ਆਮਦਨ ਟੈਕਸ ਰਿਟਰਨ 'ਚ ਇਸ ਸਾਲ ਹੁਣ ਤਕ 50 ਫ਼ੀ ਸਦੀ ਵਾਧਾ : ਸੀ.ਬੀ.ਡੀ.ਟੀ. ਚੇਅਰਮੈਨ
Published : Dec 5, 2018, 12:43 pm IST
Updated : Dec 5, 2018, 12:43 pm IST
SHARE ARTICLE
CBDT Chairman Sushil Chandra
CBDT Chairman Sushil Chandra

ਨਿਰਧਾਰਨ ਸਾਲ 2018-19 'ਚ ਦਾਇਰ ਹੋਣ ਵਾਲੇ ਆਮਦਨ ਰਿਟਰਨ (ਆਈ.ਟੀ.ਆਰ.) 'ਚ ਪਿਛਲੇ ਸਾਲ ਦੀ ਤੁਲਨਾ 'ਚ ਹੁਣ ਤਕ 50 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ...........

ਨਵੀਂ ਦਿੱਲੀ : ਨਿਰਧਾਰਨ ਸਾਲ 2018-19 'ਚ ਦਾਇਰ ਹੋਣ ਵਾਲੇ ਆਮਦਨ ਰਿਟਰਨ (ਆਈ.ਟੀ.ਆਰ.) 'ਚ ਪਿਛਲੇ ਸਾਲ ਦੀ ਤੁਲਨਾ 'ਚ ਹੁਣ ਤਕ 50 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ ਹੈ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਦੇ ਚੇਅਰਮੈਨ ਸੁਸ਼ੀਲ ਚੰਦਰਾ ਨੇ ਸੀ.ਆਈ.ਆਈ. ਦੇ ਇਕ ਪ੍ਰੋਗਰਾਮ ਦੌਰਾਨ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਨੋਟਬੰਦੀ ਦਾ ਅਸਰ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇਸ਼ 'ਚ ਟੈਕਸ ਦਾ ਦਾਅਰਾ ਵਧਾਉਣ ਲਈ ਕਾਫੀ ਚੰਗਾ ਰਿਹਾ ਹੈ।

ਇਸ ਸਾਲ ਸਾਨੂੰ ਅਜੇ ਤਕ ਹੀ ਕਰੀਬ 6.08 ਕਰੋੜ ਆਈ.ਟੀ.ਆਰ. ਮਿਲ ਚੁੱਕੇ ਹਨ ਜੋ ਪਿਛਲੇ ਸਾਲ ਦੀ ਇਸ ਤਾਰੀਕ ਤਕ ਮਿਲੇ ਆਈ.ਟੀ.ਆਰ. ਤੋਂ 50 ਫ਼ੀ ਸਦੀ ਵੱਧ ਹੈ। ਉਨ੍ਹਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਰਾਜਸਵ ਵਿਭਾਗ ਚਾਲੂ ਵਿੱਤੀ ਸਾਲ ਦੌਰਾਨ 11.5 ਲੱਖ ਕਰੋੜ ਰੁਪਏ ਦਾ ਪ੍ਰਤੱਖ ਟੈਕਸ ਸੰਗ੍ਰਹਿ ਦਾ ਟੀਚਾ ਪ੍ਰਾਪਤ ਕਰ ਲਵੇਗਾ। ਚੰਦਰਾ ਨੇ ਕਿਹਾ ਕਿ ਸਾਡੇ ਸਕਲ ਪ੍ਰਤੱਖ ਟੈਕਸ 'ਚ 16.5 ਫ਼ੀ ਸਦੀ ਅਤੇ ਸ਼ੁੱਧਤਾ ਪ੍ਰਤੱਖ ਟੈਕਸ 'ਚ 14.5 ਫ਼ੀ ਸਦੀ ਦਰ ਨਾਲ ਵਾਧਾ ਹੋਇਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਨੋਟਬੰਦੀ ਨਾਲ ਟੈਕਸ ਦਾਅਰਾ ਵਧਾਉਣ 'ਚ ਅਸਲ 'ਚ ਮਦਦ ਮਿਲੀ ਹੈ।

ਉਨ੍ਹਾਂ ਦਸਿਆ ਕਿ ਸੂਚਨਾਵਾਂ ਦੇ ਆਟੋਮੈਟਿਕ ਆਦਾਨ-ਪ੍ਰਦਾਨ ਦੇ ਤਹਿਤ 70 ਦੇਸ਼ ਭਾਰਤ ਦੇ ਨਾਲ ਸੂਚਨਾਵਾਂ ਸਾਂਝੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਕਾਰਨ ਕਾਰਪੋਰੇਟ ਟੈਕਸਦਾਤਾਵਾਂ ਦੀ ਗਿਣਤੀ ਪਿਛਲੇ ਸਾਲ ਦੇ ਸੱਤ ਲੱਖ ਦੀ ਤੁਲਨਾ 'ਚ ਵਧਾ ਕੇ ਅੱਠ ਲੱਖ ਹੋ ਚੁੱਕੀ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਸੀ.ਬੀ.ਡੀ.ਟੀ. ਛੇਤੀ ਹੀ ਚਾਰ ਘੰਟੇ ਦੇ ਅੰਦਰ ਈ-ਪੈਨ ਦੀ ਸ਼ੁਰੂਆਤ ਕਰੇਗੀ।  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement