ਖ਼ਬਰਾਂ |

ਤਾਜ਼ਾ |

ਕਿਸਾਨਾਂ ਦੇ ਮੋਰਚੇ ਨੇ ਦਿੱਲੀ ਦੇ ਦੁਕਾਨਦਾਰਾਂ ਦੀ ਬਦਲੀ ਜ਼ਿੰਦਗੀ, ਦੇਖੋ ਕਿੰਨਾ ਕੁਝ ਬਦਲਿਆ
Published : Jan 7, 2021, 6:02 pm IST
Updated : Jan 7, 2021, 6:02 pm IST
SHARE ARTICLE
Delhi Shopkeer
Delhi Shopkeer

ਕਿਸਾਨ ਮੋਰਚੇ ਕਰਕੇ ਦਿੱਲੀ ਦੇ ਦੁਕਾਨਦਾਰਾਂ ਸੇਲ ਹੁੰਦੀ ਹੈ ਚੰਗੀ...

ਨਵੀਂ ਦਿੱਲੀ (ਅਰਪਨ ਕੌਰ): ਕੇਂਦਰ ਵੱਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਡਟੇ ਹੋਏ ਹਨ। ਸਿੰਘੂ ਤੇ ਟਿੱਕਰੀ ਬਾਰਡਰ ਦੀਆਂ ਸਟੇਜਾਂ ਦੇ ਸਾਹਮਣੇ ਦਿੱਲੀ ਦੀ ਮਾਰਕਿਟ ਹੈ ਜਿੱਥੇ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ।

ਸਪੋਕਸਮੈਨ ਟੀਵੀ ਦੀ ਪੱਤਰਕਾਰ ਅਰਪਨ ਕੌਰ ਨੇ ਕਿਸਾਨੀ ਸਟੇਜਾਂ ਸਾਹਮਣੇ ਵਾਲੀ ਮਾਰਕਿਟ ਦੇ ਦੁਕਾਨਦਾਰਾਂ ਨਾਲ ਗੱਲ ਕਰਦਿਆਂ ਤਾਜ਼ੇ ਹਾਲਾਤਾਂ ਬਾਰੇ ਜਾਣਿਆ। ਇਸ ਮਾਰਕਿਟ ਵਿਚ ਕਈ ਤਰ੍ਹਾਂ ਦੀਆਂ ਦੁਕਾਨਾਂ ਹਨ, ਜਿਵੇਂ ਮਠਿਆਈ, ਜੂਸ, ਕਰਿਆਨਾ, ਹੋਰ ਵੀ ਕਈਂ ਤਰ੍ਹਾਂ ਦੀਆਂ ਦੁਕਾਨਾਂ ਇਸ ਮਾਰਕਿਟ ਵਿਚ ਹਨ। ਦੁਕਾਨਦਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਦਾ ਕਿਸਾਨ ਅੰਦੋਲਨ ਇੱਥੇ ਆਇਆ ਹੈ ਉਦੋਂ ਤੋਂ ਸਾਡੀ ਬਹੁਤ ਚੰਗੀ ਰੋਜ਼ ਦੀ ਸੇਲ ਹੁੰਦੀ ਹੈ।

Kissan MorchaKissan Morcha

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਚੰਗੇ ਹਨ ਕਿਸੇ ਨੇ ਵੀ ਸਾਥੋਂ ਕੋਈ ਉਧਾਰ ਜਾਂ ਕੋਈ ਬਿਨਾਂ ਪੈਸਿਆਂ ਤੋਂ ਚੀਜ਼ ਨਹੀਂ ਲਈ ਸਗੋਂ ਸਾਡੀ ਦੁਕਾਨਦਾਰੀ ਬਹੁਤ ਵਧੀਆ ਚੱਲ ਰਹੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਇੱਥੇ ਲੰਗਰ ਸੇਵਾ ਬਹੁਤ ਵਧੀਆ ਚੱਲ ਰਹੀ ਹੈ, ਅਸੀਂ ਰੋਜ਼ਾਨਾਂ ਲੰਗਰ ਛਕ ਕੇ ਆਉਂਦੇ ਹਾਂ।

ShopkeeperShopkeeper

ਉਨ੍ਹਾਂ ਕਿਹਾ ਕਿ ਅਜਿਹਾ ਅੰਦੋਲਨ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਅਤੇ ਅਸੀਂ ਪੰਜਾਬੀਆਂ ਬਾਰੇ ਸੁਣਿਆ ਬਹੁਤ ਕੁਝ ਸੀ ਪਰ ਹੁਣ ਅਸੀਂ ਨਜ਼ਦੀਕ ਤੋਂ ਦੇਖਿਆ ਹੈ ਕਿ ਕਿਵੇਂ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਚੱਲ ਰਹੀਆਂ ਹਨ। 

ShopkeeperShopkeeper

ਦੁਕਾਨਾਦਾਰਾਂ ਨੇ ਕਿਹਾ ਕਿ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਟ੍ਰੈਫ਼ਿਕ ਕਾਰਨ ਸਾਡੀਆਂ ਦੁਕਾਨਾਂ ਕੁਝ ਬੰਦ ਹੋਈਆਂ ਸੀ ਪਰ ਹੁਣ ਅਸੀਂ ਰੋਜ਼ਾਨਾਂ ਆਪਣੀਆਂ ਦੁਕਾਨਾਂ ਖੋਲ੍ਹ ਰਹੇ ਹਾਂ ਤੇ ਸਾਡਾ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਕਿਸਾਨਾਂ ਵੱਲੋਂ ਨਹੀਂ ਕੀਤਾ ਗਿਆ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement