ਆਰਬੀਆਈ ਦਾ ਮਹਿੰਗਾਈ 'ਤੇ ਬਿਆਨ, ਹੋਲੀ ਤਕ ਵਧ ਸਕਦੀ ਹੈ ਮਹਿੰਗਾਈ!   
Published : Dec 5, 2019, 3:00 pm IST
Updated : Dec 5, 2019, 3:03 pm IST
SHARE ARTICLE
Rbi monetary policy highlights know mpc meeting decisions
Rbi monetary policy highlights know mpc meeting decisions

3 ਦਸੰਬਰ ਤਕ 45,170 ਕਰੋੜ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਸੀ।

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਅਪਣੀ ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ ਰੇਪੋ ਰੇਟ ਵਿਚ ਕੋਈ ਕਟੌਤੀ ਨਹੀਂ ਕੀਤੀ। ਰਿਜ਼ਰਵ ਬੈਂਕ ਨੇ ਵਿੱਤੀ ਸਾਲ 2019-20 ਲਈ ਜੀਡੀਪੀ ਗ੍ਰੋਥ ਰੇਟ ਦਾ ਅਨੁਮਾਨ 6.1 ਫ਼ੀਸਦੀ ਘਟਾ ਕੇ 5 ਫ਼ੀਸਦੀ ਕਰ ਦਿੱਤਾ ਹੈ। ਉੱਥੇ ਹੀ ਅਕਤੂਬਰ ਤੋਂ ਮਾਰਚ ਲਈ ਮਹਿੰਗਾਈ ਦਰ ਦਾ ਅਨੁਮਾਨ ਵਧਾ ਕੇ 4.75 ਫ਼ੀਸਦੀ ਤੋਂ 5.1 ਫ਼ੀਸਦੀ ਕਰ ਦਿੱਤਾ ਹੈ।

PhotoPhoto ਆਰਬੀਆਈ ਨੇ ਮੌਦਰਿਕ ਨੀਤੀ ਕਮੇਟੀ ਦੀ ਸਮੀਖਿਆ ਬੈਠਕ ਵਿਚ ਰੇਪੋ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ। ਰੇਪੋ ਦਰ 5.15 ਫ਼ੀਸਦੀ ਤੇ ਬਰਕਰਾਰ ਰਹੇਗਾ। ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਇਸ ਸਾਲ ਹੁਣ ਤਕ ਰੇਪੋ ਰੇਟ ਵਿਚ 1.35 ਫ਼ੀਸਦੀ ਦੀ ਕਟੌਤੀ ਕਰ ਚੁੱਕਿਆ ਹੈ। ਇਸ ਸਾਲ ਰੇਪੋ ਦਰ ਵਿਚ ਕੁੱਲ 135 ਆਧਾਰ ਅੰਕਾਂ ਦੀ ਕਟੌਤੀ ਹੋਈ ਹੈ। ਨੌਂ ਸਾਲਾਂ ਵਿਚ ਪਹਿਲੀ ਵਾਰ ਰੇਪੋ ਰੇਟ ਇੰਨਾ ਘਟ ਹੈ। ਮਾਰਚ 2010 ਤੋਂ ਬਾਅਦ ਇਹ ਰੇਪੋ ਰੇਟ ਦਾ ਸਭ ਤੋਂ ਹੇਠਲਾ ਪੱਧਰ ਹੈ।

PhotoPhotoਰਿਜ਼ਰਵ ਬੈਂਕ ਨੇ ਵਿੱਤੀ ਸਾਲ 2019-20 ਲਈ ਜੀਡੀਪੀ ਗ੍ਰੋਥ ਰੇਟ ਦਾ ਅਨੁਮਾਨ 6.1 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿਚ ਰਿਜ਼ਰਵ ਬੈਂਕ ਨੇ ਗ੍ਰੋਥ ਦਾ ਅਨੁਮਾਨ 6.9 ਫ਼ੀਸਦੀ ਤੋਂ ਘਟ ਕੇ 6.1 ਫ਼ੀਸਦੀ ਕਰ ਦਿੱਤਾ ਸੀ। ਜਦਕਿ ਅਗਸਤ ਵਿਚ ਰਿਜ਼ਰਵ ਬੈਂਕ ਨੇ ਗ੍ਰੋਥ ਦਾ ਅਨੁਮਾਨ 7.0 ਫ਼ੀਸਦੀ ਘਟਾ ਕੇ 6.9 ਫ਼ੀਸਦੀ ਕਰ ਦਿੱਤਾ ਸੀ। ਰਿਜ਼ਰਵ ਬੈਂਕ ਅਨੁਸਾਰ ਘਰੇਲੂ ਮੰਗਾਂ ਵਿਚ ਹੌਲੀ ਵਿਕਾਸ ਦਰ ਦਾ ਸਭ ਤੋਂ ਵੱਡਾ ਕਾਰਨ ਹੈ।

RBIRBIਆਰਬੀਆਈ ਅਨੁਸਾਰ ਛੋਟੀ ਅੰਤਰਾਲ ਵਿਚ ਮਹਿੰਗਾਈ ਵਧ ਸਕਦੀ ਹੈ। ਰਿਜ਼ਰਵ ਬੈਂਕ ਨੇ ਅਕਤੂਬਰ ਤੋਂ ਮਾਰਚ ਲਈ ਮਹਿੰਗਾਈ ਦਰ ਦਾ ਅਨੁਮਾਨ ਵਧਾ ਕੇ 4.75-5.1 ਫ਼ੀਸਦੀ ਕਰ ਦਿੱਤਾ ਹੈ। ਉੱਥੇ ਹੀ ਅਪਰੈਲ ਤੋਂ ਸਤੰਬਰ 2020 ਲਈ ਮਹਿੰਗਾਈ ਦਾ ਉਦੇਸ਼ 3-4 ਫ਼ੀਸਦੀ ਰੱਖਿਆ ਹੈ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਅਰਥਵਿਵਸਥਾ ਵਿਚ ਸੁਧਾਰ ਦੇ ਸੰਕੇਤ ਹਨ। ਅਕਤੂਬਰ ਤਕ ਸਰਵਿਸ ਸੈਕਟਰ ਦੀ ਗ੍ਰੋਥ ਵਿਚ ਸੁਸਤੀ ਰਹੀ।

RBIRBI 3 ਦਸੰਬਰ ਤਕ 45,170 ਕਰੋੜ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਸੀ। ਸਰਕਾਰੀ ਖਰਚ ਵਧਣ ਨਾਲ ਗ੍ਰੋਥ ਨੂੰ ਥੋੜੀ ਮਦਦ ਮਿਲੀ ਹੈ। ਆਰਬੀਆਈ ਗਵਰਨਰ ਨੇ ਕਿਹਾ ਕਿ ਨਾਨ-ਬੈਂਕਿੰਗ ਫਾਈਨੈਨਸ਼ਿਅਲ ਕੰਪਨੀਆਂ ਦੇ ਕ੍ਰੈਡਿਟ ਫਲਾਂ ਵਿਚ ਸੁਧਾਰ ਆਇਆ ਹੈ। NBFCs ਦੀ ਲਿਕਿਵਡਿਟੀ ਤੇ ਅਗਲੇ 3 ਮਹੀਨਿਆਂ ਤਕ ਨਜ਼ਰ ਹੈ। ਕਿਸੇ ਵੱਡੇ NBFCs ਦੇ ਦਿਵਾਲਿਆ ਨਾ ਹੋਣ ਦਾ ਭਰੋਸਾ ਹੈ।

ਇਸ ਤੋਂ ਇਲਾਵਾ ਉਹਨਾਂ ਕਿਹਾ ਕਿ 1 ਕਰੋੜ ਡਾਲਰ ਦੇ ਡੇਰਿਵੇਟਵਿਸ ਡੀਲ ਨੂੰ ਬਗੈਰ ਐਕਸਪੋਜਰ ਮਨਜ਼ੂਰੀ ਦਿੱਤੀ ਹੈ। ਅਕਤੂਬਰ ਵਿਚ ਗੈਰ-ਆਇਲ ਐਕਸਪੋਰਟ ਵਿਚ ਸੁਧਾਰ ਦਿਖਿਆ ਹੈ। ਨਵੰਬਰ ਵਿਚ ਯਾਤਰੀਆਂ ਦੀ ਸੰਖਿਆ ਵਧੀ ਹੈ। ਹਾੜੀ ਦੀ ਬਿਜਾਈ ਵਿਚ ਥੋੜਾ ਸੁਧਾਰ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।            

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement