
ਕਲਯੁੱਗੀ ਮਾਂ ਦੀ ਇਸ ਕਰਤੂਤ ਦਾ ਪਤਾ ਲੱਗਦਿਆਂ ਹੀ ਲੋਕਾਂ ਦੀ ਰੂਹ ਕੰਬ ਗਈ
Karnataka: ਕਰਨਾਟਕ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਕਲਯੁੱਗੀ ਮਾਂ ਨੇ ਆਪਣੇ 6 ਸਾਲ ਦੇ ਅਪਾਹਜ ਪੁੱਤਰ ਨੂੰ ਕਾਲੀ ਨਦੀ ਵਿੱਚ ਸੁੱਟ ਦਿੱਤਾ। ਨਦੀ ਵਿੱਚ ਮਗਰਮੱਛ ਸਨ, ਜੋ ਬੱਚੇ ਨੂੰ ਖਾ ਗਏ। ਕਲਯੁੱਗੀ ਮਾਂ ਦੀ ਇਸ ਕਰਤੂਤ ਦਾ ਪਤਾ ਲੱਗਦਿਆਂ ਹੀ ਲੋਕਾਂ ਦੀ ਰੂਹ ਕੰਬ ਗਈ।
ਇਹ ਵੀ ਪੜੋ: ਬੱਚੇ ਨੇ ਬੰਬ ਨੂੰ ਗੇਂਦ ਸਮਝ ਕੇ ਚੁੱਕ ਲਿਆ , ਧਮਾਕੇ 'ਚ ਇੱਕ ਬੱਚੇ ਦੀ ਮੌਤ, 2 ਬੱਚੇ ਜ਼ਖਮੀ
ਬਚਾਅ ਟੀਮ ਨੇ ਉਸ ਦੀ ਲਾਸ਼ ਨੂੰ ਮਗਰਮੱਛ ਦੇ ਜਬਾੜਿਆਂ 'ਚੋਂ ਬਾਹਰ ਕੱਢਿਆ। ਪੁਲੀਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਸਾਵਿਤਰੀ (32) ਅਤੇ ਉਸ ਦੇ ਪਤੀ ਰਵੀ ਕੁਮਾਰ (36) ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਸ ਘਟਨਾ ਦੀ ਪੂਰੇ ਇਲਾਕੇ ਵਿੱਚ ਨਿੰਦਾ ਹੋ ਰਹੀ ਹੈ ਅਤੇ ਲੋਕ ਬੇਟੇ ਦੇ ਕਾਤਲ ਮਾਪਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।
ਇਹ ਵੀ ਪੜੋ: ਜਬਲਪੁਰ 'ਚ ਵਾਪਰਿਆ ਭਿਆਨਕ ਹਾਦਸਾ, ਟਰੈਕਟਰ ਪਲਟਣ ਕਾਰਨ 5 ਬੱਚਿਆਂ ਦੀ ਮੌਤ
ਪੁੱਛਗਿੱਛ ਦੌਰਾਨ ਘਬਰਾ ਗਏ ਅਤੇ ਗੁਨਾਹ ਕਬੂਲ ਕਰ ਲਿਆ
ਡਾਂਡੇਲੀ ਦਿਹਾਤੀ ਪੁਲਸ ਦੇ ਇੰਸਪੈਕਟਰ ਕ੍ਰਿਸ਼ਨਾ ਬਰਾਕੇਰੀ ਨੇ ਦੱਸਿਆ ਕਿ ਇਹ ਘਟਨਾ ਉੱਤਰਾ ਕੰਨੜ ਜ਼ਿਲੇ ਦੇ ਡੰਡੇਲੀ ਤਾਲੁਕ ਦੇ ਹਲਾਮਦੀ ਪਿੰਡ 'ਚ ਵਾਪਰੀ ਹੈ। ਮ੍ਰਿਤਕ ਬੱਚੇ ਦੀ ਪਛਾਣ ਵਿਨੋਦ (6) ਵਜੋਂ ਹੋਈ ਹੈ, ਜੋ ਅਪਾਹਜ ਸੀ ਅਤੇ ਸਾਵਿਤਰੀ ਅਤੇ ਰਵੀ ਅਕਸਰ ਉਸ ਨਾਲ ਲੜਦੇ ਰਹਿੰਦੇ ਸਨ। ਵਿਨੋਦ ਜਨਮ ਤੋਂ ਹੀ ਸੁਣਨ ਅਤੇ ਬੋਲਣ ਤੋਂ ਅਸਮਰੱਥ ਸੀ।
ਸ਼ਨੀਵਾਰ ਰਾਤ ਨੂੰ ਵੀ ਦੋਵਾਂ ਵਿਚਾਲੇ ਲੜਾਈ ਹੋਈ ਅਤੇ ਸਾਵਿਤਰੀ ਨੇ ਤੰਗ ਆ ਕੇ ਵਿਨੋਦ ਨੂੰ ਕਾਲੀ ਨਦੀ 'ਚ ਸੁੱਟ ਦਿੱਤਾ। ਗੁਆਂਢੀਆਂ ਨੇ ਜਦੋਂ ਵਿਨੋਦ ਨੂੰ ਗਾਇਬ ਦੇਖਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਰਵੀ-ਸਾਵਿਤਰੀ ਤੋਂ ਪੁੱਛ-ਗਿੱਛ ਕਰਨ ਆਈ ਤਾਂ ਉਹ ਡਰ ਗਏ ਅਤੇ ਜੁਰਮ ਕਬੂਲ ਕਰ ਲਿਆ। ਪੁਲਸ ਨੇ ਗੋਤਾਖੋਰਾਂ ਨਾਲ ਮਿਲ ਕੇ ਨਦੀ 'ਚ ਖੋਜ ਅਤੇ ਬਚਾਅ ਮੁਹਿੰਮ ਚਲਾਈ ਪਰ ਰਾਤ ਦਾ ਹਨੇਰਾ ਹੋਣ ਕਾਰਨ ਕੁਝ ਪਤਾ ਨਹੀਂ ਲੱਗਾ।
ਇੰਸਪੈਕਟਰ ਕ੍ਰਿਸ਼ਨਾ ਅਨੁਸਾਰ ਐਤਵਾਰ ਸਵੇਰੇ ਕਰੀਬ 9 ਵਜੇ ਜਦੋਂ ਸਰਚ ਟੀਮ ਨੇ ਮੁੜ ਬਚਾਅ ਮੁਹਿੰਮ ਸ਼ੁਰੂ ਕੀਤੀ ਤਾਂ ਬੱਚੇ ਦੀ ਲਾਸ਼ ਮਗਰਮੱਛ ਦੇ ਜਬਾੜੇ 'ਚੋਂ ਮਿਲੀ, ਜਿਸ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਮਗਰਮੱਛ ਨੇ ਬੱਚੇ ਦਾ ਸੱਜਾ ਹੱਥ ਖਾ ਲਿਆ ਸੀ। ਪੁਲਸ ਨੇ ਦੱਸਿਆ ਕਿ ਵਿਨੋਦ ਦੇ ਸਰੀਰ 'ਤੇ ਸੱਟਾਂ ਦੇ ਜ਼ਖਮ ਸਨ ਅਤੇ ਕੱਟਣ ਦੇ ਨਿਸ਼ਾਨ ਵੀ ਮਿਲੇ ਹਨ।
ਵਿਨੋਦ ਦੇ ਮਾਤਾ-ਪਿਤਾ ਖਿਲਾਫ ਆਈਪੀਸੀ ਦੀ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਰਵੀ ਮਿਸਤਰੀ ਹੈ। ਸਾਵਿਤਰੀ ਇੱਕ ਹੋਮਸਟੇ ਵਿੱਚ ਨੌਕਰਾਣੀ ਦਾ ਕੰਮ ਕਰਦੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇੰਸਪੈਕਟਰ ਕ੍ਰਿਸ਼ਨ ਨੇ ਕਿਹਾ ਕਿ ਕਤਲ ਦੇ ਦੋਸ਼ੀ ਮਾਪਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।