
ਦੂਜੀ ਧੀ ਹੋਣ ’ਤੇ ਮਿਲਣਗੇ 1 ਲੱਖ ਰੁਪਏ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਭਰੂਣ ਹਤਿਆ ਰੋਕਣ ਅਤੇ ਧੀਆਂ ਨੂੰ ਬਚਾਉਣ ਲਈ ਵੱਡਾ ਐਲਾਨ ਕੀਤਾ ਹੈ। ਵੀਰਵਾਰ ਨੂੰ ਕੰਨਿਆ ਭਰੂਣ ਹਤਿਆ ਨੂੰ ਰੋਕਣ ਲਈ ਬਣਾਏ ਗਏ ਪ੍ਰੀ-ਨੈਟਲ ਸੈਕਸ ਡਿਟਰਮੀਨੇਸ਼ਨ ਟੈਕਨੀਕਲ ਐਕਟ-1994 (ਪੀ.ਐਨ.ਡੀ.ਟੀ.) ਐਕਟ 'ਤੇ ਆਯੋਜਤ ਦੋ ਰੋਜ਼ਾ ਵਰਕਸ਼ਾਪ ਵਿਚ ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਪਹਿਲੀ ਧੀ ਦੇ ਜਨਮ ਮੌਕੇ ਪ੍ਰਵਾਰ ਨੂੰ ਸੂਬਾ ਸਰਕਾਰ ਵਲੋਂ 2 ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿਤੀ ਜਾਵੇਗੀ।
ਇਹ ਵੀ ਪੜ੍ਹੋ: AI ਗਰਿੱਲ 'ਚ 90 ਸਕਿੰਟਾਂ 'ਚ ਬਣੇਗਾ ਖਾਣਾ; ਭਾਰਤੀ ਮੂਲ ਦੇ ਸੂਰਜ ਸੁਦੇਰਾ ਦੀ ਵੱਡੀ ਪ੍ਰਾਪਤੀ
ਮੁੱਖ ਮੰਤਰੀ ਨੇ ਕਿਹਾ ਕਿ ਦੂਜੀ ਬੇਟੀ ਦੇ ਜਨਮ ਮੌਕੇ ਪ੍ਰਵਾਰ ਨੂੰ 1 ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿਤੀ ਜਾਵੇਗੀ। ਮੌਜੂਦਾ ਸਮੇਂ ਵਿਚ ਇੱਕ ਧੀ ਲਈ 35 ਹਜ਼ਾਰ ਰੁਪਏ ਅਤੇ ਦੋ ਧੀਆਂ ਲਈ 25 ਹਜ਼ਾਰ ਰੁਪਏ ਪ੍ਰੋਤਸਾਹਨ ਰਾਸ਼ੀ ਹੈ। ਸੂਬਾ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਭਵਿੱਖ ਦੇ ਲਾਭਪਾਤਰੀਆਂ ਨੂੰ 2 ਅਤੇ 1 ਲੱਖ ਰੁਪਏ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ: ਕਾਂਗੜਾ ਵਿਚ ਪਠਾਨਕੋਟ ਦੇ ਤਿੰਨ ਨੌਜਵਾਨ ਹਥਿਆਰਾਂ ਸਣੇ ਗ੍ਰਿਫ਼ਤਾਰ
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਲਿੰਗ ਅਨੁਪਾਤ ਦੇ ਮਾਮਲੇ ਵਿਚ ਹਿਮਾਚਲ ਦੀ ਸਥਿਤੀ ਦੇਸ਼ ਵਿਚ ਬਿਹਤਰ ਹੈ। ਹਿਮਾਚਲ ਪ੍ਰਦੇਸ਼ ਤੀਜੇ ਸਥਾਨ 'ਤੇ ਹੈ। 2014 ਦੇ ਅੰਕੜਿਆਂ ਅਨੁਸਾਰ ਸੂਬੇ ਵਿਚ ਹਰ 1000 ਲੜਕਿਆਂ ਪਿੱਛੇ 950 ਲੜਕੀਆਂ ਪੈਦਾ ਹੋ ਰਹੀਆਂ ਹਨ। ਇਸ ਘੋਸ਼ਣਾ ਨਾਲ ਲਿੰਗ ਅਨੁਪਾਤ ਵਿਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹਤਿਆ ਦੇ ਮਾਮਲੇ ਵਿਚ ਹਿਮਾਚਲ ਨੇ ਕਾਫੀ ਤਰੱਕੀ ਕੀਤੀ ਹੈ। ਇਸ ਐਲਾਨ ਤੋਂ ਬਾਅਦ ਲੋਕ ਧੀਆਂ ਬਚਾਉਣ ਲਈ ਹੋਰ ਉਤਸ਼ਾਹਤ ਹੋਣਗੇ।