
ਜਾਬ ਮਾਰਕਿਟ ਦਾ ਹਾਲ ਖਰਾਬ
ਨਵੀਂ ਦਿੱਲੀ: ਦੇਸ਼ ਵਿਚ ਬੇਰੁਜ਼ਗਾਰੀ ਰੇਟ ਵਿਚ ਵਾਧਾ ਹੋ ਰਿਹਾ ਹੈ। ਰੋਜ਼ਗਾਰ ਦੇ ਨਵੇਂ ਮੌਕਿਆਂ ਦੀ ਕਮੀ ਹੈ। ਪਰ ਜਿਹਨਾਂ ਕੋਲ ਰੁਜ਼ਗਾਰ ਹੈ ਉਹਨਾਂ ਵਿਚੋਂ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਚੰਗੀ ਜਾਂ ਸਰਕਾਰੀ ਨੌਕਰੀ ਨਹੀਂ ਕਰ ਰਹੇ। ਅੰਤਰਰਾਸ਼ਟਰੀ ਲੇਬਰ ਸੰਗਠਨ ਮੁਤਾਬਕ ਚੰਗੇ ਰੁਜ਼ਗਾਰ ਦੇ ਮਾਮਲੇ ਵਿਚ ਭਾਰਤ ਦੀ ਸਥਿਤੀ ਘਟ ਵਿਕਸਿਤ ਦੇਸ਼ਾਂ ਤੋਂ ਵੀ ਖਰਾਬ ਹੈ।
The laborer
ਲੇਬਰ ਫੋਰਸ ਵਿਚ ਤਨਖ਼ਾਹ ਅਤੇ ਮਜ਼ਦੂਰੀ ਪਾਉਣ ਵਾਲੇ ਕਰਮਚਾਰੀ ਅਮਰੀਕਾ 93.8, ਬ੍ਰਾਜੀਲ 67.7, ਚੀਨ 53.1, ਬੰਗਲਾਦੇਸ਼ 40.1, ਪਾਕਿਸਤਾਨ 39.4, ਭੂਟਾਨ 28.5, ਭਾਰਤ 21.7, ਅਤੇ ਨੇਪਾਲ 19.6 ਹੈ। ਇੰਟਰਨੈਸ਼ਨਲ ਲੈਬਰ ਆਰਗਾਨਾਈਜੇਸ਼ਨ ਮੁਤਾਬਕ ਦੇਸ ਵਿਚ ਲੇਬਰ ਫੋਰਸ ਦੇ ਜਿੰਨੇ ਜ਼ਿਆਦਾ ਹਿੱਸਿਆਂ ਨੂੰ ਤਨਖ਼ਾਹ ਮਿਲਦੀ ਹੈ ਉਹ ਉੰਨੀ ਹੀ ਚੰਗੀ ਮੰਨੀ ਜਾਂਦੀ ਹੈ। ਪਰ ਚੰਗੇ ਰੁਜ਼ਗਾਰ ਦੇ ਮਾਮਲੇ ਵਿਚ ਭਾਰਤ ਦਾ ਰਿਕਾਰਡ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਵੀ ਖਰਾਬ ਹੈ।
The laborer
ਜ਼ਿਆਦਾਤਰ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਦੀ ਕੁੱਲ ਲੇਬਰ ਫੋਰਸ ਵਿਚ ਸੈਲਰੀ ਅਤੇ ਮਜ਼ਦੂਰੀ ਪਾਉਣ ਲਈ ਵਰਕਰਾਂ ਦੀ ਹਿੱਸੇਦਾਰੀ ਕਾਫ਼ੀ ਘਟ ਹੈ। ਇਸ ਵਿਚ 2010 ਤੋਂ ਬਾਅਦ ਥੋੜਾ ਸੁਧਾਰ ਹੋਇਆ ਹੈ। ਪਰ ਚੀਨ ਦੀ ਤੁਲਨਾ ਵਿਚ ਇਸ ਦੀ ਸਥਿਤੀ ਕਾਫ਼ੀ ਕਮਜ਼ੋਰ ਹੈ। ਚੀਨ ਵਿਚ ਫਾਰਮਲ ਸੈਕਟਰ ਦੇ ਕਰਮਚਾਰੀਆਂ ਦੀ ਹਿੱਸੇਦਾਰੀ 50 ਫ਼ੀਸਦੀ ਤੋਂ ਵਧ ਹੈ। ਆਈਐਲਓ ਦੀ ਪਰਿਭਾਸ਼ਾ ਮੁਤਾਬਕ ਚੰਗੀ ਨੌਕਰੀ ਮਾਣ-ਸਨਮਾਣ, ਬਰਾਬਰੀ, ਸਹੀ ਆਮਦਨ ਅਤੇ ਨੌਕਰੀ ਦੀ ਸੁਰੱਖਿਆ ਸ਼ਾਮਲ ਹੈ।
ਲੇਬਰ ਫੋਰਸ ਵਿਚ ਮਜ਼ਦੂਰੀ ਅਤੇ ਤਨਖ਼ਾਹ ਪਾਉਣ ਵਾਲੇ ਲੋਕਾਂ ਦੀ ਗਿਣਤੀ ਜਿੰਨੀ ਵਧ ਹੋਵੇਗੀ, ਰੁਜ਼ਗਾਰ ਨੂੰ ਉੰਨਾ ਹੀ ਚੰਗਾ ਮੰਨਿਆ ਜਾਵੇਗਾ। ਇਸ ਹਿਸਾਬ ਨਾਲ ਕਰਮਚਾਰੀ ਨੂੰ ਜਿੰਨਾ ਪੈਸਾ ਦੇਣ ਦਾ ਇਕਰਾਰਨਾਮਾ ਹੁੰਦਾ ਹੈ ਉਸ ਦਾ ਪਾਲਣ ਹੋਵੇ। ਇਸ ਦਾ ਉਸ ਯੂਨਿਟ ਦੇ ਰੇਵੇਨਿਯੂ ਨਾਲ ਕੋਈ ਮਤਲਬ ਨਹੀਂ ਹੈ ਜਿਸ ਦੇ ਲਈ ਉਹ ਕੰਮ ਕਰ ਰਿਹਾ ਹੈ।
ਹਾਲ ਹੀ ਵਿਚ ਨੈਸ਼ਨਲ ਸੈਂਪਲ ਸਰਵੇ ਆਫ਼ਿਸ ਦੇ ਇਕ ਸਰਵੇਖਣ ਵਿਚ ਕਿਹਾ ਗਿਆ ਸੀ ਕਿ 2017-18 ਦੌਰਾਨ ਭਾਰਤ ਵਿਚ ਬੇਰੁਜ਼ਗਾਰੀ ਦਰ ਬੀਤੇ 45 ਸਾਲਾਂ ਵਿਚ ਸਭ ਤੋਂ ਜ਼ਿਆਦਾ ਰਹੀ। ਭਾਰਤ ਵਿਚ ਮੋਦੀ ਸਰਕਾਰ ਨੂੰ ਲਗਾਤਾਰ ਰੁਜ਼ਗਾਰ ਪੈਦਾ ਕਰਨ ਵਿਚ ਨਾਕਾਮ ਰਹਿਣ ਲਈ ਘੇਰਿਆ ਜਾ ਰਿਹਾ ਹੈ।