
ਸਿੰਗਾਪੁਰ ਵਿਚ ਇਕ ਬੱਸ ‘ਚ ਔਰਤ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵਿਚ ਭਾਰਤੀ ਨਾਗਰਿਕ ਕਜਾਏਂਦਰਨ ਕ੍ਰਿਸ਼ਣਨ (50) ਨੂੰ 10 ਹਫ਼ਤਿਆਂ...
ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਇਕ ਬੱਸ ‘ਚ ਔਰਤ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵਿਚ ਭਾਰਤੀ ਨਾਗਰਿਕ ਕਜਾਏਂਦਰਨ ਕ੍ਰਿਸ਼ਣਨ (50) ਨੂੰ 10 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਇਹ ਸਜ਼ਾ ਮੰਗਲਵਾਰ ਨੂੰ ਸਿੰਗਾਪੁਰ ਦੀ ਇਕ ਅਦਾਲਤ ਨੇ ਸੁਣਾਈ। ਮੀਡੀਆ ਰਿਪੋਰਟ ਦੇ ਮੁਤਾਬਕ ਪਿਛਲੇ ਸੱਤ ਮਈ ਨੂੰ 50 ਸਾਲਾਂ ਕ੍ਰਿਸ਼ਣਨ ਤੁਆਸ ਚੈੱਕਪੁਆਇੰਟ ਜਾਣ ਲਈ ਸਿੰਗਾਪੁਰ ਦੇ ਬੂਨ ਲੇ ਇਸਟੇਟ ਤੋਂ ਬੱਸ ਵਿਚ ਸਵਾਰ ਹੋਇਆ ਸੀ।
ਉਸ ਦੇ ਨਾਲ ਵਾਲੀ ਸੀਟ ਉਤੇ 44 ਸਾਲ ਦੀ ਮਲੇਸ਼ਿਆਈ ਔਰਤ ਬੈਠੀ ਸੀ। ਸ਼ਰਾਬ ਪੀ ਕੇ ਬੈਠੇ ਹੋਏ ਕ੍ਰਿਸ਼ਣਨ ਨੇ ਔਰਤ ਦੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿਤੀ।ਔਰਤ ਨੇ ਵਿਰੋਧ ਕੀਤਾ ਪਰ ਕ੍ਰਿਸ਼ਣਨ ਫਿਰ ਵੀ ਨਹੀਂ ਟਲਿਆ। ਜਦੋਂ ਔਰਤ ਨੇ ਬੱਸ ਤੋਂ ਉਤਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਦੇ ਅੱਗੇ ਪੈਰ ਅੜਾ ਦਿਤਾ ਅਤੇ ਉਸ ਨੂੰ ਅਪਣੇ ਕੋਲ ਖਿੱਚ ਲਿਆ।
ਅਪਣੇ ਬਚਾਅ ਵਿਚ ਦੋਸ਼ੀ ਨੇ ਕੋਰਟ ਵਿਚ ਕਈ ਦਲੀਲਾਂ ਦਿਤੀਆਂ ਪਰ ਵੀਡੀਓ ਫੁਟੇਜ ਵਿਚ ਉਸ ਦੀ ਪੋਲ ਖੁੱਲ ਗਈ। ਕੋਰਟ ਵਿਚ ਉਸ ਨੇ ਅਪਣੀ ਬੇਰੁਜ਼ਗਾਰੀ, ਪਤਨੀ ਨਾਲ ਤਲਾਕ ਅਤੇ ਬਜ਼ੁਰਗ ਮਾਂ ਦੀ ਦੇਖਭਾਲ ਦਾ ਹਵਾਲਾ ਦਿਤਾ ਅਤੇ ਕੋਰਟ ਦੇ ਨਾਲ-ਨਾਲ ਪੀੜਿਤਾ ਤੋਂ ਵੀ ਮਾਫ਼ੀ ਮੰਗੀ। ਸਜ਼ਾ ਸੁਣਾਉਂਦੇ ਹੋਏ ਜੱਜ ਨੇ ਉਸ ਨੂੰ ਕਈ ਹਿਦਾਇਤਾਂ ਦਿਤੀਆਂ ਅਤੇ ਹੁਕਮ ਦਿਤਾ ਕਿ ਸ਼ਰਾਬ ਪੀ ਕੇ ਬੱਸ ‘ਤੇ ਯਾਤਰਾ ਨਹੀਂ ਕਰੋਗੇ ਅਤੇ ਪੈਦਲ ਘਰ ਜਾਓਗੇ।