
ਡਰੱਗਜ਼ ਮਾਮਲੇ 'ਚ ਜ਼ਮਾਨਤ 'ਤੇ ਚੱਲ ਰਹੇ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰਯਨ ਖਾਨ ਅੱਜ ਮੁੰਬਈ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਸਾਹਮਣੇ ਪੇਸ਼ ਹੋਏ।
ਮੁੰਬਈ: ਡਰੱਗਜ਼ ਮਾਮਲੇ 'ਚ ਜ਼ਮਾਨਤ 'ਤੇ ਚੱਲ ਰਹੇ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰਯਨ ਖਾਨ ਅੱਜ ਮੁੰਬਈ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਸਾਹਮਣੇ ਪੇਸ਼ ਹੋਏ। ਇਹ ਪੇਸ਼ੀ ਉਹਨਾਂ ਦੀ ਜ਼ਮਾਨਤ ਦੀਆਂ ਸ਼ਰਤਾਂ ਦਾ ਹਿੱਸਾ ਹੈ। 23 ਸਾਲਾ ਆਰਯਨ ਨੂੰ ਜ਼ਮਾਨਤ ਦਿੰਦੇ ਹੋਏ ਬੰਬੇ ਹਾਈ ਕੋਰਟ ਨੇ ਹਰ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਦੀ ਸ਼ਰਤ ਰੱਖੀ ਸੀ।
Aryan Khan
ਹੋਰ ਪੜ੍ਹੋ: ਕੋਰੋਨਾ ਖਿਲਾਫ਼ ਵੱਡੀ ਸਫ਼ਲਤਾ, ਬ੍ਰਿਟੇਨ 'ਚ 'ਮਰਕ' ਗੋਲੀ ਦੀ ਵਰਤੋਂ ਨੂੰ ਮਿਲੀ ਮਨਜ਼ੂਰੀ
ਆਰਯਨ ਨੂੰ ਮੁੰਬਈ ਕਰੂਜ਼ ਡਰੱਗਜ਼ ਮਾਮਲੇ 'ਚ ਹੋਰ ਦੋਸ਼ੀਆਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਕਰੀਬ 22 ਦਿਨ ਬਿਤਾਉਣ ਤੋਂ ਬਾਅਦ ਆਰਯਨ ਨੂੰ 30 ਅਕਤੂਬਰ ਨੂੰ ਰਿਹਾਅ ਕੀਤਾ ਗਿਆ ਸੀ। ਐਨਸੀਬੀ ਦੀ ਕੋਰਟ ਨੇ ਆਰਯਨ ਖਾਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮੁੰਬਈ ਹਾਈਕੋਰਟ 'ਚ ਤਿੰਨ ਦਿਨ ਤੱਕ ਚੱਲੀ ਸੁਣਵਾਈ ਤੋਂ ਬਾਅਦ 28 ਅਕਤੂਬਰ ਨੂੰ ਉਸ ਨੂੰ ਜ਼ਮਾਨਤ ਮਿਲ ਗਈ ਸੀ।
Aryan Khan
ਹੋਰ ਪੜ੍ਹੋ: ਗੈਸ ਵੈਲਡਿੰਗ ਦੇ ਖੋਖੇ ਨੂੰ ਲੱਗੀ ਅੱਗ, ਹੋਇਆ ਜ਼ਬਰਦਸਤ ਧਮਾਕਾ
ਇਹਨਾਂ ਸ਼ਰਤਾਂ ’ਤੇ ਦਿੱਤੀ ਗਈ ਸੀ ਜ਼ਮਾਨਤ
-ਹਰੇਕ ਮੁਲਜ਼ਮ ਨੂੰ ਭਰਨਾ ਹੋਵੇਗਾ ਇਕ ਲੱਖ ਦਾ ਸੀਆਰ ਬਾਂਡ
- ਕਿਸੇ ਅਜਿਹੀ ਗਤੀਵਿਧੀ ਵਿਚ ਸ਼ਾਮਲ ਨਹੀਂ ਹੋਣਗੇ ਜਿਸ ਅਧਾਰ 'ਤੇ ਕੇਸ ਦਰਜ ਹੋਇਆ ਸੀ
-ਮੁਲਜ਼ਮ ਆਪਸ ਵਿਚ ਕਿਸੇ ਕਿਸਮ ਦਾ ਮੇਲਜੋਲ ਨਹੀਂ ਕਰਨਗੇ
-ਕਿਸੇ ਵੀ ਤਰ੍ਹਾਂ ਗਵਾਹਾਂ ਜਾਂ ਸਬੂਤਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ
-ਆਪਣੇ ਪਾਸਪੋਰਟ ਵਿਸ਼ੇਸ਼ ਅਦਾਲਤ ਵਿਚ ਜਮਾਂ ਕਰਨਗੇ
-ਐਨਡੀਪੀਸੀ ਦੇ ਵਿਸ਼ੇਸ਼ ਜੱਜ ਦੀ ਆਗਿਆ ਤੋਂ ਬਿਨਾਂ ਦੇਸ਼ ਛੱਡ ਕੇ ਨਹੀਂ ਜਾ ਸਕਣਗੇ
- ਮੀਡੀਆ ਸਾਹਮਣੇ ਕਿਸੇ ਕਿਸਮ ਦਾ ਬਿਆਨ ਨਹੀਂ ਦੇ ਸਕਣਗੇ
- ਮੁੰਬਈ ਤੋਂ ਬਾਹਰ ਜਾਣ ਤੋਂ ਪਹਿਲਾਂ ਪੜਤਾਲੀਆ ਅਫ਼ਸਰ ਨੂੰ ਇਤਲਾਹ ਦਿੱਤੀ ਜਾਵੇਗੀ
-ਹਰ ਸ਼ੁੱਕਰਵਾਰ ਐਨਸੀਬੀ ਦੇ ਮੁੰਬਈ ਦਫ਼ਤਰ ਵਿਚ ਸਵੇਰੇ 11 ਤੋਂ 2 ਵਜੇ ਤੱਕ ਹਾਜ਼ਰੀ ਲਵਾਉਣੀ ਹੋਵੇਗੀ।