹੋਵੇਗਾ ਕਿ ਮਸੌਦੇ ਵਿਚ ਉਨ੍ਹਾਂ ਦੇ ਨਾਮ ਕਿਉਂ ਰਹਿ ਗਏ। 

Peoples NRC Seva Kendera AsamPeoples NRC Seva Kendera Asamਇਸ ਤੋਂ ਬਾਅਦ ਅਗਲੇ ਕਦਮ ਤਹਿਤ ਉਨ੍ਹਾਂ ਨੂੰ ਅਪਣੇ ਦਾਅਵਿਆਂ ਨੂੰ ਦਰਜ ਕਰਵਾਉਣ ਲਈ ਹੋਰ ਇਕ ਫ਼ਾਰਮ ਭਰਨਾ ਹੋਵੇਗਾ ਜੋ 30 ਅਗਸਤ ਤੋਂ 28 ਸਤੰਬਰ ਤਕ ਉਪਲਬਧ ਹੋਵੇਗਾ। ਅਰਜ਼ੀਕਰਤਾ ਅਪਣੇ ਨਾਵਾਂ ਨੂੰ ਐਨਆਰਸੀ ਸੇਵਾ ਕੇਂਦਰ ਜਾ ਕੇ 30 ਜੁਲਾਈ ਤੋਂ 28 ਸਤੰਬਰ ਤਕ ਸਾਰੇ ਕੰਮਕਾਜੀ ਦਿਨਾਂ ਵਿਚ ਸਵੇਰੇ 10 ਵਜੇ ਤੋਂ ਸ਼ਾਮ ਚਾਰ ਵਜੇ ਤਕ ਦੇਖ ਸਕਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ 14 ਫਰਵਰੀ ਦੀ ਬੈਠਕ Kisana ਲਈ ਹੋਵੇਗੀ ਸਾਰਥਕ, Kisana ਨੂੰ ਮਿਲੇਗੀ MSP ਦੀ ਗਾਰੰਟੀ ?

19 Jan 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

19 Jan 2025 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

18 Jan 2025 12:04 PM

Khanauri Border Farmers Meeting | Sarwan Singh Pandehr ਪਹੁੰਚੇ ਮੀਟਿੰਗ ਕਰਨ

18 Jan 2025 12:00 PM

Raja Warring ਤੋਂ ਬਾਅਦ ਕੌਣ ਬਣ ਰਿਹਾ Congress ਦਾ ਪ੍ਰਧਾਨ?

17 Jan 2025 11:24 AM
Advertisement