ਬੇਰਿਹਮ ਬਾਪ ਨੇ 2 ਮਹੀਨੇ ਦੇ ਬਚੇ ਨੂੰ ਜ਼ਮੀਨ ਨਾਲ਼ ਪਟਕ ਕਿ ਦਿੱਤੀ ਦਰਦਨਾਕ ਮੌਤ
Published : Jun 5, 2018, 6:59 pm IST
Updated : Jun 5, 2018, 6:59 pm IST
SHARE ARTICLE
Father killed his 2 months baby by hitting the floor
Father killed his 2 months baby by hitting the floor

ਆਨੰਦਪੁਰ ਥਾਣਾ ਇਲਾਕੇ ਵਿਚ ਇੱਕ ਪਿਤਾ ਨੇ ਦੋ ਮਹੀਨੇ ਦੇ ਬੱਚੇ ਨੂੰ ਧਰਤੀ ਨਾਲ ਵਾਰ ਵਾਰ ਪਟਕ ਕਿ ਭਿਆਨਕ ਮੌਤ ਦੇ ਹਵਾਲੇ ਕਰ ਦਿੱਤਾ।

ਆਨੰਦਪੁਰ, (ਝਾਰਖੰਡ), ਆਨੰਦਪੁਰ ਥਾਣਾ ਇਲਾਕੇ ਵਿਚ ਇੱਕ ਪਿਤਾ ਨੇ ਦੋ ਮਹੀਨੇ ਦੇ ਬੱਚੇ ਨੂੰ ਧਰਤੀ ਨਾਲ ਵਾਰ ਵਾਰ ਪਟਕ ਕਿ ਭਿਆਨਕ ਮੌਤ ਦੇ ਹਵਾਲੇ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਬੱਚੇ ਨੂੰ ਦਫਨਾ ਦਿੱਤਾ। ਬੱਚੇ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਸ਼ੀ ਪਿਤਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੱਸ ਦਈਏ ਕਿ ਪਤਨੀ ਵਲੋਂ ਝਗੜਾ ਕੀਤੇ ਜਾਣ ਤੋਂ ਬਾਅਦ ਪਿਤਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 

2 Months Baby Murder 2 Months Baby Murderਮਾਮਲਾ ਝਾਰਖੰਡ ਦੇ ਸਿੰਹਭੂਮੀ ਜ਼ਿਲ੍ਹੇ ਦੇ ਆਨੰਦਪੁਰ ਠਾਣੇ ਦਾ ਹੈ। ਘਟਨਾ ਪਿਛਲੇ ਵੀਰਵਾਰ ਰਾਤ 11 ਵਜੇ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਕਾਮਦੇਵ ਨੇ ਆਪਣੇ 2 ਮਹੀਨੇ ਦੇ ਬੇਟੇ ਨੂੰ ਧਰਤੀ ਨਾਲ ਪਟਕਾ ਕਿ ਮਾਰਿਆ। ਸਬੂਤ ਲੁਕਾਉਣ ਲਈ ਉਸਨੇ ਸ਼ੁੱਕਰਵਾਰ ਨੂੰ ਮਾਸੂਮ ਦੀ ਲਾਸ਼ ਨੂੰ ਘਰ ਦੇ ਪਿੱਛੇ ਕਟਹਲ ਦੇ ਦਰਖਤ ਦੇ ਹੇਠਾਂ ਦਫਨਾ ਦਿੱਤਾ।  

ਐਤਵਾਰ ਨੂੰ ਮ੍ਰਿਤਕ ਦੀ ਮਾਂ ਸੁਕਰਮਨੀ ਨੇ ਪਤੀ ਕਾਮਦੇਵ ਦੇ ਖਿਲਾਫ ਥਾਣੇ ਵਿਚ ਮਾਮਲਾ ਦਰਜ ਕਰਵਾ ਦਿੱਤਾ। ਸੋਮਵਾਰ ਨੂੰ ਮੈਜਿਸਟਰੇਟ (ਬੀਡੀਓ) ਮਨੋਜ ਤਿਵਾੜੀ ਦੀ ਹਾਜ਼ਰੀ ਵਿਚ ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕਿ ਲਾਸ਼ ਨੂੰ ਬਾਹਰ ਕਢਵਾਇਆ ਅਤੇ ਪੋਸਟਮਾਰਟਮ ਲਈ ਭੇਜਿਆ। ਦਰਜ ਕੀਤੇ ਗਏ ਮਾਮਲੇ ਅਨੁਸਾਰ, ਵੀਰਵਾਰ ਰਾਤ ਸੁਕਰਮਨੀ ਅਤੇ ਉਸਦੇ ਪਤੀ ਕਾਮਦੇਵ ਦੇ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਕਾਮਦੇਵ ਪਤਨੀ ਉੱਤੇ ਵਿਆਹ ਤੋਂ ਪਹਿਲਾਂ ਨਾਜਾਇਜ਼ ਰਿਸ਼ਤੇ ਦਾ ਇਲਜ਼ਾਮ ਲਗਾਉਂਦਾ ਸੀ।

2 Months Baby Murder 2 Months Baby Murderਬੇਟੇ ਦੇ ਜਨਮ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਕਹਿੰਦਾ ਸੀ ਕਿ ਇਹ ਮੇਰਾ ਪੁੱਤਰ ਨਹੀਂ ਹੈ। ਵੀਰਵਾਰ ਨੂੰ ਬਹਿਸ ਦੌਰਾਨ ਗੱਲ ਇੰਨੀ ਵੱਧ ਗਈ ਕਿ ਉਹ ਪਤਨੀ ਨਾਲ ਮਾਰ ਕੁੱਟ ਉੱਤੇ ਉੱਤਰ ਆਇਆ। ਪਤਨੀ ਅਪਣੀ ਜਾਨ ਬਚਾਕੇ ਭੱਜ ਨਿਕਲੀ। ਪਰ ਆਪਣੇ 2 ਮਹੀਨੇ ਦੇ ਬਚੇ ਦੀ ਜਾਨ ਨਹੀਂ ਬਚਾ ਸਕੀ। 
ਉਹ ਡਰੀ ਹੋਈ ਦੂਰਿਨ ਸਭ ਕੁਝ ਦੇਖਦੀ ਰਹੀ ਪਰ ਨੇੜੇ ਜਾ ਕਿ ਆਪਣੇ ਬਚੇ ਦੀ ਜਾਨ ਨਾ ਬਚਾ ਸਕੀ।

ਬੇਰਹਿਮ ਬਾਪ ਨੇ ਬਚੇ ਨੂੰ ਮਾਰਨ ਦਾ ਦਰਦਨਾਕ ਮੰਜ਼ਰ ਮਾਂ ਦੀਆਂ ਅੱਖਾਂ ਸਾਹਮਣੇ ਹੀ ਰਚਿਆ। ਬੱਚੇ ਦੇ ਸਿਰ ਅਤੇ ਨੱਕ ਤੋਂ ਖੂਨ ਨਿਕਲਣ ਲੱਗਾ ਅਤੇ ਉਸਨੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ। ਬੱਚੇ ਨੂੰ ਮਾਰਨ ਤੋਂ ਬਾਅਦ ਕਾਮਦੇਵ ਸੁਕਰਮਨੀ ਨੂੰ ਮਾਰਨ ਲਈ ਦੌੜਿਆ। ਬਾਅਦ ਵਿਚ ਸੁਕਰਮਨੀ ਨੇ ਪੇਕੇ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪਤਨੀ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਉਸਦਾ ਵਿਆਹ ਕਾਮਦੇਵ ਨਾਲ ਹੋਇਆ ਸੀ।

2 Months Baby Murder 2 Months Baby Murderਮਨੋਹਰਪੁਰ ਦੇ ਡੀਐਸਪੀ ਰਾਮ ਮਨੋਹਰ ਸ਼ਰਮਾ ਨੇ ਦੱਸਿਆ ਕਿ ਕਾਮਦੇਵ ਨੇ ਆਪਣੇ 2 ਮਹੀਨੇ ਦੇ ਬੱਚੇ ਦੀ ਬੇਰਹਿਮੀ ਨਾਲ ਧਰਤੀ ਨਾਲ ਪਟਕ ਕਿ ਹੱਤਿਆ ਕਰ ਦਿੱਤੀ ਹੈ। ਲਾਸ਼ ਬਰਾਮਦ ਕਰ ਕਿ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਨਾਲ ਹੀ ਦੋਸ਼ੀ ਨੂੰ ਗਿਰਫਤਾਰ ਕਰ ਕਿ ਜੇਲ੍ਹ ਭੇਜ ਦਿੱਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement