
ਆਜ਼ਾਦੀ ਦਿਵਸ ਦੇ ਮੌਕੇ 'ਤੇ ਜੰਮੂ ਕਸ਼ਮੀਰ ਵਿਚ ਅਤਿਵਾਦ ਦੀ ਕਿਸੇ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇਣ ਦੇ ਲਈ ਪਾਕਿਸਤਾਨ ਤੋਂ ਘੁਸਪੈਠ ਕਰ ਰਹੇ ਦੋ ਅਤਿਵਾਦੀਆਂ ਨੂੰ ...
ਸ੍ਰੀਨਗਰ : ਆਜ਼ਾਦੀ ਦਿਵਸ ਦੇ ਮੌਕੇ 'ਤੇ ਜੰਮੂ ਕਸ਼ਮੀਰ ਵਿਚ ਅਤਿਵਾਦ ਦੀ ਕਿਸੇ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇਣ ਦੇ ਲਈ ਪਾਕਿਸਤਾਨ ਤੋਂ ਘੁਸਪੈਠ ਕਰ ਰਹੇ ਦੋ ਅਤਿਵਾਦੀਆਂ ਨੂੰ ਮਾਰ ਸੁੱਟਿਆ ਹੈ। ਉਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ ਸੈਕਟਰ ਵਿਚ ਫ਼ੌਜ ਦੇ ਇਕ ਵੱਡੇ ਅਪਰੇਸ਼ਨ ਵਿਚ ਇਕ ਮੇਜਰ ਅਤੇ ਫ਼ੌਜ ਦੇ 3 ਜਵਾਨ ਦੀ ਸ਼ਹੀਦ ਹੋ ਗਏ ਹਨ। ਇਸ ਕਾਰਵਾਈ ਤੋਂ ਬਾਅਦ ਐਲਓਸੀ ਨਾਲ ਲਗਦੇ ਸਾਰੇ ਇਲਾਕਿਆਂ ਵਿਚ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ।
Army In Jammu and Kashmirਫ਼ੌਜ ਨੂੰ ਖ਼ੁਫ਼ੀਆ ਇਨਪੁਟ ਤੋਂ ਗੁਰੇਜ ਸੈਕਟਰ ਵਿਚ ਪਾਕਿ ਦੇ ਰਸਤੇ ਕਈ ਅਤਿਵਾਦੀਆਂ ਵਲੋਂ ਘੁਸਪੈਠ ਕੀਤੇ ਜਾਦ ਦੀ ਜਾਣਕਾਰੀ ਮਿਲੀ ਸੀ। ਪਹਿਲਾਂ ਵੀ ਫ਼ੌਜ ਨੂੰ ਗ੍ਰਹਿ ਮੰਤਰਾਲਾ ਦੀ ਇਕ ਅਡਵਾਇਜ਼ਰੀ ਵਿਚ ਆਜ਼ਾਦੀ ਦਿਵਸ ਤੋਂ ਪਹਿਲਾਂ ਘੁਸਪੈਠ ਹੋਣ ਦੇ ਸ਼ੱਕ ਦਾ ਇਨਪੁਟ ਭੇਜਿਆ ਗਿਆ ਸੀ। ਇਨ੍ਹਾਂ ਸਾਰੇ ਇਨਪੁਟਸ ਦੇ ਆਧਾਰ 'ਤੇ ਮੰਗਲਵਾਰ ਤੜਕੇ ਤੋਂ ਫ਼ੌਜ ਦੇ ਜਵਾਨ ਬਾਂਦੀਪੋਰਾ ਦੇ ਗੁਰੇਜ ਸੈਕਟਰ ਨਾਲ ਲਗਦੀ ਕੰਟਰੋਲ ਰੇਖਾ ਦੇ ਨੇੜੇ ਬਖਤੂਰ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾ ਰਹੇ ਸਨ।
Army In Jammu and Kashmirਇਸ ਕਾਰਵਾਈ ਦੌਰਾਨ ਫ਼ੌਜ ਦੇ ਜਵਾਨਾਂ ਨੇ ਕੰਟਰੋਲ ਰੇਖਾ 'ਤੇ 8 ਅਤਿਵਾਦੀਆਂ ਦੀ ਇਕ ਟੀਮ ਨੂੰ ਘੁਸਪੈਠ ਦੀ ਕੋਸ਼ਿਸ਼ ਕਰਦੇ ਹੋਏ ਇੰਟਰਸੈਪਟ ਕੀਤਾ, ਜਿਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਲਲਕਾਰਦੇ ਹੋਏ ਸਿਰੰਡਰ ਕਰਨ ਲਈ ਕਿਹਾ ਗਿਆ। ਇਸ ਦੌਰਾਨ ਫਿਦਾਈਨ ਦਸਤੇ ਵਿਚ ਸ਼ਾਮਲ ਅਤਿਵਾਦੀਆ ਨੇ ਫਾਈਰਿੰਗ ਸ਼ੁਰੂ ਕਰ ਦਿਤੀ, ਜਿਸ ਤੋਂ ਬਾਅਦ ਫ਼ੌਜ ਦੀ 36 ਰਾਸ਼ਟਰੀ ਰਾਈਫ਼ਲਜ਼ ਅਤੇ 9 ਗ੍ਰੇਨੇਡੀਅਰਜ਼ ਦੇ ਜਵਾਨਾਂ ਨੇ ਵੀ ਕਾਊਂਟਰ ਅਪਰੇਸ਼ਨ ਸ਼ੁਰੂ ਕੀਤਾ। ਇਸ ਤੋਂ ਬਾਅਦ ਸ਼ੁਰੂ ਹੋਈ ਮੁਠਭੇੜ ਵਿਚ ਫ਼ੌਜ ਨੇ ਦੋ ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ।
Army In Jammu and Kashmirਉਥੇ ਜਵਾਬੀ ਕਾਰਵਾਈ ਦੌਰਾਨ ਫ਼ੌਜ ਦੇ ਇਕ ਮੇਜਰ ਅਤੇ ਹੋਰ 3 ਜਵਾਨ ਸ਼ਹੀਦ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਮੇਜਰ ਕੇਪੀ ਰਾਣੇ, ਹੌਲਦਾਰ ਜੇ ਸਿੰਘਤ, ਹੌਲਦਾਰ ਵਿਕਰਮਜੀਤ ਅਤੇ ਰਾਈਫ਼ਲ ਮੈਨ ਮਨਦੀਪ ਇਸ ਅਪਰੇਸਨ ਵਿਚ ਅਤਿਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ। ਇਸ ਕਾਰਵਾਈ ਤੋਂ ਬਾਅਦ ਫ਼ੌਜ ਦੀਆਂ ਕਈ ਟੀਮਾ ਨੂੰ ਗੁਰੇਜ ਸੈਕਟਰ ਭੇਜ ਦੇ ਤਲਾਸ਼ੀ ਮੁਹਿੰਮ ਹੋਰ ਤੇਜ਼ ਕਰ ਦਿਤੀ ਗਈ।
Army In Jammu and Kashmirਦਸ ਦਈਏ ਕਿ ਪਿਛਲੇ ਹੀ ਦਿਨੀਂ ਸੁਰੱਖਿਆ ਏਜੰਸੀਆਂ ਨੇ ਜੰਮੂ ਕਸ਼ਮੀਰ ਵਿਚ ਕਿਸੇ ਵੱਡੀ ਅਤਿਵਾਦੀ ਘੁਸਪੈਠ ਦੇ ਹੋਣ ਦਾ ਅਲਰਟ ਜਾਰੀ ਕੀਤਾ ਸੀ। ਉਥੇ ਜੰਮੂ ਸ਼ਹਿਰ ਵਿਚ ਦਿੱਲੀ ਜਾਣ ਵਾਲੀ ਇਕ ਬੱਸ ਤੋਂ 8 ਹੱਥਗੋਲਿਆਂ ਦੇ ਨਾਲ ਕੁੱਝ ਦਿਨ ਪਹਿਲਾਂ ਇਕ ਅਤਿਵਾਦੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਜੋ ਕਿਸੇ ਵੱਡੀ ਸਾਜਿਸ਼ ਦਾ ਸੰਕੇਤ ਹੈ।