
ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਚੋਂ ਹੋਈ ਹਿੰਸਾ ਬਾਰੇ ਤਾਂ ਫ਼ਿਕਰਮੰਦੀ ਹੈ ਪਰ ਆਪਣੇ ਦੇਸ਼ ਦੇ ਲੋਕਾਂ ਦੀ ਚਿਂੰਤਾ ਨਹੀਂ ।
ਚੰਡੀਗਡ਼੍ਹ , ( ਲੰਕੇਸ਼ ਤ੍ਰਿਖਾ ) : ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਭਾਰਤੀ ਜਨਤਾ ਪਾਰਟੀ ਦੇ ਆਗੂਆਂ ‘ਤੇ ਵਰਦਿਆਂ ਕਿਹਾ ਕਿ ਹਰਜੀਤ ਗਰੇਵਾਲ ਡੋਗਰਾ ਨਸਲ ਦਾ ਨਿੱਕਰਧਾਰੀ ਹੈ, ਜੋ ਪੰਜਾਬ ਨਾਲ ਗੱਦਾਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਵਿੱਚ ਬਹੁਤ ਸਾਰੇ ਦੇਸ਼ ਭਗਤ ਵੀ ਹੋਏ ਅਤੇ ਗੱਦਾਰ ਵੀ ਹੋਏ । ਸਿੱਖਾਂ ਦੇ ਵਿਚ ਧਿਆਨ ਚੰਦ ਡੋਗਰੇ ਵਰਗੇ ਗਦਾਰ ਵੀ ਬਹੁਤ ਹੋਏ ਹਨ, ਹਰਜੀਤ ਗਰੇਵਾਲ ਡੋਗਰਾ ਨਸਲ ਦਾ ਨਿੱਕਰਧਾਰੀ ਹੈ।
photoਜੋ ਉਹ ਗੱਲਾਂ ਕਰ ਰਿਹਾ ਹੈ, ਜਿਸ ਤਰ੍ਹਾਂ ਦੀ ਉਹ ਭਾਸ਼ਾ ਵਰਤ ਰਿਹਾ ਹੈ, ਇਹ ਇਕ ਸਿੱਖ ਨਹੀਂ ਬੋਲ ਸਕਦਾ । ਇਹ ਇਕ ਨਿਕਰਧਾਰੀ ਹੀ ਬੋਲ ਸਕਦਾ । ਉਨ੍ਹਾਂ ਕਿਹਾ ਕਿ ਉਸ ਦੀਆਂ ਗੱਲਾਂ ਲੱਗਦਾ ਹੈ ਕਿ ਉਹ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕਾ ਹੈ । ਕੈਪਟਨ ਸਾਹਿਬ ਨੂੰ ਬੇਨਤੀ ਹੈ ਕਿ ਉਸਨੂੰ ਚੰਗੇ ਜਿਹੇ ਹਸਪਤਾਲ ਵਿੱਚ ਭਰਤੀ ਕਰਵਾਏ ਤਾਂ ਜੋ ਉਸਦਾ ਇਲਾਜ ਹੋ ਸਕੇ ਅਤੇ ਪੰਜਾਬ ਦਾ ਮਾਹੌਲ ਬਚ ਸਕੇ ।
photoਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਚੋਂ ਹੋਈ ਹਿੰਸਾ ਬਾਰੇ ਤਾਂ ਫ਼ਿਕਰਮੰਦੀ ਹੈ ਪਰ ਆਪਣੇ ਦੇਸ਼ ਦੇ ਲੱਖਾਂ ਕਿਸਾਨ ਕੜਾਕੇ ਦੀ ਠੰਢ ਵਿਚ ਦਿੱਲੀ ਦੀਆਂ ਸੜਕਾਂ ‘ਤੇ ਧਰਨੇ ਲਾ ਰਹੇ ਹਨ । ਉਨ੍ਹਾਂ ਕਿਸਾਨਾਂ ਦੀ ਫਿਕਰਮੰਦੀ ਨਹੀਂ ਹੈ । ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਨੂੰ ਵਿਦੇਸ਼ਾਂ ਵਿਚ ਘੁੰਮਣਾ ਚੰਗਾ ਲੱਗਦਾ ਹੈ ਅਤੇ ਵਿਦੇਸ਼ਾਂ ਦੇ ਲੋਕਾਂ ਦੀ ਚਿੰਤਾ ਹੈ
photoਪਰ ਆਪਣੇ ਦੇਸ਼ ਵਿਚ ਨਾ ਤਾਂ ਉਨ੍ਹਾਂ ਨੂੰ ਰਹਿਣਾ ਚੰਗਾ ਲੱਗਦਾ ਹੈ ਅਤੇ ਨਾ ਹੀ ਆਪਣੇ ਲੋਕਾਂ ਦੀ ਉਨ੍ਹਾਂ ਨੂੰ ਆਪਣੇ ਦੇਸ਼ ਦੇ ਲੋਕਾਂ ਦੀ ਚਿੰਤਾ ਹੈ । ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਕਿਸਾਨਾਂ ਦਾ ਲੱਖਾਂ ਕਰੋੜਾਂ ਰੁਪਿਆ ਅਡਾਨੀ ਅਬਾਨੀਆਂ ਦੀ ਜੇਬ ਵਿੱਚ ਪਾਉਣਾ ਚਾਹੁੰਦਾ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆੜ੍ਹਤੀਆਂ ਨੂੰ ਵਿਚੋਲੀਆ ਕਹਿ ਕੇ ਬਦਨਾਮ ਕਰ ਰਹੇ ਹਨ ਜਦ ਕਿ ਆੜ੍ਹਤੀਏ ਨਿਗੂਣਾ ਮਿਹਨਤਾਨਾ ਲੈ ਕੇ ਕਿਸਾਨਾਂ ਨੂੰ ਵੱਡੀਆਂ ਸੇਵਾਵਾਂ ਦਿੰਦੇ ਹਨ ।
Harjeet Grewalਰੰਧਾਵਾ ਨੇ ਕਿਹਾ ਕਿ ਮਹਾਤਮਾ ਗਾਂਧੀ ਵਰਗੇ ਮਹਾਨ ਆਗੂਆਂ ਨੇ ਦੇਸ਼ ਨੂੰ ਆਜ਼ਾਦ ਕਰਵਾ ਕੇ ਦੇਸ਼ ਦੇ ਲੋਕਾਂ ਨੂੰ ਆਜ਼ਾਦੀ ਦਿਵਾਈ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਦੀ ਆਜ਼ਾਦੀ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦਾ ਹੈ, ਜੋ ਬਹੁਤ ਹੀ ਸ਼ਰਮਨਾਕ ਗੱਲ ਹੈ । ਉਨ੍ਹਾਂ ਨੇ ਦਿੱਲੀ ਧਰਨੇ ‘ਤੇ ਬੈਠੇ ਕਿਸਾਨਾਂ ਦੇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਕਿਹਾ ਕਿ ਕਿਸਾਨੀ ਸੰਘਰਸ਼ ਬਹੁਤ ਹੀ ਪਵਿੱਤਰ ਹੈ , ਦੇਸ਼ ਦੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਹਨ । ਕੇਂਦਰ ਸਰਕਾਰ ਅਤੇ ਨੈਸ਼ਨਲ ਮੀਡੀਆ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰ ਰਿਹਾ ਹੈ । ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਤੋਂ ਕਿਸਾਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ।