
ਮਿਲਣ ਲੱਗੀਆਂ ਜਾਨੋਂ ਮਾਰਨ ਦੀਆਂ ਧਮਕੀਆਂ!
ਗ੍ਰੇਟਰ ਨੋਇਡਾ: ਦਿੱਲੀ ਤੋਂ ਸਟੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਚ ਇਕ ਵਿਦਿਆਰਥਣ ਦੇ ਬੁਲਟ ਚਲਾਉਣ ’ਤੇ ਦਬੰਗਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਹੀ ਨਹੀਂ ਦਬੰਗਾਂ ਨੇ ਬੇਟੀ ਨੂੰ ਬੁਲਟ ਗਿਫਟ ਕਰਨ ਵਾਲੇ ਪਿਤਾ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਹੈ। ਵਿਦਿਆਰਥਣ ਦੇ ਪਿਤਾ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ ਜਿਸ ਤੋਂ ਬਾਅਦ ਜਾਰਚਾ ਥਾਣਾ ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Delhi
ਦਰਅਸਲ ਜਾਰਚਾ ਥਾਣਾ ਖੇਤਰ ਦੇ ਖਟਾਨਾ ਪਿੰਡ ਵਿਚ ਇਕ ਪਿਤਾ ਨੇ ਅਪਣੀ ਬੇਟੀ ਦੇ ਸ਼ੌਂਕ ਪੂਰੇ ਕਰਨ ਲਈ ਉਸ ਨੂੰ ਬੁਲਟ ਗਿਫਟ ਕੀਤਾ ਸੀ। ਪਰ ਰੂੜੀਵਾਦੀ ਵਿਚਾਰਧਾਰਾ ਵਾਲੇ ਪਿੰਡ ਦੇ ਦਬੰਗਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਹਨਾਂ ਨੇ ਲੜਕੀ ਦੇ ਪਿਤਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਨਾਲ ਹੀ ਵਿਦਿਆਰਥਣ ਨੂੰ ਵੀ ਬੁਲਟ ਚਲਾਉਂਦੇ ਦਿਸ ਜਾਣ ਤੇ ਮਾਰਨ ਦੀ ਧਮਕੀ ਦਿੱਤੀ। ਸ਼ਿਕਾਇਤ ਤੋਂ ਬਾਅਦ ਪਿੰਡ ਵਿਚ ਤਰਥਲੀ ਮਚ ਗਿਆ ਹੈ।
ਮਾਮਲੇ ਵਿਚ ਪੰਚਾਇਤ ਬੁਲਾਈ ਗਈ ਜਿਸ ਤੋਂ ਬਾਅਦ ਪੰਚਾਂ ਦੀ ਮੌਜੂਦਗੀ ਵਿਚ ਦੋਵਾਂ ਪੱਖਾਂ ਵਿਚ ਸਮਝੌਤੇ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪੀੜਤ ਪੱਖ ਅਪਣੀ ਸ਼ਿਕਾਇਤ ਵਾਪਸ ਲਵੇਗਾ। ਸਾਬਕਾ ਪ੍ਰਧਾਨ ਸਤੀਸ਼ ਕਹਿੰਦੇ ਹਨ ਕਿ ਦੋਵਾਂ ਪੱਖਾਂ ਵਿਚ ਵਿਵਾਦ ਹੋਇਆ ਸੀ ਜਿਸ ਨੂੰ ਗੱਲਬਾਤ ਦੌਰਾਨਨ ਸ਼ਾਂਤ ਕਰ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਪੰਚਾਇਤ ਆਰੋਪੀ ਇਕ ਵਿਅਕਤੀ ਦੇ ਹੀ ਘਰ ਤੇ ਹੋਈ। ਇਹ ਵੀ ਪਤਾ ਚੱਲਿਆ ਹੈ ਕਿ ਆਰੋਪੀ ਲੜਕੇ ਪਹਿਲਾਂ ਤੋਂ ਹੀ ਹਿਸਟ੍ਰੀਸ਼ੀਟਰ ਹਨ। ਹਾਲਾਂਕਿ ਪੰਚਾਇਤ ਦਾ ਇਹ ਵੀ ਕਹਿਣਾ ਹੈ ਕਿ ਲੜਕੀ ਬਾਈਕ ਚਲਾਵੇ ਇਸ ਤੋਂ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ। ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਿਸ ਤਰ੍ਹਾਂ ਨਾਲ ਲੈਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।