
ਇਕ ਅਧਿਕਾਰਤ ਬਿਆਨ ਮੁਤਾਬਕ ਇਹ ਵੈੱਬਸਾਈਟਾਂ ਵਿਦੇਸ਼ਾਂ 'ਚ ਬੈਠੇ ਲੋਕ ਚਲਾ ਰਹੇ ਸਨ।
100 websites blocked: ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ ਤੋਂ ਬਾਅਦ ਪਾਰਟ-ਟਾਈਮ ਨੌਕਰੀਆਂ ਦੇ ਨਾਂਅ 'ਤੇ ਸੰਗਠਿਤ ਗੈਰ-ਕਾਨੂੰਨੀ ਨਿਵੇਸ਼ ਅਤੇ ਧੋਖਾਧੜੀ ਕਰਨ ਵਾਲੀਆਂ 100 ਤੋਂ ਵੱਧ ਵੈੱਬਸਾਈਟਾਂ ਨੂੰ ਬੰਦ ਕਰ ਦਿਤਾ ਗਿਆ ਹੈ।
ਇਕ ਅਧਿਕਾਰਤ ਬਿਆਨ ਮੁਤਾਬਕ ਇਹ ਵੈੱਬਸਾਈਟਾਂ ਵਿਦੇਸ਼ਾਂ 'ਚ ਬੈਠੇ ਲੋਕ ਚਲਾ ਰਹੇ ਸਨ। ਕੇਂਦਰੀ ਗ੍ਰਹਿ ਮੰਤਰਾਲੇ ਦੀ ਇਕਾਈ 'ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ' (14ਸੀ) ਨੇ ਪਿਛਲੇ ਸਾਲ ਅਪਣੀ 'ਨੈਸ਼ਨਲ ਸਾਈਬਰ ਕ੍ਰਾਈਮ ਰਿਸਕ ਐਨਾਲਿਸਿਸ ਯੂਨਿਟ' (ਐਨਸੀਟੀਏਯੂ) ਨੇ ਜਾਂਚ ਸ਼ੁਰੂ ਕੀਤੀ ਸੀ। ਇਸ ਦੌਰਾਨ 100 ਤੋਂ ਵੱਧ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਦੀ ਪਛਾਣ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ, 2000 ਦੇ ਤਹਿਤ ਅਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ ਅਤੇ ਇਨ੍ਹਾਂ ਵੈੱਬਸਾਈਟਾਂ ਨੂੰ ਬੰਦ ਕਰ ਦਿਤਾ ਹੈ।
ਸੂਚਨਾ ਮਿਲੀ ਹੈ ਕਿ ਆਰਥਿਕ ਅਪਰਾਧਾਂ ਨਾਲ ਸਬੰਧਤ ਕੰਮ-ਅਧਾਰਿਤ ਸੰਗਠਿਤ ਗੈਰ-ਕਾਨੂੰਨੀ ਨਿਵੇਸ਼ ਨਾਲ ਸਬੰਧਤ ਇਹ ਵੈੱਬਸਾਈਟਾਂ ਵਿਦੇਸ਼ਾਂ ਵਿਚ ਬੈਠੇ ਲੋਕ ਚਲਾ ਰਹੇ ਸਨ ਅਤੇ ਇਹ ਡਿਜੀਟਲ ਇਸ਼ਤਿਹਾਰ, ਚੈਟ ਮੈਸੇਂਜਰ ਅਤੇ ਫਰਜ਼ੀ ਖਾਤਿਆਂ ਦੀ ਵਰਤੋਂ ਕਰ ਰਹੇ ਸਨ।
ਬਿਆਨ 'ਚ ਕਿਹਾ ਗਿਆ ਹੈ ਕਿ ਵੱਡੇ ਪੱਧਰ 'ਤੇ ਵਿੱਤੀ ਧੋਖਾਧੜੀ ਤੋਂ ਹਾਸਲ ਕੀਤੇ ਗਏ ਪੈਸੇ ਨੂੰ ਭਾਰਤ ਤੋਂ ਬਾਹਰ ਕਾਰਡ ਨੈੱਟਵਰਕ, ਕ੍ਰਿਪਟੋ ਕਰੰਸੀ, ਵਿਦੇਸ਼ੀ ਏਟੀਐਮ ਕਢਵਾਉਣ ਅਤੇ ਅੰਤਰਰਾਸ਼ਟਰੀ ਫਿਨਟੇਕ ਕੰਪਨੀਆਂ ਰਾਹੀਂ ਲਾਂਡਰ ਕੀਤਾ ਜਾ ਰਿਹਾ ਸੀ। 14C ਦੇਸ਼ ਵਿਚ ਸਾਈਬਰ ਅਪਰਾਧ ਨਾਲ ਤਾਲਮੇਲ ਅਤੇ ਵਿਆਪਕ ਢੰਗ ਨਾਲ ਨਜਿੱਠਣ ਲਈ ਗ੍ਰਹਿ ਮੰਤਰਾਲੇ ਦੀ ਇਕ ਪਹਿਲ ਹੈ।
(For more news apart from 100 websites blocked for offering fake jobs, stay tuned to Rozana Spokesman)