ਐਗਰੀ ਬਿਜਨੈੱਸ ਕੰਪਨੀਆਂ ਨੂੰ ਦਿਤਾ ਜਾ ਰਿਹੈ ਕਿਸਾਨਾਂ ਦੇ ਕੋਟੇ ਦਾ ਲੋਨ
Published : Sep 4, 2018, 11:06 am IST
Updated : Sep 4, 2018, 11:06 am IST
SHARE ARTICLE
indian farmers
indian farmers

ਸਾਲ 2016 ਵਿਚ ਸਰਕਾਰੀ ਬੈਂਕਾਂ ਨੇ ਕੁੱਲ ਖੇਤੀ ਲੋਨ ਦਾ ਲਗਭਗ 18 ਫ਼ੀਸਦੀ ਹਿੱਸਾ ਸਿਰਫ਼ 0.56 ਫ਼ੀ ਸਦ ਖ਼ਾਤਿਆਂ ਵਿਚ ਪਾਇਆ ਹੈ। ਉਥੇ 2.57 ਫ਼ੀ ਸਦ ਖ਼ਾਤਿਆਂ ਵਿਚ...

* 2016 ਵਿਚ ਕੁਲ ਖੇਤੀ ਕਰਜ਼ ਦਾ 18 ਫ਼ੀ ਸਦ ਹਿੱਸਾ ਸਿਰਫ਼ 0.15 ਫ਼ੀ ਸਦ ਖਾਤਿਆਂ ਵਿਚ ਪਾਇਆ ਗਿਆ
ਨਵੀਂ ਦਿੱਲੀ : ਸਾਲ 2016 ਵਿਚ ਸਰਕਾਰੀ ਬੈਂਕਾਂ ਨੇ ਕੁੱਲ ਖੇਤੀ ਲੋਨ ਦਾ ਲਗਭਗ 18 ਫ਼ੀਸਦੀ ਹਿੱਸਾ ਸਿਰਫ਼ 0.56 ਫ਼ੀ ਸਦ ਖ਼ਾਤਿਆਂ ਵਿਚ ਪਾਇਆ ਹੈ। ਉਥੇ 2.57 ਫ਼ੀ ਸਦ ਖ਼ਾਤਿਆਂ ਵਿਚ 31.57 ਫ਼ੀ ਸਦ ਲੋਨ ਦਿਤਾ ਗਿਆ ਹੈ। 'ਦਿ ਵਾਇਰ' ਵਲੋਂ ਦਾਇਰ ਕੀਤੀ ਗਈ ਸੂਚਨਾ ਦਾ ਅਧਿਕਾਰ ਅਰਜ਼ੀ ਦੇ ਤਹਿਤ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇਹ ਜਾਣਕਾਰੀ ਦਿਤੀ ਹੈ। ਕੇਂਦਰ ਸਰਕਾਰ ਨੇ 2014-15 ਵਿਚ 8.5 ਲੱਖ ਕਰੋੜ ਰੁਪਏ ਖੇਤੀ ਲੋਨ ਦੇਣ ਦਾ ਐਲਾਨ ਕੀਤਾ ਗਿਆ ਸੀ।

ਉਥੇ ਵਿੱਤੀ ਸਾਲ 2018-19 ਵਿਚ ਇਸ ਨੂੰ ਵਧਾ ਕੇ 11 ਲੱਖ ਕਰੋੜ ਰੁਪਏ ਕਰ ਦਿਤਾ ਗਿਆ ਹੈ। ਹਾਲਾਂਕਿ ਆਰਬੀਆਈ ਦੇ ਅੰਕੜੇ ਦਸਦੇ ਹਨ ਕਿ ਖੇਤੀ ਲੋਨ ਦਾ ਇਕ ਭਾਰੀ ਹਿੱਸਾ ਮੋਟੇ ਲੋਨ ਦੇ ਰੂਪ ਵਿਚ ਕੁੱਝ ਚੋਣਵੇਂ ਲੋਕਾਂ ਨੂੰ ਦਿਤਾ ਜਾ ਰਿਹਾ ਹੈ। 

Indian FarmersIndian Farmers

ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਮ 'ਤੇ ਇਹ ਲੋਨ ਐਗਰੀ-ਬਿਜਨੈੱਸ ਕੰਪਨੀਆਂ ਅਤੇ ਇੰਡਸਟਰੀ ਸੈਕਟਰ ਨੂੰ ਦਿਤਾ ਜਾ ਰਿਹਾ ਹੈ। ਆਰਟੀਆਈ ਦੇ ਜ਼ਰੀਏ ਮਿਲੇ ਆਰਬੀਆਈ ਦੇ ਅਕੰੜਿਆਂ ਦੇ ਹਿਸਾਬ ਨਾਲ ਬੈਂਕਾਂ ਵਲੋਂ ਸਾਲ 2016 ਵਿਚ 78322 ਖ਼ਾਤਿਆਂ ਵਿਚ ਜੋ ਖੇਤੀ ਲੋਨ ਪਾਉਣ ਵਾਲੇ ਕੁੱਲ ਖਾਤਿਆਂ ਦਾ 0.15 ਫੀਸਦੀ ਹੈ। ਇਕ ਲੱਖ 23 ਹਜ਼ਾਰ ਕਰੋੜ ਰੁਪਏ ਪਾਏ ਗਏ ਸਨ। ਇਹ ਰਾਸ਼ੀ ਕੁੱਲ ਦਿਤੇ ਗਏ ਖੇਤੀ ਲੋਨ ਦਾ 18.10 ਫੀਸਦੀ ਹੈ। ਉਥੇ ਇਸੇ ਸਾਲ 1289351 ਖਾਤਿਆਂ ਵਿਚ ਜੋ ਕਿ ਖੇਤੀ ਲੋਨ ਪਾਉਣ ਵਾਲੇ ਕੁੱਲ ਖਾਤਿਆਂ ਦਾ 2.57 ਫ਼ੀਸਦੀ ਹੈ, ਦੋ ਲੱਖ 15 ਹਜ਼ਾਰ ਕਰੋੜ ਪਾਏ ਗਏ ਹਨ।

Indian FarmersIndian Farmers

ਇਹ ਰਾਸ਼ੀ ਕੁੱਲ ਦਿਤੇ ਗਏ ਖੇਤੀ ਲੋਨ ਦਾ 18.10 ਫ਼ੀਸਦੀ ਹੈ। ਸਾਲ 2016 ਵਿਚ ਸਰਕਾਰੀ ਬੈਂਕਾਂ ਵਲੋਂ ਪੰਜ ਕਰੋੜ ਤੋਂ ਜ਼ਿਆਦਾ ਖਾਤਿਆਂ ਵਿਚ ਛੇ ਲੱਖ 82 ਹਜ਼ਾਰ ਕਰੋੜ ਰੁਪਏ ਦਾ ਲੋਨ ਦਿਤਾ ਗਿਆ ਸੀ। ਖੇਤੀ ਮਾਹਰਾਂ ਨੇ ਹੈਰਾਨੀ ਪ੍ਰਗਟਾਉਂਦੇ ਹੋਹੇ ਕਿਹਾ ਕਿ ਕਿਸਾਨ ਦੇ ਨਾਮ 'ਤੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਇਹ ਲੋਨ ਦਿਤਾ ਜਾ ਰਿਹਾ ਹੈ।  ਆਲ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਕਨਵੀਨਰ ਵੀਐਮ ਸਿੰਘ ਨੇ ਕਿਹਾ ਕਿ ਇਕ ਪਾਸੇ ਤਾਂ ਕਿਸਾਨਾਂ ਨੂੰ ਕਰਜ਼ਾ ਦੇਣ ਅਤੇ ਕਰਜ਼ਾ ਵਾਪਸੀ ਦੇ ਲਈ ਸਮਾਂ ਤੈਅ ਕੀਤਾ ਗਿਆ ਹੈ ਉਹ ਬਹੁਤ ਜ਼ਿਆਦਾ ਗ਼ਲਤ ਅਤੇ ਗ਼ੈਰ ਤਰਕਿਕ ਹੈ।

Indian FarmersIndian Farmers

ਦੂਜੇ ਪਾਸੇ ਸਰਕਾਰ ਕੰਪਨੀਆਂ ਨੂੰ ਕਿਸਾਨ ਬਣਾ ਕੇ ਉਨ੍ਹਾਂ ਨੂੰ ਇੰਨੇ ਕਰੋੜਾਂ ਦਾ ਲੋਨ ਦਿਵਾ ਰਹੀ ਹੈ। ਕਿਸਾਨ ਇਸ ਦੇਸ਼ ਵਿਚ ਮਜ਼ਾਕ ਬਣ ਕੇ ਰਹਿ ਗਿਆ ਹੈ। ਆਰਬੀਆਈ ਅੰਕੜੇ ਦਸਦੇ ਹਨ ਕਿ ਸਾਲ ਦਰ ਸਾਲ ਖੇਤੀ ਕਰਜ਼ ਦੇ ਤਹਿਤ ਕਰੋੜਾਂ ਰੁਪਏ ਦੇ ਲੋਨ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿੱਥੇ ਇਕ ਪਾਸੇ ਸਾਲ 2015 ਵਿਚ 73265 ਖਾਤਿਆਂ ਵਿਚ 25 ਲੱਖ ਤੋਂ ਉਪਰ ਨੂੰ ਲੋਨ ਦਿਤਾ ਗਿਆ, ਉਥੇ ਸਾਲ 2016 ਵਿਚ ਇਹ ਗਿਣਤੀ ਵਧ ਕੇ 783322 ਖਾਤਿਆਂ ਤਕ ਪਹੁੰਚ ਗਈ ਜੋ ਕਿ ਹੁਣ ਤਕ ਦਾ ਸਭ ਤੋਂ ਜ਼ਿਆਦਾ ਹੈ। ਇਨ੍ਹਾਂ ਖਾਤਿਆਂ ਵਿਚ 123481 ਕਰੋੜ ਤੋਂ ਜ਼ਿਆਦਾ ਦਾ ਲੋਨ ਪਾਇਆ ਗਿਆ। ਇਸ ਹਿਸਾਬ ਨਾਲ ਦੇਖੀਏ ਤਾਂ ਹਰ ਇਕ ਖਾਤੇ ਵਿਚ ਔਸਤਨ 1.5 ਕਰੋੜ ਤਕ ਦਾ ਕਰਜ਼ਾ ਦਿਤਾ ਗਿਆ ਹੈ। 

Loan Loan

ਸਾਲ 2007 ਵਿਚ ਖੇਤੀ ਕਰਜ਼ ਦੇ ਤਹਿਤ ਕਰੋੜਾਂ ਰੁਪਏ ਦੇ ਕਰਜ਼ ਪਾਉਣ ਵਾਲੇ ਖਾਤਿਆਂ ਦੀ ਗਿਣਤੀ 24729 ਸੀ। ਹਾਲਾਂਕਿ ਨੌਂ ਸਾਲ ਦੇ ਅੰਦਰ ਇਸ ਤਰ੍ਹਾਂ ਦੇ ਖਾਤਿਆਂ ਦੀ ਗਿਣਤੀ ਗੁਣਾ ਵੀ ਜ਼ਿਆਦਾ ਵਧ ਗਈ ਹੈ। ਉਥੇ ਸਾਲ 2014 ਵਿਚ ਹੁਣ ਤਕ ਸਭ ਤੋਂ ਜ਼ਿਆਦਾ ਇਸ ਤਰ੍ਹਾਂ ਦੇ ਲੋਨ ਦਿਤੇ ਗਏ। ਇਸ ਸਾਲ 77795 ਖਾਤਿਆਂ ਵਿਚ 124517 ਕਰੋੜ ਦਾ ਕਰਜ਼ਾ ਦਿਤਾ ਗਿਆ ਜੋ ਕਿ ਹੁਣ ਤਕ ਦਾ ਸਭ ਤੋਂ ਜ਼ਿਆਦਾ ਹੈ। ਵੀਐਮ ਸਿੰਘ ਕਹਿੰਦੇ ਹਨ ਕਿ ਇਹ ਬੇਹੱਦ ਚਿੰਤਾਜਨਕ ਹੈ। ਅੱਜ ਦੇ ਸਮੇਂ ਵਿਚ ਸਰਕਾਰ ਕਿਸਾਨਾਂ ਦੇ ਮੋਢੋ ਤੋਂ ਬੰਦੂਕ ਚਲਾ ਰਹੀ ਹੈ। ਕਿਸਾਨਾਂ ਨੂੰ ਬੇਵਕੂਫ਼ ਬਣਾ ਕੇ ਸਰਕਾਰ ਪੂੰਜੀਪਤੀਆਂ ਦਾ ਫ਼ਾਇਦਾ ਕਰਵਾ ਰਹੀ ਹੈ।

Indian FarmersIndian Farmers

ਹਾਲਾਤ ਇਹ ਹੈ ਕਿ ਦੋ-ਦੋ ਏਕੜ ਵਾਲੇ ਕਿਸਾਨ ਬਿਨਾਂ ਲੋਨ ਦੇ ਰਹਿ ਰਹੇ ਹਨ ਅਤੇ ਅਜਿਹੇ ਲੋਕ ਬਿਨਾਂ ਜ਼ਮੀਨ ਦੇ ਕਰੋੜਾਂ ਰੁਪਏ ਦਾ ਲੋਨ ਉਠਾ ਰਹੇ ਹਨ। ਆਰਬੀਆਈ ਦੇ ਅੰਕੜੇ ਇਹ ਵੀ ਦਸਦੇ ਹਨ ਕਿ ਖੇਤੀ ਕਰਜ਼ ਦੇ ਤਹਿਤ 25 ਕਰੋੜ ਤੋਂ ਜ਼ਿਆਦਾ ਦੇ ਕਰਜ਼ ਵਿਚ ਭਾਰੀ ਵਾਧਾ ਹੋਇਆ ਹੈ। ਇਸ 'ਤੇ ਯੋਗੇਂਦਰ ਯਾਦਵ ਦਾ ਕਹਿਣਾ ਹੈ ਕਿ ਐਗਰੀ ਬਿਜਨੈੱਸ ਕੰਪਨੀਆਂ ਨੂੰ ਲੋਨ ਦੇਣ ਵਿਚ ਕੋਈ ਬੁਰਾਈ ਨਹੀਂ ਹੈ, ਸਮੱਸਿਆ ਇਹ ਹੈ ਕਿ ਇਸ ਨੂੰ ਕਿਸਾਨਾਂ ਦੇ ਕੋਟੇ ਤੋਂ ਦਿਤਾ ਜਾ ਰਿਹਾ ਹੈ।

RBI RBI

ਬੈਂਕ ਐਗਰੀ-ਬਿਜਨੈੱਸ ਨੂੰ ਲੋਨ ਦੇ ਕੇ ਇਹ ਦਿਖਾਉਂਦੇ ਹਨ ਕਿ ਉਨ੍ਹਾਂ ਦਾ ਕਿਸਾਨਾਂ ਨੂੰ ਲੋਨ ਦੇਣ ਦਾ ਕੋਟਾ ਪੂਰਾ ਹੋ ਗਿਆ। 18 ਫ਼ੀਸਦੀ ਵਿਚੋਂ 13 ਫ਼ੀਸਦੀ ਕਿਸਾਨਾਂ ਨੂੰ ਦੇਣਾ ਹੁੰਦਾ ਹੈ ਅਤੇ ਉਸ ਵਿਚੋਂ ਲਗਭਗ 8 ਫ਼ੀਸਦੀ ਛੋਟੇ ਅਤੇ ਸਰਹੱਦੀ ਕਿਸਾਨ ਦੇ ਲਈ ਹੁੰਦਾ ਹੈ। ਇਸ ਕੋਟੇ ਦੀ ਵਰਤੋਂ ਗ਼ਲਤ ਕੰਮ ਲਈ ਹੋ ਰਹੀ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement