ਮੋਦੀ ਰਾਜ 'ਚ ਦੇਸ਼ ਵਿਚ ਫੈਲਿਆ 'ਟੈਕਸ ਅਤਿਵਾਦ' : ਕੇਜਰੀਵਾਲ 
Published : May 6, 2019, 9:40 pm IST
Updated : May 6, 2019, 9:40 pm IST
SHARE ARTICLE
Arvind Kejriwal
Arvind Kejriwal

ਕਿਹਾ - ਸਮਾਜ ਵਿਚ ਇਕ ਅਜਿਹਾ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਤੋਂ ਲੱਗਦਾ ਹੈ ਕਿ ਸਾਰੇ ਵਪਾਰੀ ਚੋਰ ਹਨ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਦੇਸ਼ ਵਿਚ 'ਟੈਕਸ ਅਤਿਵਾਦ' ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ਸਾਰੇ ਵਪਾਰੀਆਂ ਨੂੰ 'ਚੋਰ' ਬਣਾਉਣ ਦਾ ਵਾਤਾਵਰਣ ਬਣਾਇਆ ਜਾ ਰਿਹਾ ਹੈ। ਕੇਜਰੀਵਾਲ ਨੇ ਸੋਮਵਾਰ ਨੂੰ ਇਥੇ ਪੱਤਰਕਾਰ ਮਿਲਣੀ ਦੌਰਾਨ ਕਿਹਾ,''ਟੈਕਸ ਅਤਿਵਾਦ ਨਾਲ ਅਰਥ ਵਿਵਸਥਾ ਚੌਪਟ ਹੋ ਗਈ ਹੈ ਅਤੇ ਵਪਾਰੀ ਵਰਗ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

Tax Tax

ਆਮਦਨ ਟੈਕਸ ਅਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਲੱਖਾਂ ਲੋਕਾਂ ਨੂੰ ਆਰਥਕ ਮਾਮਲਿਆਂ ਨੂੰ ਲੈ ਕੇ ਨੋਟਿਸ ਜਾਰੀ ਕਰ ਰਹੇ ਹਨ, ਜਿਸ ਨਾਲ ਵਪਾਰ ਜਗਤ 'ਚ ਡਰ ਫੈਲ ਗਿਆ ਹੈ।'' ਉਨ੍ਹਾਂ ਕਿਹਾ ਕਿ ਵਪਾਰ 'ਚ ਗ਼ਲਤ ਕੰਮ ਕਰਨ ਵਾਲਿਆਂ ਨੂੰ ਫੜਿਆ ਜਾਣਾ ਚਾਹੀਦਾ ਪਰ 99 ਫ਼ੀ ਸਦੀ ਵਪਾਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ, ਜੋ ਖੁਦ ਨੂੰ ਅਨਾਥ ਮਹਿਸੂਸ ਕਰ ਰਹੇ ਹਨ। ਸਮਾਜ ਵਿਚ ਇਕ ਅਜਿਹਾ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਤੋਂ ਲੱਗਦਾ ਹੈ ਕਿ ਸਾਰੇ ਵਪਾਰੀ ਚੋਰ ਹਨ।

DemonitizationDemonitization

'ਆਪ' ਨੇਤਾ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਵਪਾਰ ਖੇਤਰ ਵਿਚ ਭੱਜ-ਦੌੜ ਮਚੀ ਹੋਈ ਹੈ ਅਤੇ ਇਸ ਦਾ ਅਸਰ ਖ਼ਤਮ ਵੀ ਨਹੀਂ ਹੋਇਆ ਸੀ ਕਿ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਲਾਗੂ ਕਰ ਦਿਤਾ ਗਿਆ। ਦਿੱਲੀ 'ਚ ਪਿਛਲੇ 2 ਸਾਲਾਂ ਤੋਂ ਸੀਲਿੰਗ ਕਾਰਨ ਕਈ ਦੁਕਾਨਾਂ ਅਤੇ ਬਾਜ਼ਾਰ ਬੰਦ ਹੋ ਗਏ ਹਨ, ਜਿਸ ਨਾਲ ਵੱਡੀ ਗਿਣਤੀ 'ਚ ਲੋਕ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਵਪਾਰੀ ਵਰਗ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਿਤੇ ਹੋਰ ਜਾਣਾ ਚਾਹੁੰਦਾ ਹੈ।

Arvind KejriwalArvind Kejriwal

ਕੇਜਰੀਵਾਲ ਨੇ ਮੋਦੀ 'ਤੇ ਪਾਕਿਸਤਾਨ ਨਾਲ ਗੁਪਤ ਰਿਸ਼ਤੇ ਰੱਖਣ ਦਾ ਦੋਸ਼ ਲਗਾਉਂਦੇ ਹੋਏ ਕਿਹਾ,''ਇਸ ਲਈ ਅਸੀਂ ਕਹਿੰਦੇ ਹਾਂ ਕਿ ਮੋਦੀ ਜੀ ਨੇ ਫ਼ਰਜ਼ੀ ਰਾਸ਼ਟਰਵਾਦ ਦਾ ਮਾਇਆਜਾਲ ਬਣਾ ਦਿਤਾ ਹੈ। ਕਾਰੋਬਾਰੀ ਜਗਤ ਦੇ ਲੋਕ ਮਾਇਆਜਾਲ ਤੋਂ ਵੱਖ ਦੇਖਣ, ਉਦੋਂ ਸੱਚਾਈ ਸਾਹਮਣੇ ਆਏਗੀ।'' ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਾਜਪਾ ਦਾ ਇੰਨੇ ਸਾਲ ਸਾਥ ਦੇ ਕੇ ਦੇਖਿਆ, ਹੁਣ ਕੇਜਰੀਵਾਲ ਦਾ ਸਾਥ ਦਿਉ। ਕੇਜਰੀਵਾਲ ਆਖਰੀ ਸਾਹ ਤੱਕ ਕਾਰੋਬਾਰੀਆਂ ਦਾ ਸਾਥ ਦੇਵੇਗਾ।'' 

Narendra ModiNarendra Modi

ਦਿੱਲੀ ਦੇ ਮੁੱਖ ਮੰਤਰੀ ਨੇ ਨੋਟਬੰਦੀ ਅਤੇ ਜੀ.ਐਸ.ਟੀ. ਨੂੰ ਅਸਫ਼ਲ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ। ਉਨ੍ਹਾਂ ਨੇ ਕਿਹਾ,''ਜੀ.ਐਸ.ਟੀ. ਅਤੇ ਨੋਟਬੰਦੀ ਵਰਗੇ ਜੋ ਕਦਮ ਮੋਦੀ ਨੇ ਚੁੱਕੇ, ਉਹ ਵਪਾਰ ਖੇਤਰ ਦੇ ਵਿਰੁਧ ਹਨ। ਉਨ੍ਹਾਂ ਨੂੰ ਸਮਝ ਨਹੀਂ ਹੈ ਕਿ ਕਿਵੇਂ ਦੇਸ਼ ਚਲਾਇਆ ਜਾਵੇ।'' ਦਿੱਲੀ 'ਚ ਸੀਲਿੰਗ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੇ ਦਿੱਲੀ ਦੇ ਵਪਾਰੀਆਂ ਨੂੰ ਕਿਹਾ ਕਿ ਜੇਕਰ ਮੋਦੀ ਨੂੰ ਵੋਟ ਦਿਤਾ ਤਾਂ ਸੀਲਿੰਗ ਜਾਰੀ ਰਹੇਗੀ ਅਤੇ ਕੇਜਰੀਵਾਲ ਨੂੰ ਵੋਟ ਦੇ ਕੇ 7 ਸੀਟਾਂ ਜਿਤਾ ਦੇਣਗੇ ਤਾਂ ਸੀਲਿੰਗ ਦੀ ਸਮੱਸਿਆ ਦਾ ਹੱਲ ਮਿਲ ਸਕੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement