
ਉਤਰ ਪ੍ਰਦੇਸ਼ ਸਮੇਤ ਪੂਰਬੀ ਭਾਰਤ ਵਿਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋ ਰਿਹਾ ਹੈ। ਅਜਿਹੇ...
ਲਖਨਊ : ਉਤਰ ਪ੍ਰਦੇਸ਼ ਸਮੇਤ ਪੂਰਬੀ ਭਾਰਤ ਵਿਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋ ਰਿਹਾ ਹੈ। ਅਜਿਹੇ ਵਿਚ ਉਮੀਦ ਕੀਤੀ ਜਾਂਦੀ ਹੈ ਕਿ ਹਸਪਤਾਲ ਵਿਚ ਲੂ ਲੱਗਣ ਦੀ ਵਜ੍ਹਾ ਨਾਲ ਬਿਮਾਰ ਪੈਣ ਵਾਲੇ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾਵੇ ਪਰ ਕਾਨਪੁਰ ਵਿਚ ਗਣੇਸ਼ ਸ਼ੰਕਰ ਵਿਦਿਆਰਥੀ ਮੈਡੀਕਲ ਕਾਲਜ ਦੇ ਐਲਐਲਆਰ ਹਸਪਤਾਲ ਵਿਚ ਵੱਡੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ।ਇਥੇ ਆਈਸੀਯੂ ਦੇ ਏਸੀ ਪਲਾਂਟ ਵਿਚ ਗੜਬੜੀ ਦੀ ਵਜ੍ਹਾ ਨਾਲ ਏਸੀ ਨੇ ਕੰਮ ਕਰਨਾ ਬੰਦ ਕਰ ਦਿਤਾ, ਜਿਸ ਦੀ ਵਜ੍ਹਾ ਨਾਲ 24 ਘੰਟੇ ਦੇ ਅੰਦਰ ਪੰਜ ਮਰੀਜ਼ਾਂ ਦੀ ਮੌਤ ਹੋ ਗਈ। GSVM Medical College
ਜਾਣਕਾਰੀ ਅਨੁਸਾਰ ਏਸੀ ਪਲਾਂਟ ਫੇਲ੍ਹ ਹੋਣ ਜਾਣ ਕਾਰਨ 24 ਘੰਟਿਆਂ ਦੇ ਅੰਦਰ ਹੀ 5 ਮਰੀਜ਼ਾਂ ਦੀ ਮੌਤ ਹੋ ਗਈ। ਦਰਅਸਲ ਇੱਥੇ ਹਸਪਤਾਲ ਵਿਚ ਏਸੀ ਨਾ ਚੱਲਣ ਦੀ ਵਜ੍ਹਾ ਨਾਲ ਇੰਫੈਕਸ਼ਨ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਲੋਕਾਂ ਦੀ ਜਾਨ ਜਾਣ ਦਾ ਖ਼ਤਰਾ ਰਹਿੰਦਾ ਹੈ। ਇਸ ਤੋਂ ਪਹਿਲਾਂ ਵੀ ਇਸ ਹਸਪਤਾਲ ਵਿਚ ਏਸੀ ਪਲਾਂਟ ਵਿਚ ਗੜਬੜੀ ਦੀ ਵਜ੍ਹਾ ਨਾਲ ਨਿਊਰੋ ਸਰਜਰੀ ਅਪਰੇਸ਼ਨ ਥਿਏਟਰ ਦਾ ਏਸੀ ਖ਼ਰਾਬ ਹੋ ਚੁੱਕਿਆ ਹੈ। ਉਸ ਸਮੇਂ ਇਹ ਮਾਮਲਾ ਮੈਡੀਕਲ ਕਾਲਜ ਦੇ ਮੁਖੀ ਤਕ ਪਹੁੰਚ ਗਿਆ ਸੀ ਪਰ ਬਾਵਜੂਦ ਇਸ ਦੇ ਲਈ ਕੋਈ ਸਖ਼ਤ ਕਦਮ ਨਹੀਂ ਉਠਾਇਆ ਗਿਆ,
icu ਜਿਸ ਦੀ ਵਜ੍ਹਾ ਨਾਲ ਪੰਜ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮੈਡੀਸਨ ਵਿਭਾਗ ਦੇ ਇੰਟੇਸਿਵ ਕੇਅਰ ਯੂਨਿਟ ਦਾ ਏਸੀ ਜਾਣਕਾਰੀ ਦੇ ਅਨੁਸਾਰ ਪਿਛਲੇ ਪੰਜ ਦਿਨਾਂ ਤੋਂ ਖ਼ਰਾਬ ਸੀ। ਇਸ ਸਬੰਧੀ ਸਿਸਟਰ ਇੰਚਾਰਜ ਨੇ ਲਿਖਤੀ ਰੂਪ ਨਾਲ ਸ਼ਿਕਾਇਤ ਵੀ ਕੀਤੀ ਸੀ, ਪਰ ਬੁਧਵਾਰ ਤਕ ਇਸ ਨੂੰ ਸਹੀ ਨਹੀਂ ਕਰਵਾਇਆ ਗਿਆ ਅਤੇ ਰਾਤ ਵੇਲੇ ਏਸੀ ਨੇ ਕੰਮ ਕਰਨਾ ਬੰਦ ਕਰ ਦਿਤਾ। ਗਰਮੀ ਅਤੇ ਹੁੰਮਸ ਦੀ ਵਜ੍ਹਾ ਨਾਲ ਆਈਸੀਯੂ ਦਾ ਦਰਵਾਜ਼ਾ ਅਤੇ ਖਿੜਕੀ ਖੋਲ੍ਹ ਦਿਤਾ ਗਿਆ ਪਰ ਵੀਰਵਾਰ ਨੂੰ 12 ਵਜੇ ਤੋਂ ਸ਼ਾਮ ਪੰਜ ਵਜੇ ਦੇ ਵਿਚਕਾਰ 5 ਮਰੀਜ਼ਾਂ ਨੇ ਦਮ ਤੋੜ ਦਿਤਾ।
GSVM Medical Collegeਉਥੇ ਅਪਣੀ ਲਾਪ੍ਰਵਾਹੀ ਨੂੰ ਲੁਕਾਉਣ ਲਈ ਮੈਡੀਕਲ ਕਾਲਜ ਦੇ ਇੰਚਾਰਜ ਸੌਰਭ ਅਗਰਵਾਲ ਦਾ ਕਹਿਣਾ ਹੈ ਕਿ ਆਈਸੀਯੂ ਵਿਚ ਮਰੀਜ਼ਾਂ ਦੀ ਮੌਤ ਏਸੀ ਫ਼ੇਲ੍ਹ ਹੋਣ ਦੀ ਵਜ੍ਹਾ ਨਾਲ ਨਹੀਂ ਹੋਈ ਹੈ, ਇੱਥੇ ਗੰਭੀਰ ਬਿਮਾਰੀ ਤੋਂ ਪੀੜਤ ਮਰੀਜ਼ ਭਰਤੀ ਹੁੰਦੇ ਹਨ। ਮੈਡੀਕਲ ਕਾਲਜ ਦੇ ਜੇਈ ਬਿਜਲੀ ਬੋਰਡ ਵਿਨੈ ਅਵਸਥੀ ਨੇ ਦਸਿਆ ਕਿ ਆਈਸੀਯੂ ਵਿਚ ਦੋ ਏਸੀ ਪਲਾਂਟ ਲੱਗੇ ਹਨ, ਬੁਧਵਾਰ ਨੂੰ ਠੇਕੇਦਾਰ ਦੇ ਕਰਮਚਾਰੀ ਇਸ ਨੂੰ ਠੀਕ ਕਰਨ ਲਈ ਆਏ ਸਨ ਅਤੇ ਮੁਰੰਮਤ ਦੇ ਲਈ ਮੋਟਰ ਲੈ ਕੇ ਗਏ ਸਨ ਪਰ ਜਦੋਂ ਸਵੇਰੇ ਮੋਟਰ ਨੂੰ ਲਗਾਇਆ ਗਿਆ ਤਾਂ ਉਹ ਲਗਾਉਂਦੇ ਹੀ ਸੜ ਗਈ, ਜਿਸ ਤੋਂ ਬਾਅਦ ਸ਼ੁਕਰਵਾਰ ਤਕ ਪਲਾਂਟ ਸਹੀ ਨਹੀਂ ਹੋ ਸਕਿਆ ਹੈ।