
ਸਥਾਨਕ ਪੁਲਿਸ ਦੀ ਸਪੈਸ਼ਲ ਸੈੱਲ ਨੇ ਪੂਨੇ ਪੁਲਿਸ ਦੇ ਨਾਲ ਜੁਆਇੰਟ ਅਪਰੇਸ਼ਨ ਕਰ ਕੇ ਕੋਰੇਗਾਉਂ ਹਿੰਸਾ ਦੇ ਦੋਸ਼ੀ ਜੈਕਬ ਵਿਲਸਨ ਨੂੰ ਗ੍ਰਿਫ਼ਤਾਰ ਕੀਤਾ
ਨਵੀਂ ਦਿੱਲੀ : ਸਥਾਨਕ ਪੁਲਿਸ ਦੀ ਸਪੈਸ਼ਲ ਸੈੱਲ ਨੇ ਪੂਨੇ ਪੁਲਿਸ ਦੇ ਨਾਲ ਜੁਆਇੰਟ ਅਪਰੇਸ਼ਨ ਕਰ ਕੇ ਕੋਰੇਗਾਉਂ ਹਿੰਸਾ ਦੇ ਦੋਸ਼ੀ ਜੈਕਬ ਵਿਲਸਨ ਨੂੰ ਦਿੱਲੀ ਦੇ ਮੁਨੀਰਿਕਾ ਸਥਿਤ ਡੀਡੀਏ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਹੈ। ਉਥੇ ਪੂਨੇ ਪੁਲਿਸ ਨੇ ਮੁੰਬਈ ਅਤੇ ਨਾਗਪੁਰ ਤੋਂ ਵੀ ਹਿੰਸਾ ਦੇ 1-1 ਦੋਸ਼ੀ ਨੂੰ ਫੜਿਆ ਹੈ। ਭਾਵ ਕੁੱਲ ਗ੍ਰਿਫ਼ਤਾਰੀਆਂ ਤਿੰਨ ਹੋ ਗਈਆਂ ਹਨ।
Delhi Policeਪੁਲਿਸ ਮੁਤਾਬਕ ਜੈਕਬ ਪੇਸ਼ੇ ਤੋਂ ਲੇਖਕ ਅਤੇ ਮਨੁੱਖੀ ਅਧਿਕਾਰ ਵਰਕਰ ਹਨ ਅਤੇ ਉਨ੍ਹਾਂ ਦੇ ਤਾਰ ਨਕਸਲੀਆਂ ਨਾਲ ਜੁੜੇ ਹਨ। ਤੁਹਾਨੂੰ ਦਸ ਦਈਏ ਕਿ 31 ਦਸੰਬਰ 2017 ਨੂੰ ਪੂਨੇ ਵਿਚ ਏਲਗਾਰ ਪ੍ਰੀਸ਼ਦ ਦਾ ਆਯੋਜਨ ਕੀਤਾ ਗਿਆ ਸੀ। ਇਸ ਪ੍ਰੀਸ਼ਦ ਦੇ ਦੂਜੇ ਦਿਨ ਕੋਰੇਗਾਉਂ-ਭੀਮਾ ਵਿਚ ਹਿੰਸਾ ਹੋਈ ਸੀ। ਹਿੰਸਾ ਦੇ ਲਈ ਏਲਗਾਰ ਪ੍ਰੀਸ਼ਦ ਦੇ ਆਯੋਜਨ 'ਤੇ ਵੀ ਦੋਸ਼ ਲਗਾਇਆ ਜਾ ਰਿਹਾ ਹੈ।
Arrestedਇਸ ਪ੍ਰੀਸ਼ਦ ਵਿਚ ਨੇਤਾਵਾਂ 'ਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲੱਗਿਆ ਹੈ। ਦੋਸ਼ ਹੈ ਕਿ ਦਲਿਤ ਨੇਤਾ ਅਤੇ ਵਿਧਾਇਕ ਜਿਗਨੇਸ਼ ਮੇਵਾਨੀ ਅਤੇ ਜੇਐਨਯੂ ਦੇ ਵਿਦਿਆਰਥੀ ਨੇਤਾ ਉਮਰ ਖਾਲਿਦ ਨੇ ਵੀ ਇਸ ਪ੍ਰੀਸ਼ਦ ਵਿਚ ਭੜਕਾਊ ਭਾਸ਼ਣ ਦਿਤਾ ਸੀ। ਉਨ੍ਹਾਂ 'ਤੇ ਮਾਮਲਾ ਵੀ ਦਰਜ ਹੋਇਆ ਹੈ। ਖ਼ਬਰ ਏਜੰਸੀ ਮੁਤਾਬਕ ਦਿੱਲੀ, ਮੁੰਬਈ ਅਤੇ ਨਾਗਪੁਰ ਤੋਂ ਜਿਨ੍ਹਾਂ ਲੋਕਾਂ ਨੂੰ ਫੜਿਆ ਗਿਆ ਹੈ, ਉਨ੍ਹਾਂ ਦੇ ਉਪਰ ਵਿਵਾਦਤ ਪਰਚੇ ਵੰਡਣ ਅਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਹੈ।