ਸ਼ਰ੍ਹੇਆਮ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਸੇਵਾਮੁਕਤ ਥਾਣੇਦਾਰ, ਇਕ ਗ੍ਰਿਫ਼ਤਾਰ
Published : Sep 4, 2018, 4:35 pm IST
Updated : Sep 4, 2018, 4:39 pm IST
SHARE ARTICLE
Inspector Beaten
Inspector Beaten

ਸਥਾਨਕ ਸ਼ਿਵਕੁਟੀ ਥਾਣਾ ਖੇਤਰ ਵਿਚ ਪੈਂਦੇ ਤੇਲੀਅਰਗੰਜ ਦੇ ਸ਼ਿਲਾਖਾਨਾ ਵਿਚ ਸੇਵਾਮੁਕਤ ਥਾਣੇਦਾਰ ਅਬਦੁਲ ਸਮਦ ਖਾਂ ਨੂੰ ਲਾਠੀਆਂ ਅਤੇ ਲੋਹੇ ਦੀ ਰਾਡ ਨਾਲ ਕੁੱਟ...

ਇਲਾਹਾਬਾਦ : ਸਥਾਨਕ ਸ਼ਿਵਕੁਟੀ ਥਾਣਾ ਖੇਤਰ ਵਿਚ ਪੈਂਦੇ ਤੇਲੀਅਰਗੰਜ ਦੇ ਸ਼ਿਲਾਖਾਨਾ ਵਿਚ ਸੇਵਾਮੁਕਤ ਥਾਣੇਦਾਰ ਅਬਦੁਲ ਸਮਦ ਖਾਂ ਨੂੰ ਲਾਠੀਆਂ ਅਤੇ ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ। ਪੁਲਿਸ ਨੇ ਤਿੰਨ ਦੋਸ਼ੀਆਂ ਵਿਚੋਂ ਇਕ ਮੁਹੰਮਦ ਯੂਸਫ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਖ਼ਬਰ ਏਜੰਸੀ ਅਨੁਸਾਰ ਸੀਨੀਅਰ ਪੁਲਿਸ ਮੁਖੀ ਨਿਤਿਨ ਤਿਵਾੜੀ ਨੇ ਦਸਿਆ ਕਿ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੇ 10 ਲੋਕਾਂ ਦੇ ਵਿਰੁਧ ਐਫਆਈਆਰ ਦਰਜ ਕਰਵਾਈ ਹੈ। 
ਘਟਨਾ ਸਥਾਨ ਦੇ ਕੋਲੋਂ ਮਿਲੀ ਸੀਸੀਟੀਵੀ ਫੁਟੇਜ਼ ਵਿਚ ਤਿੰਨ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ।

Allahabad Retired Inspector Beaten Allahabad Retired Inspector Beaten

ਇਨ੍ਹਾਂ ਵਿਚੋਂ ਇਕ ਹਮਲਾਵਰ ਮੁਹੰਮਦ ਯੂਸਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਰਨਲ ਗੰਜ ਥਾਦੇ ਦੇ ਖੇਤਰ ਅਧਿਕਾਰੀ ਅਲੋਕ ਮਿਸ਼ਰਾ ਨੇ ਦਸਿਆ ਕਿ ਬਾਕੀ ਦੋ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਖ ਦੋਸ਼ੀਆਂ ਵਿਚ ਹਿਸਟਰੀਸ਼ੀਟਰ ਜੂਨੈਦ ਕਮਾਲ ਦੇ ਬੇਟੇ ਸ਼ੇਬੂ ਅਤੇ ਯੂਸਫ਼ ਅਤੇ ਇਕ ਰਿਸ਼ਤੇਦਾਰ ਇਬਨੇ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਮ੍ਰਿਤਕ ਦਾ ਜੁਨੈਦ ਕਮਾਲ ਦੇ ਪਰਵਾਰ ਨਾਲ ਪਿਛਲੇ 20-30 ਸਾਲ ਤੋਂ ਜ਼ਮੀਨ ਦਾ ਮੁਕੱਦਮਾ ਚੱਲ ਰਿਹਾ ਹੈ। ਦੋਵੇਂ ਪੱਖ ਆਪਸ ਵਿਚ ਰਿਸ਼ਤੇਦਾਰ ਹਨ।

Allahabad Retired Inspector Beaten Allahabad Retired Inspector Beaten

ਕੁੱਝ ਕਹਾਸੁਣੀ ਹੋਣ ਤੋਂ ਬਾਅਦ ਸਵੇਰੇ ਕਰੀਬ ਦਸ ਵਜੇ ਜਦੋਂ ਸੇਵਾਮੁਕਤ ਥਾਣੇਦਾਰ ਅਬਦੁਲ ਸਮਦ ਅਪਣੇ ਘਰ ਤੋਂ ਕਿਤੇ ਜਾ ਰਿਹਾ ਸੀ ਤਾਂ ਜੁਨੈਦ ਦੇ ਬੇਟੇ ਸ਼ੇਬੂ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ। ਬਾਅਦ ਵਿਚ ਇਸ ਹਮਲੇ  ਵਿਚ ਯੂਸਫ਼ ਅਤੇ ਇਬਨੇ ਵੀ ਸ਼ਾਮਲ ਹੋ ਗਏ। ਅਬਦੁਲ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਦੇਰ ਸ਼ਾਮ ਉਸ ਦੀ ਮੌਤ ਹੋ ਗਈ। ਸੀਸੀਟੀਵੀ ਫੁਟੇਜ ਵਿਚ ਤੇਲੀਅਰਗੰਜ ਸ਼ਿਲਾਖ਼ਾਨਾ ਵਿਖੇ ਅਬਦੁਲ ਦੀ ਦੁਕਾਨ ਦੇ ਸਾਹਮਣੇ ਕਰੀਬ 9:45 ਵਜੇ ਸੇਵਾਮੁਕਤ ਥਾਣੇਦਾਰ ਅਬਦੁਲ ਸਮਦ ਖ਼ਾਂ ਸਾਇਕਲ 'ਤੇ ਘਰ ਤੋਂ ਨਿਕਲਿਆ ਸੀ।

Allahabad Retired Inspector Beaten Allahabad Retired Inspector Beaten

ਅਬਦੁਲ ਦੀ ਦੁਕਾਨ ਦੇ ਨੇੜੇ ਹੀ ਅਚਾਨਕ ਜੁਨੈਦ ਦਾ ਬੇਟਾ ਸ਼ੇਬੂ ਪਹੁੰਚਿਆ। ਸ਼ੇਬੂ ਨੇ ਡੰਡੇ ਨਾਲ ਅਬਦੁਲ 'ਤੇ ਪਿਛੇ ਤੋਂ ਹਮਲਾ ਕਰ ਦਿਤਾ। ਇਕ ਤੋਂ ਬਾਅਦ ਇਕ ਉਸ ਨੇ ਤਿੰਨ ਵਾਰ ਕੀਤੇ, ਜਿਸ ਨਾਲ ਅਬਦੁਲ ਸਾਈਕਲ ਤੋਂ ਡਿਗ ਗਿਆ। ਇਸ ਤੋਂ ਬਾਅਦ 11 ਵਾਰ ਕੀਤੇ। ਉਸੇ ਸਮੇਂ ਉਸ ਦਾ ਭਰਾ ਰਾਜ਼ਿਕ ਅਤੇ ਰਿਸ਼ਤੇਦਾਰ ਇਬਨੇ ਪਹੁੰਚਿਆ। ਦੋਵਾਂ ਦੇ ਹੱਥਾਂ ਵਿਚ ਡੰਡੇ ਅਤੇ ਰਾਡਾਂ ਸਨ। ਹੁਣ ਤਿੰਨਾਂ ਨੇ ਅਬਦੁਲ 'ਤੇ ਹਮਲਾ ਕਰ ਦਿਤਾ। ਲਗਾਤਾਰ 20 ਵਾਰ ਕੀਤੇ, ਜਿਸ ਨਾਲ ਅਬਦੁਲ ਸੜਕ 'ਤੇ ਡਿਗ ਗਿਆ।

Allahabad Retired Inspector Beaten Allahabad Retired Inspector Beaten

ਇਸ ਮਾਰਕੁੱਟ ਨੂੰ ਰਾਹਗੀਰ ਦੇਖਦੇ ਰਹੇ ਪਰ ਕਿਸੇ ਨੇ ਵਿਚ ਪੈ ਕੇ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਤਿੰਨਾਂ ਵਲੋਂ 90 ਸਕਿੰਟ ਵਿਚ ਅਬਦੁਲ 'ਤੇ 49 ਵਾਰ ਕੀਤੇ ਗਏ, ਜਿਸ ਨਾਲ ਉਥੇ ਖੂਨ ਹੀ ਖ਼ੂਨ ਹੋ ਗਿਆ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement