ਮੰਨਤ ਪੂਰੀ ਹੋਣ 'ਤੇ ਅਪਣਾ ਹੀ ਸਿਰ ਭੇਂਟ ਚੜ੍ਹਾਉਣ ਦੀ ਕੋਸ਼ਿਸ਼
Published : Jun 6, 2018, 6:03 pm IST
Updated : Jun 6, 2018, 6:03 pm IST
SHARE ARTICLE
Attempts to present his own head
Attempts to present his own head

ਹਰਦੋਈ ਦੇ ਇਲਾਕੇ ਤੋਂ ਇਕ ਅੰਧਵਿਸ਼ਵਾਸ ਦਾ ਬੜਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।

ਹਰਦੋਈ, ਯੂਪੀ, ਹਰਦੋਈ ਦੇ ਇਲਾਕੇ ਤੋਂ ਇਕ ਅੰਧਵਿਸ਼ਵਾਸ ਦਾ ਬੜਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਕਿਸੇ ਮੰਨਤ ਦੇ ਪੂਰੀ ਹੋਣ ਉੱਤੇ ਇੱਕ ਵਿਅਕਤੀ ਨੇ ਪ੍ਰਾਚੀਨ ਕਾਲੀ ਮੰਦਰ ਵਿਚ ਜਾਕੇ ਅਪਣਾ ਗਲਾ ਵੱਢ ਕਿ ਭੇਂਟ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਅੰਧਵਿਸ਼ਵਾਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦੀ ਹਾਲਤ ਬਹੁਤ ਗੰਭੀਰ ਹੋ ਗਈ ਅਤੇ ਜ਼ਖਮੀ ਹਾਲਤ ਵਿਚ ਉਸਨੂੰ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਹੈ।

 Attempts to present his own headAttempts to present his own headਕੋਤਵਾਲੀ ਦੇਹਾਤ ਦੇ ਮਹੋਲਿਆ ਸ਼ਿਵਪਾਰ ਵਿਚ ਕਾਲੀ ਮਾਂ ਦਾ ਬਹੁਤ ਪੁਰਾਣਾ ਮੰਦਰ ਹੈ। ਇੱਥੇ ਅੱਜ ਸ਼ੁਗਰ ਮਿਲ ਰੋੜ ਨਿਵਾਸੀ ਸੰਦੀਪ ਵਰਮਾ ਪਹੁੰਚਿਆ। ਪੂਜਾ ਤੋਂ ਬਾਅਦ ਉਸ ਨੇ ਬਲੇਡ ਕੱਢਕੇ ਆਪਣੀ ਗਰਦਨ ਵੱਢਣ ਦੀ ਕੋਸ਼ਿਸ਼ ਕੀਤੀ। ਇਹ ਦ੍ਰਿਸ਼ ਦੇਖਦੇ ਹੀ ਮੰਦਰ 'ਚ ਮੌਜੂਦ ਲੋਕ ਘਬਰਾ ਗਏ। ਲੋਕਾਂ ਨੇ ਉਸਨੂੰ ਫੜਿਆ ਅਤੇ ਜਲਦੀ ਹੀ ਹਸਪਤਾਲ ਪਹੁੰਚਾਇਆ।  

Attempts to present his own headAttempts to present his own headਉਸਦਾ ਇਲਾਜ ਕਰ ਰਹੇ ਡਾ. ਸੁਬੋਧ ਕੁਮਾਰ ਨੇ ਦੱਸਿਆ ਕਿ ਵਿਅਕਤੀ ਦੀ ਹਾਲਤ ਬਹੁਤ ਗੰਭੀਰ ਹੈ। ਸੰਦੀਪ ਮੂਲ ਰੂਪ ਤੋਂ ਲਖਨਊ ਦੇ ਬੇਹਟਾ ਦਾ ਰਹਿਣ ਵਾਲਾ ਹੈ। ਉਸਨੇ ਕੀ ਮੰਨਤ ਮੰਗੀ ਸੀ, ਇਹ ਪਤਾ ਨਹੀਂ ਲੱਗਿਆ। ਜ਼ਖਮੀ ਵਿਅਕਤੀ ਨੇ ਇਹ ਜ਼ਰੂਰ ਖੁਲਾਸਾ ਕੀਤਾ ਕਿ ਮੰਨਤ ਪੂਰੀ ਹੋਣ ਉੱਤੇ ਉਸਨੇ ਦੇਵੀ ਅੱਗੇ ਅਪਣਾ ਸਿਰ ਭੇਂਟ ਕਰਨ ਦੀ ਸੌਂਹ ਖਾਧੀ ਸੀ। ਉਸਨੇ ਦਾਅਵਾ ਕੀਤਾ ਕਿ ਰਾਤ ਨੂੰ ਸੁਪਨੇ ਵਿਚ ਦੇਵੀ ਮਾਂ ਆਈ ਸੀ। ਇਸੇ ਲਈ ਉਸਨੇ ਅਪਣਾ ਵਚਨ ਨਿਭਾਉਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ। 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement