PhD on PM Narendra Modi: ਕਾਸ਼ੀ ਦੀ ਨਜਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕੀਤੀ PhD
Published : Nov 6, 2023, 2:33 pm IST
Updated : Nov 6, 2023, 2:33 pm IST
SHARE ARTICLE
Varanasi girl PhD on PM Narendra Modi
Varanasi girl PhD on PM Narendra Modi

9 ਸਾਲਾਂ ਵਿਚ ਪੂਰੀ ਕੀਤੀ ਖੋਜ

PhD on PM Narendra Modi News: ਬਨਾਰਸ ਹਿੰਦੂ ਯੂਨੀਵਰਸਿਟੀ (BHU) ਦੇ ਰਾਜਨੀਤੀ ਸ਼ਾਸਤਰ ਵਿਭਾਗ ਦੀ ਰਿਸਰਚ ਸਕੌਲਰ ਨਜਮਾ ਪਰਵੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਅਪਣੀ ਪੀਐਚਡੀ ਪੂਰੀ ਕਰ ਲਈ ਹੈ। ਕਥਾ ਸਮਰਾਟ ਮੁਨਸ਼ੀ ਪ੍ਰੇਮਚੰਦ ਦੇ ਪਿੰਡ ਲਮਹੀ ਦੀ ਵਸਨੀਕ ਨਜਮਾ ਪਰਵੀਨ ਨੇ 2014 ਵਿਚ ਪ੍ਰੋਫੈਸਰ ਸੰਜੇ ਸ੍ਰੀਵਾਸਤਵ ਦੇ ਨਿਰਦੇਸ਼ਨ ਹੇਠ ‘ਨਰਿੰਦਰ ਮੋਦੀ ਦੀ ਸਿਆਸੀ ਲੀਡਰਸ਼ਿਪ: ਇਕ ਵਿਸ਼ਲੇਸ਼ਣਾਤਮਕ ਅਧਿਐਨ’ ਵਿਸ਼ੇ ’ਤੇ ਖੋਜ ਸ਼ੁਰੂ ਕੀਤੀ ਸੀ।

ਉਸ ਨੇ ਲਗਭਗ ਨੌਂ ਸਾਲਾਂ ਵਿਚ ਅਪਣੀ ਖੋਜ ਪੂਰੀ ਕੀਤੀ। ਇਸ ਨਾਲ ਉਹ ਦੇਸ਼ ਦੀ ਪਹਿਲੀ ਮੁਸਲਿਮ ਮਹਿਲਾ ਬਣ ਗਈ ਹੈ ਜਿਸ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਖੋਜ ਕੀਤੀ ਹੈ। ਨਜਮਾ ਪਰਵੀਨ ਦੀ ਖੋਜ ਪੰਜ ਅਧਿਆਵਾਂ ਵਿਚ ਹੈ। ਨਜਮਾ ਦਾ ਕਹਿਣਾ ਹੈ ਕਿ ਮੈਨੂੰ ਰਿਸਰਚ ਸਟੱਡੀ ਲਈ ਸਿਆਸਤਦਾਨ ਚੁਣਨਾ ਸੀ, ਇਸ ਲਈ ਪੀਐਮ ਮੋਦੀ ਨੂੰ ਚੁਣਿਆ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਸ ਸਬੰਧੀ ਕਿਸੇ ਸਿਆਸੀ ਪਾਰਟੀ ਦੀ ਆਲੋਚਨਾ ਹੋਵੇ ਜਾਂ ਨਿਸ਼ਾਨਾ ਬਣਾਇਆ ਜਾਵੇ। ਕਿਸੇ ਵੀ ਚੀਜ਼ ਨੂੰ ਧਰਮ ਦੇ ਨਜ਼ਰੀਏ ਤੋਂ ਨਹੀਂ ਦੇਖਣਾ ਚਾਹੀਦਾ।

ਨਜਮਾ ਦਾ ਕਹਿਣਾ ਹੈ ਕਿ ਪੀਐਮ ਮੋਦੀ ਦੀ ਸ਼ਖਸੀਅਤ ਨੂੰ ਮਹੱਤਵ ਦਿਤਾ ਜਾਣਾ ਚਾਹੀਦਾ ਹੈ। ਨਰਿੰਦਰ ਮੋਦੀ ਕਿਸੇ ਵਿਸ਼ੇਸ਼ ਧਰਮ ਜਾਂ ਜਾਤੀ ਦੇ ਨਹੀਂ ਸਗੋਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਪੂਰੇ ਦੇਸ਼ ਨੂੰ ਨਾਲ ਲੈ ਕੇ ਅੱਗੇ ਵਧਣ ਦਾ ਕੰਮ ਕੀਤਾ ਹੈ।

 (For more news apart from Varanasi girl PhD on PM Narendra Modi, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement