
ਲਖਨਊ ਸਥਿਤ ਕਾਂਗਰਸ ਪਾਰਟੀ ਦੇ ਹੈਡਕੁਆਟਰ ਵਿਚ ਕਾਂਗਰਸ ਕਰਮਚਾਰੀ ਉਸ ਸਮੇਂ ਹੈਰਾਨ ਰਹਿ ਗਏ ਜਦ ਉਨਾਂ ਅਚਾਨਕ ਨਰਿੰਦਰ ਮੋਦੀ ਨੂੰ ਦਫਤਰ ਦੇ ਅੰਦਰ ਵੇਖਿਆ।
ਲਖਨਊ : ਯੂਪੀ ਦੇ ਲਖਨਊ ਸਥਿਤ ਕਾਂਗਰਸ ਪਾਰਟੀ ਦੇ ਹੈਡਕੁਆਟਰ ਵਿਚ ਕਾਂਗਰਸ ਕਰਮਚਾਰੀ ਉਸ ਸਮੇਂ ਹੈਰਾਨ ਰਹਿ ਗਏ ਜਦ ਉਨਾਂ ਅਚਾਨਕ ਨਰਿੰਦਰ ਮੋਦੀ ਨੂੰ ਦਫਤਰ ਦੇ ਅੰਦਰ ਵੇਖਿਆ। ਹਾਲਾਂਕਿ ਜਲਦ ਹੀ ਉਨਾਂ ਨੂੰ ਪਤਾ ਲਗਾ ਕਿ ਪ੍ਰਧਾਨ ਮੰਤਰੀ ਇਸ ਤਰਾਂ ਕਾਂਗਰਸ ਹੈਡਕੁਆਟਰ ਵਿਖੇ ਨਜ਼ਰ ਨਹੀਂ ਆ ਸਕਦੇ। ਇਹ ਜ਼ਰੂਰ ਕੋਈ ਉਨਾਂ ਦਾ ਹਮਸ਼ਕਲ ਹੈ। ਇਕ ਕਾਂਗਰਸੀ ਕਰਮਚਾਰੀ ਨੇ ਉਸ ਸ਼ਖ਼ਸ ਨੂੰ ਸਵਾਲ ਪੁੱਛਿਆ ਕਿ ਮੇਰੇ ਖਾਤੇ ਵਿਚ 15 ਲਖ ਕਦੋਂ ਆਉਣਗੇ? ਦਸਣਯੋਗ ਹੈ ਕਿ ਕਾਂਗਸ ਪੀਐਮ ਮੋਦੀ 'ਤੇ ਕਾਲਾਧਨ ਵਾਪਿਸ ਲਿਆਉਣ ਤੇ 15 ਲੱਖ ਰੁਪਏ ਹਰ ਖਾਤੇ ਵਿਚ ਦੇਣ ਦੇ ਵਾਦੇ ਤੋਂ ਮੁਕਰ ਜਾਣ ਦਾ ਦੋਸ਼ ਲਗਾਉਂਦੀ ਰਹੀ ਹੈ।
Pathak During Elections
ਕਾਂਗਰਸੀ ਕਰਮਚਾਰੀ ਦੇ ਇਸ ਸਵਾਲ ਤੇ ਅਭਿਨੰਦਨ ਪਾਠਕ ਸ਼ਾਂਤ ਹੋ ਗਏ। ਮੋਦੀ ਦੇ ਹਮਸ਼ਕਲ ਅਭਿਨੰਦਨ ਪਾਠਕ ਨੇ ਕਿਹਾ ਕਿ ਇਨਾਂ ਸਵਾਲਾਂ ਨੇ ਮੈਨੂੰ ਕਾਂਗਰਸ ਪਾਰਟੀ ਵਲ ਆਉਣ ਲਈ ਮਜ਼ਬੂਰ ਕੀਤਾ ਹੈ 'ਤੇ ਮੈਂ 2019 ਦੀਆਂ ਲੋਕ ਸਭਾ ਦੀਆਂ ਚੌਣਾਂ ਵਿਚ ਭਾਜਪਾ ਵਿਰੁਧ ਪ੍ਰਚਾਰ ਕਰਨ ਦਾ ਮਨ ਬਣਾਇਆ ਹੈ। ਪਾਠਕ ਨੇ ਖੇਤਰੀ ਕਾਂਗਰਸ ਮੁਖੀ ਰਾਜ ਬੱਬਰ ਨਾਲ ਵੀ ਮੁਲਾਕਾਤ ਕੀਤੀ। ਸਹਾਰਨਪੁਰ ਦੇ ਰਹਿਣ ਵਾਲੇ ਅਭਿਨੰਦਨ ਪਾਠਕ ਨੇ ਕਿਹਾ ਕਿ ਇਸ ਤੋਂ ਪਹਿਲਾਂ ਚੌਣਾਂ ਵਿਚ ਭਾਜਪਾ ਨੇ ਉਨਾਂ ਦੀ ਵਰਤੋਂ ਕੀਤੀ। 2015 ਦਿਲੀ ਵਿਧਾਨਸਭਾ ਚੌਣਾਂ ਅਤੇ 2017 ਯੂਪੀ ਵਿਧਾਨਸਭਾ ਚੌਣਾਂ ਵਿਚ ਪੀਐਮ ਮੋਦੀ ਦੀ ਰੈਲੀਆਂ ਵਿਚ ਉਹ ਖਿੱਚ ਦਾ ਕੇਂਦਰ ਸਨ।
UP Congress Office
ਪਾਠਕ 1999 ਵਿਚ ਲੋਕਸਭਾ ਅਤੇ 2012 ਵਿਚ ਵਿਧਾਨਸਭਾ ਚੌਣਾਂ ਵੀ ਲੜ ਚੁਕੇ ਹਨ ਅਤੇ ਸਹਾਰਨਪੁਰ ਵਿਖੇ ਦੋ ਬਾਰ ਕਾਉਂਸਲਰ ਦੇ ਅਹੁਦੇ ਤੇ ਵੀ ਰਹਿ ਚੁਕੇ ਹਨ। ਉਨਾਂ ਕਿਹਾ ਕਿ ਉਹ ਪੀਐਮ ਦੇ ਪ੍ਰਸ਼ੰਸਕ ਹਨ, ਪਰ ਉਨਾਂ ਦੀ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਫੇਲ ਰਹੀ ਹੈ। ਇਹੀ ਕਾਰਨ ਹੈ ਕਿ ਉਨਾਂ ਹੁਣ ਬੀਜੇਪੀ ਦੇ ਵਿਰੁਧ ਚੌਣ ਪ੍ਰਚਾਰ ਦਾ ਫੈਸਲਾ ਲਿਆ ਹੈ। ਨਾਲ ਹੀ ਖੇਤਰੀ ਪ੍ਰਧਾਨ ਰਾਜ ਬੱਬਰ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਉਨਾਂ ਦੀ ਮੁਲਾਕਾਤ ਕਰਵਾਉਣ ਤਾਂਕਿ ਮੈਂ ਉਨਾਂ ਨੂੰ ਆਪਣੀ ਇੱਛਾ ਤੋਂ ਜਾਣੂ ਕਰਵਾ ਸਕਾ।
Pathak Mistaken As Modi
ਉਨਾਂ ਕਿਹਾ ਕਿ ਲੋਕਾਂ ਨੇ ਚੰਗੇ ਦਿਨਾਂ ਲਈ ਮੋਦੀ ਸਰਕਾਰ ਦੀ ਚੌਣ ਕੀਤੀ ਸੀ ਪਰ ਹਰ ਸਾਲ ਹਾਲਾਤ ਹੋਰ ਵਿਗੜਦੇ ਜਾ ਰਹੇ ਹ। ਇਹੀ ਕਾਰਨ ਹੈ ਕਿ ਹੁਣ ਲੋਕਾਂ ਦਾ ਯਕੀਨ ਮੋਦੀ ਸਰਕਾਰ ਤੇ ਨਹੀਂ ਰਿਹਾ। ਉਹ ਮੋਦੀ ਨੂੰ 50 ਤੋਂ ਵੱਧ ਚਿੱਠੀਆਂ ਲਿਖ ਚੁੱਕੇ ਹਨ ਪਰ ਹੁਣ ਤੱਕ ਨਿਰਾਸ਼ ਹੀ ਰਹੇ ਹਨ। ਦੂਜੇ ਪਾਸੇ ਰਾਜ ਬੱਬਰ ਦੇ ਨਾਲ ਪਾਠਕ ਦੀ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਖੇਤਰੀ ਕਾਂਗਰਸੀ ਬੁਲਾਰੇ ਜੀਸ਼ਾਨ ਹੈਦਰ ਨੇ ਕਿਹਾ ਕਿ ਅਭਿਨੰਦਨ ਪਾਠਕ ਨੇ ਖੇਤਰੀ ਪ੍ਰਧਾਨ ਨਾਲ ਮੁਲਾਕਾਤ ਰਾਹੀ ਆਪਣੀ ਇੱਛਾ ਉਨਾਂ ਸਾਹਮਣੇ ਰੱਖੀ ਹੈ। ਪਾਰਟੀ ਪ੍ਰਕਿਰਿਆ ਅਧੀਨ ਜਲਦ ਹੀ ਉਨਾਂ ਨੂੰ ਜਵਾਬ ਦਿਤਾ ਜਾਵੇਗਾ।