
ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰਏਸ਼ੀਆ ਇੰਡੀਆ 90 ਤੋਂ ਵੱਧ ਅਜਿਹੀਆਂ ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ, ਜਿਸ ਵਿਚ ਚਾਲਕ ਦਲ ਦੀਆਂ ਸਾਰੀਆਂ ਮੈਂਬਰ ਔਰਤਾਂ ਹਨ
ਨਵੀਂ ਦਿੱਲੀ: ਏਅਰ ਇੰਡੀਆ ਨੇ ਕਿਹਾ ਕਿ ਉਸ ਦੇ ਕੁੱਲ 1,825 ਪਾਇਲਟਾਂ 'ਚੋਂ 15 ਫੀਸਦੀ ਔਰਤਾਂ ਹਨ। ਇਸ ਨਾਲ ਮਹਿਲਾ ਪਾਇਲਟਾਂ ਦੀ ਗਿਣਤੀ ਦੇ ਮਾਮਲੇ 'ਚ ਇਹ ਸਭ ਤੋਂ ਵੱਡੀ ਏਅਰਲਾਈਨ ਬਣ ਗਈ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 'ਤੇ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰਏਸ਼ੀਆ ਇੰਡੀਆ 90 ਤੋਂ ਵੱਧ ਅਜਿਹੀਆਂ ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ, ਜਿਸ ਵਿਚ ਚਾਲਕ ਦਲ ਦੀਆਂ ਸਾਰੀਆਂ ਮੈਂਬਰ ਔਰਤਾਂ ਹਨ।
ਇਹ ਵੀ ਪੜ੍ਹੋ: ਚਾਬਹਾਰ ਬੰਦਰਗਾਹ ਰਾਹੀਂ ਅਫਗਾਨਿਸਤਾਨ ਨੂੰ 20,000 ਮੀਟ੍ਰਿਕ ਟਨ ਕਣਕ ਭੇਜੇਗਾ ਭਾਰਤ
ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਉਡਾਣਾਂ 1 ਮਾਰਚ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਗਾਂ 'ਤੇ ਚਲਾਈਆਂ ਜਾ ਰਹੀਆਂ ਹਨ। ਬਿਆਨ ਵਿਚ ਅੱਗੇ ਕਿਹਾ ਗਿਆ ਹੈ, ਪੂਰੀ ਤਰ੍ਹਾਂ ਮਹਿਲਾ ਚਾਲਕ ਦਲ ਵਾਲੀਆਂ ਸਾਰੀਆਂ 90 ਉਡਾਣਾਂ ਵਿਚੋਂ ਏਅਰ ਇੰਡੀਆ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਗਾਂ 'ਤੇ 40 ਉਡਾਣਾਂ ਦਾ ਸੰਚਾਲਨ ਕਰ ਰਹੀ ਹੈ। ਦੂਜੇ ਪਾਸੇ ਏਆਈ ਐਕਸਪ੍ਰੈਸ 10 ਅੰਤਰਰਾਸ਼ਟਰੀ ਉਡਾਣਾਂ ਅਤੇ ਏਅਰ ਏਸ਼ੀਆ 40 ਤੋਂ ਵੱਧ ਘਰੇਲੂ ਉਡਾਣਾਂ ਦਾ ਸੰਚਾਲਨ ਕਰਦੀ ਹੈ।
ਇਹ ਵੀ ਪੜ੍ਹੋ: ਨਵ-ਵਿਆਹੇ ਜੋੜੇ ਸਣੇ 4 ਦੀ ਡੁੱਬਣ ਕਾਰਨ ਮੌਤ, ਛੱਪੜ ’ਚ ਡੁੱਬ ਰਹੇ ਭਰਾਵਾਂ ਨੂੰ ਬਚਾਉਣ ਸਮੇਂ ਵਾਪਰਿਆ ਹਾਦਸਾ
ਏਅਰਲਾਈਨਜ਼ ਨੇ ਬਿਆਨ 'ਚ ਕਿਹਾ ਕਿ ਏਅਰ ਇੰਡੀਆ ਦੇ 40 ਫੀਸਦੀ ਤੋਂ ਜ਼ਿਆਦਾ ਕਰਮਚਾਰੀ ਔਰਤਾਂ ਹਨ। ਇਸ ਦੀਆਂ 1,825 ਪਾਇਲਟਾਂ ਵਿਚੋਂ 275 ਔਰਤਾਂ ਹਨ, ਜੋ ਕਿ ਚਾਲਕ ਦਲ ਦਾ 15 ਫੀਸਦੀ ਹੈ। ਏਅਰ ਇੰਡੀਆ ਦੇ ਸੀਈਓ ਅਤੇ ਪ੍ਰਬੰਧ ਨਿਰਦੇਸ਼ਕ ਕੈਂਪਬੈਲ ਵਿਲਸਨ ਨੇ ਕਿਹਾ ਕਿ ਭਾਰਤ ਵਿਚ ਦੁਨੀਆ ’ਚ ਸਭ ਤੋਂ ਵੱਧ ਪੇਸ਼ੇਵਰ ਮਹਿਲਾ ਪਾਇਲਟਾਂ ਹਨ।
ਇਹ ਵੀ ਪੜ੍ਹੋ: ਅੱਤਵਾਦੀਆਂ ਵੱਲੋਂ ਲੜਕੀਆਂ ਅਤੇ ਔਰਤਾਂ ਵਿਰੁੱਧ ਹਿੰਸਾ ਜਾਰੀ: ਭਾਰਤ
ਉਹਨਾਂ ਕਿਹਾ, ' ਏਅਰ ਇੰਡੀਆ 'ਚ ਸਾਡੇ ਨਾਲ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ 'ਤੇ ਸਾਨੂੰ ਮਾਣ ਹੈ। ਅਸੀਂ ਇਸ ਸੰਦੇਸ਼ ਨੂੰ ਫੈਲਾਉਣ ਲਈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਔਰਤਾਂ ਕਿਸੇ ਵੀ ਖੇਤਰ ਵਿਚ ਉੱਤਮ ਹੋ ਸਕਦੀਆਂ ਹਨ।'