
ਬਾਲੀਵੁੱਡ ਦੇ ‘ਦਬੰਗ ਖ਼ਾਨ’ ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ-3’ ਦੀ ਰਿਲੀਜ਼ ਡੇਟ ਫਾਈਨਲ ਹੋ ਗਈ ਹੈ।
ਨਵੀਂ ਦਿੱਲੀ: ਬਾਲੀਵੁੱਡ ਦੇ ‘ਦਬੰਗ ਖ਼ਾਨ’ ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ-3’ ਦੀ ਰਿਲੀਜ਼ ਡੇਟ ਫਾਈਨਲ ਹੋ ਗਈ ਹੈ। ਸਲਮਾਨ ਖ਼ਾਨ ਨੇ ਖ਼ੁਦ ਡਾਇਰੈਕਟਰ ਪ੍ਰਭੂਦੇਵਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਰਿਲੀਜ਼ ਡੇਟ ਦੱਸੀ। ਇਹ ਫ਼ਿਲਮ 20 ਦਸੰਬਰ 2019 ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਇਕ ਹੋਰ ਅਹਿਮ ਜਾਣਕਾਰੀ ਸਾਹਮਣੇ ਆਈ ਕਿ ਇਹ ਫ਼ਿਲਮ ਇਕ ਨਹੀਂ ਬਲਕਿ ਚਾਰ ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ।
ਸਲਮਾਨ ਖ਼ਾਨ ਦੀ ਦਬੰਗ-3 ਹਿੰਦੀ, ਤਮਿਲ, ਤੇਲੁਗੂ, ਕੰਨੜ ਵਿਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਸਲਮਾਨ ਖ਼ਾਨ ਦੇ ਫੈਨਜ਼ ਪ੍ਰਭੂਦੇਵਾ ਟੱਚ ਫ਼ਿਲਮ ਨੂੰ ਲੈ ਕੇ ਉਤਸੁਕ ਹੋ ਰਹੇ ਹਨ। ਇਸ ਫ਼ਿਲਮ ਵਿਚ ਸਲਮਾਨ ਖ਼ਾਨ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਅਰਬਾਜ਼ ਖ਼ਾਨ, ਵਿਨੋਦ ਖੰਨਾ ਦੇ ਭਰਾ ਪ੍ਰਮੋਦ ਖੰਨਾ ਅਹਿਮ ਭੂਮਿਕਾ ਵਿਚ ਨਜ਼ਰ ਆਉਣ ਵਾਲੇ ਹਨ।
Dabang 3
ਵਿਨੋਦ ਖੰਨਾ ਦਬੰਗ ਸੀਰੀਜ਼ ਦੀਆਂ ਪਿਛਲੀਆਂ ਫ਼ਿਲਮਾਂ ਵਿਚ ਸਲਮਾਨ ਦੇ ਪਿਤਾ ਦੀ ਭੂਮਿਕਾ ਵਿਚ ਸਨ। ਹੁਣ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਭਰਾ ਨੂੰ ਇਸ ਭੂਮਿਕਾ ਲਈ ਲਿਆ ਗਿਆ ਹੈ। ਕਿਹਾ ਜਾ ਰਿਹਾ ਸੀ ਕਿ ਧਰਮਿੰਦਰ ਸਲਮਾਨ ਖ਼ਾਨ ਦੇ ਪਿਤਾ ਦੇ ਰੋਲ ਵਿਚ ਨਜ਼ਰ ਆ ਸਕਦੇ ਹਨ ਪਰ ਪ੍ਰਮੋਦ ਖੰਨਾ, ਸਲਮਾਨ ਅਤੇ ਸੋਨਾਕਸ਼ੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹਨਾਂ ਅਫ਼ਵਾਹਾਂ ‘ਤੇ ਬ੍ਰੇਕ ਲੱਗ ਗਈ ਹੈ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ