
ਜਿੱਥੇ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਉੱਥੇ ਹੀ ਹੁਣ ਇਕ ਨਵੇਂ ਕਰੂਜ਼ ਸਿਪ ਤੇ ਕਰੋਨਾ ਵਾਇਰਸ ਦੇ ਹਮਲੇ ਦਾ ਪਤਾ ਚੱਲਿਆ ਹੈ।
ਜਿੱਥੇ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਉੱਥੇ ਹੀ ਹੁਣ ਇਕ ਨਵੇਂ ਕਰੂਜ਼ ਸਿਪ ਤੇ ਕਰੋਨਾ ਵਾਇਰਸ ਦੇ ਹਮਲੇ ਦਾ ਪਤਾ ਚੱਲਿਆ ਹੈ। ਦੱਸ ਦੱਈਏ ਕਿ ਇਹ ਕਰੂਜ਼ 200 ਤੋਂ ਜਿਆਦਾ ਲੋਕਾਂ ਨੂੰ ਲੈ ਕੇ ਅੰਟਾਰਕਟਿਕਾ ਦੀ ਯਾਤਰਾ ਤੇ ਗਿਆ ਸੀ ਪਰ ਹੁਣ ਇਹ ਉਰੂਗਵੇ ਦੇ ਕੋਲ ਸਮੁੰਦਰ ਵਿਚ ਰੁੱਕਿਆ ਹੋਇਆ ਹੈ ਕਿਉਂਕਿ ਇਸ ਜਹਾਜ ਤੇ ਮੌਜੂਦ ਯਾਤਰੀਆਂ ਵਿਚ 60 ਪ੍ਰਤੀਸ਼ਤ ਲੋਕਾਂ ਨੂੰ ਕਰੋਨਾ ਦਾ ਪੌਜਟਿਵ ਪਾਇਆ ਗਿਆ ਹੈ। ਇਹ ਜਹਾਜ ਆਸਟ੍ਰੇਲੀਆ ਦੀ ਕੰਪਨੀ ਐਕਪੇਡੀਸ਼ਨ ਦਾ ਜਹਾਜ ਹੈ।
Warship
ਇਸ ਦੇ ਜ਼ਰੀਏ ਲੋਕ ਅੰਟਾਰਕਟਿਕਾ ਘੁੰਮਣ ਜਾਂਦੇ ਹਨ। ਹੁਣ ਇਸ ਜਹਾਜ ਦੇ ਯਾਤਰੀਆਂ ਨੂੰ ਉਰੂਗਵੇ ਦੇ ਤੱਟਵਰਤੀ ਸ਼ਹਿਰ ਮੋਂਟੇਵਿਡੀਓ ਵਿਚ ਉਤਾਰਿਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਜਹਾਜ 15 ਮਾਰਚ ਨੂੰ ਅੰਟਾਰਕਟਿਕਾ ਅਤੇ ਸਾਊਥ ਜਾਰਜੀਆ ਦੇ ਲਈ ਨਿਕਲਿਆ ਸੀ। ਜਿਸ ਵਿਚ 217 ਲੋਕ ਸਵਾਰ ਸੀ ਅਤੇ ਇਨ੍ਹਾਂ ਵਿਚੋਂ 128 ਲੋਕ ਕਰੋਨਾ ਪੌਜਟਿਵ ਪਾਏ ਗਏ ਹਨ ਜਦਕਿ 89 ਲੋਕ ਨੈਗਟਿਵ ਮਿਲੇ ਹਨ ਅਤੇ ਇਨ੍ਹਾਂ ਵਿਚੋਂ ਜਿਹੜੇ 6 ਲੋਕਾਂ ਨੂੰ ਸਿਪ ਦੇ ਵਿੱਚੋਂ ਉਤਾਰਿਆ ਗਿਆ ਹੈ
Antarctica
ਉਨ੍ਹਾਂ ਦਾ ਹੁਣ ਮੌਂਟੇਵਿਡੀਓ ਵਿਚ ਇਲਾਜ਼ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੂਜ਼ ਸਿਪ ਚਲਾਉਣ ਵਾਲੀ ਕੰਪਨੀ ਨੇ ਆਸਟ੍ਰੇਲੀਆ ਸਰਕਾਰ ਤੋਂ ਮਦਦ ਮੰਗੀ ਹੈ। ਜਿਸ ਤੋਂ ਬਾਅਦ ਆਸਟ੍ਰੇਲੀਆ ਸਰਕਾਰ 9 ਅਪ੍ਰੈਲ ਨੂੰ ਇਕ ਪਲੇਨ ਭੇਜ ਕੇ ਇਨ੍ਹਾਂ ਆਸਟ੍ਰੇਲੀਆ ਅਤੇ ਨਿਊਜੀਲੈਂਡ ਦੇ ਲੋਕਾਂ ਨੂੰ ਏਅਰ ਲਿਫਟ ਕਰੇਗੀ। ਇਸ ਲਈ ਹਰ ਇਕ ਯਾਤਰੀ ਨੂੰ 9300 ਡਾਲਰ ਦੇਣੇ ਹੋਣਗੇ। ਆਸਟ੍ਰਲੇਆ ਦੇ ਸ਼ਹਿਰ ਮੈਲਬਰਨ ਵਿਚ ਉਤਰਨ ਤੋਂ ਬਾਅਦ ਇਹ ਸਾਰੇ ਲੋਕਾਂ ਨੂੰ 14 ਦਿਨ ਦੇ ਲਈ ਕੁਆਰੰਟੀਨ ਵਿਚ ਰੱਖਿਆ ਜਾਵੇਗਾ।
Coronavirus
ਉਸ ਤੋਂ ਬਾਅਦ ਹੀ ਲੋਕਾਂ ਨੂੰ ਉਨ੍ਵਾਂ ਦੇ ਘਰ ਜਾਣ ਦਿੱਤਾ ਜਾਵੇਗਾ। ਇਹ ਵੀ ਦੱਸ ਦੱਈਏ ਕਿ ਅਮਰੀਕਾ ਅਤੇ ਯੂਰਪ ਦੇ ਲੋਕ ਨੈਗਟਿਵ ਨਿਕਲੇ ਹਨ ਇਸ ਲਈ ਉਨ੍ਹਾਂ ਨੂੰ ਫਿਕਰ ਦੀ ਲੋੜ ਨਹੀਂ। ਪਰ ਫਿਰ ਵੀ ਅਮਰੀਕਾ ਅਤੇ ਯੂਰਪ ਦੇ ਇਨ੍ਹਾਂ ਲੋਕਾਂ ਨੇ ਉਰੂਗਵੇ ਦੀ ਸਰਕਾਰ ਨੂੰ ਇਕ ਬੇਨਤੀ ਕੀਤੀ ਹੈ ਕਿ ਇਕ ਵਾਰ ਫਿਰ ਉਨ੍ਹਾਂ ਦਾ ਟੈਸਟ ਕਰਵਾਇਆ ਜਾਵੇ ਤਾਂ ਉਹ ਨਿਸ਼ਚਿੰਤ ਹੋ ਕੇ ਆਪਣੇ ਘਰ ਜਾ ਸਕਣ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।