ਪੌਦੇ ਵੱਡੇ ਦਰੱਖ਼ਤਾਂ ਦੀ ਥਾਂ ਕਿਵੇਂ ਲੈ ਸਕਦੇ ਹਨ? : ਹਾਈ ਕੋਰਟ
Published : Jul 5, 2018, 2:39 am IST
Updated : Jul 5, 2018, 2:39 am IST
SHARE ARTICLE
Delhi High Court
Delhi High Court

ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਛੋਟਾ ਜਿਹਾ ਪੌਦਾ ਵੱਡੇ ਦਰੱਖ਼ਤ ਦੀ ਥਾਂ ਕਿਵੇਂ ਲੈ ਸਕਦਾ ਹੈ?.............

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਛੋਟਾ ਜਿਹਾ ਪੌਦਾ ਵੱਡੇ ਦਰੱਖ਼ਤ ਦੀ ਥਾਂ ਕਿਵੇਂ ਲੈ ਸਕਦਾ ਹੈ? ਅਦਾਲਤ ਨੇ ਕਿਹਾ ਕਿ ਦਖਣੀ ਦਿੱਲੀ ਦੀਆਂ ਛੇ ਕਾਲੋਨੀਆਂ ਵਿਚ ਤਜੀਵਜ਼ਸ਼ੁਦਾ ਬਹੁ-ਮੰਜ਼ਲਾ ਰਿਹਾਇਸ਼ੀ ਇਮਾਰਤ ਬਣਾਉਣ ਲਈ 16,500 ਦਰੱਖ਼ਤਾਂ ਨੂੰ ਵੱਢਣਾ ਇਸ ਸ਼ਹਿਰ ਨੂੰ ਮਰਨ ਲਈ ਛੱਡਣ ਦੇ ਬਰਾਬਰ ਹੈ। 
ਅਦਾਲਤ ਨੇ ਅਧਿਕਾਰੀਆਂ ਨੂੰ 26 ਜੁਲਾਈ ਤਕ ਦਰੱਖ਼ਤ ਵੱਢਣ ਤੋਂ ਰੋਕ ਦਿਤਾ ਹੈ ਜੋ ਇਸ ਸਬੰਧ ਵਿਚ ਦਾਖ਼ਲ ਪਟੀਸ਼ਨ 'ਤੇ ਸੁਣਵਾਈ ਕਰਨ ਦੀ ਤਰੀਕ ਹੈ। ਅਦਾਲਤ ਨੇ ਪੁਛਿਆ ਕਿ ਕੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵਾਤਾਵਰਣ 'ਤੇ ਪੈਣ ਵਾਲੇ ਅਸਰ ਦਾ ਮੁਲਾਂਕਣ ਕੀਤਾ ਗਿਆ ਸੀ।

ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਅਤੇ ਜੱਜ ਸੀ ਹਰੀ ਸ਼ੰਕਰ ਦੀ ਮੈਂਬਰੀ ਵਾਲੇ ਬੈਂਚ ਨੇ ਕਿਹਾ ਕਿ ਜੇ ਦਿੱਲੀ ਨੂੰ ਇਨ੍ਹਾਂ ਇਮਾਰਤਾਂ ਨੂੰ ਤੋੜਨ ਦੀ ਲੋੜ ਹੈ ਤਾਂ ਉਨ੍ਹਾਂ ਨੂੰ ਤੋੜ ਦਿਤਾ ਜਾਵੇਗਾ ਪਰ ਤੁਸੀਂ ਸ਼ਹਿਰ ਨੂੰ ਇਸ ਤਰ੍ਹਾਂ ਮਰਨ ਲਈ ਨਹੀਂ ਛੱਡ ਸਕਦੇ। ਅਦਾਲਤ ਨੇ ਇਹ ਵੀ ਪੁਛਿਆ ਕਿ ਹਾਰ ਕਿਸੇ ਨੂੰ ਲੁਟਿਅਨਜ਼ ਦਿੱਲੀ ਵਿਚ ਜਗ੍ਹਾ ਦੇਣ ਦੀ ਕੀ ਲੋੜ ਹੈ ਜਦ ਰਾਸ਼ਟਰੀ ਰਾਜਧਾਨੀ ਵਿਚ ਏਨੀ ਜ਼ਮੀਨ ਖ਼ਾਲੀ ਹੈ?

ਦਿੱਲੀ ਵਿਚ ਭੂਮੀਗਤ ਜਲ ਦੀ ਕਮੀ ਹੋਣ ਦੀ ਦਲੀਲ ਵਲ ਧਿਆਨ ਦਿੰਦਿਆਂ ਅਦਾਲਤ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਪੁਛਿਆ ਕਿ ਪੌਦਿਆਂ ਦੀ ਸਿੰਜਾਈ ਕਿਵੇਂ ਕਰੋਗੇ ਜਿਨ੍ਹਾਂ ਨੂੰ ਵੱਡੇ ਦਰੱਖ਼ਤਾਂ ਦੀ ਥਾਂ ਲਾਇਆ ਜਾਣਾ ਹੈ। ਅਦਾਲਤ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਵੱਡੇ ਦਰੱਖ਼ਤ ਦੀ ਬਰਾਬਰੀ 10 ਪੌਦੇ ਕਿਵੇਂ ਕਰ ਸਕਦੇ ਹਨ?  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement