ਕਾਂਗਰਸ ਦੇ ਡੀਕੇ ਸ਼ਿਵਕੁਮਾਰ ਦੀ ਹਾਲਤ ਹੋਈ ਗੰਭੀਰ
Published : Sep 4, 2019, 10:32 am IST
Updated : Sep 4, 2019, 10:32 am IST
SHARE ARTICLE
Congress leader shivkumar arrested on money laundering case
Congress leader shivkumar arrested on money laundering case

ਮੈਡੀਕਲ ਜਾਂਚ ਵਿਚ ਉਹਨਾਂ ਦਾ ਬਲੱਡ ਪ੍ਰੇਸ਼ਰ ਕਾਫੀ ਜ਼ਿਆਦਾ ਵਧਿਆ ਹੋਇਆ ਸੀ।

ਨਵੀਂ ਦਿੱਲੀ: ਕਰਨਾਟਕ ਦੇ ਕਾਂਗਰਸ ਆਗੂ ਡੀਕੇ ਸ਼ਿਵਕੁਮਾਰ ਨੂੰ ਮਨੀ ਲਾਂਡਰਿੰਗ ਕੇਸ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਦੇਰ ਰਾਤ ਉਹਨਾਂ ਦੀ ਹਾਲਤ ਗੰਭੀਰ ਹੋ ਗਈ। ਛਾਤੀ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਿਵਕੁਮਾਰ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਭਰਤੀ ਕਵਾਇਆ ਗਿਆ। ਮੈਡੀਕਲ ਜਾਂਚ ਵਿਚ ਉਹਨਾਂ ਦਾ ਬਲੱਡ ਪ੍ਰੇਸ਼ਰ ਕਾਫੀ ਜ਼ਿਆਦਾ ਵਧਿਆ ਹੋਇਆ ਸੀ।

DK ShivkumarDK Shivkumar

ਇਸ ਤੋਂ ਬਾਅਦ ਉਹਨਾਂ ਨੂੰ ਲੋਹੀਆ ਹਸਪਤਾਲ ਦੇ ਦੂਜੇ ਵਿਭਾਗ ਵਿਚ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੈਡੀਕਲ ਜਾਂਚ ਪੂਰੀ ਕੀਤੀ ਗਈ। ਡੀ ਕੇ ਸ਼ਿਵਕੁਮਾਰ ਨੂੰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਹੈਡਕੁਆਰਟਰ ਲਿਜਾਇਆ ਗਿਆ। ਈਡੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਵਕੁਮਾਰ ਨੇ ਭਾਜਪਾ ਤੇ ਨਿਸ਼ਾਨਾ ਲਾਇਆ। ਸ਼ਿਵਕੁਮਾਰ ਨੇ ਟਵੀਟ ਕਰਦੇ ਹੋਏ ਲਿਖਿਆ ਮੈਂ ਭਾਜਪਾ ਦੇ ਦੋਸਤਾਂ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਗ੍ਰਿਫ਼ਤਾਰ ਕਰ ਕੇ ਆਖਰੀ ਅਪਣੇ ਮਿਸ਼ਨ ਵਿਚ ਕਾਮਯਾਬ ਰਹੀ।

ਆਮਦਨ ਵਿਭਾਗ ਅਤੇ ਈਡੀ ਦੀ ਜਾਂਚ ਮੇਰੇ ਵਿਰੁਧ ਰਾਜਨੀਤੀ ਨਾਲ ਪ੍ਰੇਰਿਤ ਹੈ। ਮੈਂ ਭਾਜਪਾ ਦੇ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਦਾ ਪੀੜਤ ਹਾਂ। ਇਸ ਤੇ ਯੇਡਿਊਰੱਪਾ ਦਾ ਜਵਾਬ ਵੀ ਆਇਆ ਹੈ। ਉਹਨਾਂ ਕਿਹਾ ਕਿ ਸ਼ਿਵਕੁਮਾਰ ਦੀ ਗ੍ਰਿਫ਼ਤਾਰੀ ਉਸ ਦੇ ਲਈ ਖੁਸ਼ਖਬਰੀ ਨਹੀਂ ਹੈ। ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦੇ। ਉਹ ਅਰਦਾਸ ਕਰਦੇ ਹਨ ਕਿ ਡੀਕੇ ਸ਼ਿਵਕੁਮਾਰ ਜਲਦ ਤੋਂ ਜਲਦ ਰਿਹਾਅ ਹੋ ਜਾਣ।

dwwBS Yediyurappaਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਬਦਲੇ ਦੀ ਭਾਵਨਾ ਨਾਲ ਉਹਨਾਂ ਦੇ ਨੇਤਾਵਾਂ ਵਿਰੁਧ ਜਾਂਚ ਏਜੰਸੀਆਂ ਦਾ ਇਸਤੇਮਾਲ ਕਰ ਰਹੀਆਂ ਹਨ। ਪਾਰਟੀ ਦਾ ਇਹ ਵੀ ਕਹਿਣਾ ਹੈ ਕਿ ਮੋਦੀ ਸਰਕਾਰ ਬੇਰੁਜ਼ਗਾਰੀ ਜੀਡੀਪੀ ਅਤੇ ਅਰਥਵਿਵਸਥਾ ਵਰਗੇ ਮੁੱਦਿਆਂ ਨਾਲ ਲੋਕਾਂ ਦਾ ਧਿਆਨ ਭਟਕਾਉਣ ਲਈ ਕਾਂਗਰਸਸ ਨੇਤਾਵਾਂ ਨੂੰ ਕਿਸੇ ਨਾ ਕਿਸੇ ਕੇਸ ਵਿਚ ਫਸਾ ਰਹੀ ਹੈ। ਪਰ ਭਾਜਪਾ ਨੇ ਇਹਨਾਂ ਆਰੋਪਾਂ ਨੂੰ ਖਾਰਜ ਕੀਤਾ ਹੈ।

ਦਸ ਦਈਏ ਕਿ ਡੀਕੇ ਸ਼ਿਵਕੁਮਾਰ ਨੂੰ ਪਹਿਲੀ ਵਾਰ 17 ਜਨਵਰੀ 2019 ਨੂੰ ਸਮਨ ਪੇਸ਼ ਕੀਤਾ ਗਿਆ ਸੀ। ਪਰ ਉਹ ਆਏ ਨਹੀਂ। ਜਿਸ ਤੋਂ ਬਾਅਦ 15 ਫਰਵਰੀ 2019 ਨੂੰ ਫਿਰ ਤਲਬ ਕੀਤਾ ਗਿਆ ਪਰ ਉਹ ਫਿਰ ਵੀ ਨਹੀਂ ਆਏ। ਅਗਸਤ ਵਿਚ ਆਖਰੀ ਵਾਰ ਉਸ ਦੇ ਵਿਰੁਧ ਤੀਜੀ ਵਾਰ ਸਮਨ ਜਾਰੀ ਕੀਤਾ ਗਿਆ ਜਿਸ ਤੇ ਡੀਕੇ ਸ਼ਿਵਕੁਮਾਰ ਨੂੰ ਪੇਸ਼ਗੀ ਜ਼ਮਾਨਤ ਨਾ ਮਿਲਣ ਤੇ ਪੁਛਗਿਛ ਲਈ ਜਾਣਾ ਪਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement