
ਗੁਜਰਾਤ ਦੇ ਕੱਛ ਵਿਚ ਅਡਾਨੀ ਫਾਊਂਡੇਸ਼ਨ ਦੇ ਹਸਪਤਾਲ ਜੀਕੇ ਜਨਰਲ ਹਸਪਤਾਲ ਵਿਚ ਹੋਈਆਂ 111 ਨਵਜੰਮੇ ਬੱਚਿਆਂ ਦੀਆਂ ਮੌਤ ਦੀ ...
ਅਹਿਮਦਾਬਾਦ : ਗੁਜਰਾਤ ਦੇ ਕੱਛ ਵਿਚ ਅਡਾਨੀ ਫਾਊਂਡੇਸ਼ਨ ਦੇ ਹਸਪਤਾਲ ਜੀਕੇ ਜਨਰਲ ਹਸਪਤਾਲ ਵਿਚ ਹੋਈਆਂ 111 ਨਵਜੰਮੇ ਬੱਚਿਆਂ ਦੀਆਂ ਮੌਤ ਦੀ ਜਾਂਚ ਕਰ ਰਹੀ ਤਿੰਨ ਮੈਂਬਰੀ ਕਮੇਟੀ ਨੇ ਹਸਪਤਾਲ ਪ੍ਰਬੰਧਨ ਵਲੋਂ ਕਿਸੇ ਤਰ੍ਹਾਂ ਦੀ ਚੂਕ ਨਹੀਂ ਪਾਈ ਹੈ। ਅਧਿਕਾਰੀਆਂ ਨੇ ਦਸਿਆ ਕਿ ਰਾਜ ਸਰਕਾਰ ਨੂੰ ਸੌਂਪੀ ਅਪਣੀ ਰਿਪੋਰਟ ਵਿਚ ਕਮੇਟੀ ਵਿਚ ਕਿਹਾ ਹੈ ਕਿ ਇਨ੍ਹਾਂ ਮੌਤਾਂ ਦੇ ਪਿੱਛੇ ਮੁੱਖ ਕਾਰਨ ਕੁਪੋਸ਼ਣ ਅਤੇ ਨਵਜੰਮੇ ਬੱਚਿਆਂ ਦੀ ਭਰਤੀ ਕਰਵਾਉਣ ਵਿਚ ਦੇਰੀ ਹੈ। ਇਹ ਹਸਪਤਾਲ ਕੱਛ ਜ਼ਿਲ੍ਹੇ ਦੇ ਭੁਜ ਵਿਚ ਸਥਿਤ ਹੈ ਅਤੇ ਇਸ ਦਾ ਪ੍ਰਬੰਧ ਅਡਾਨੀ ਫਾਊਂਡੇਸ਼ਨ ਕਰਦਾ ਹੈ।
new born childਰਾਜ ਸਿਹਤ ਕਮਿਸ਼ਨਰ ਡਾਕਟਰ ਜੈਯੰਤੀ ਰਵੀ ਨੇ ਕਿਹਾ ਕਿ ਕਮੇਟੀ ਨੇ ਪਾਇਆ ਕਿ ਹਸਪਤਾਲ ਵਿਚ ਲੋਂੜੀਂਦੀਆਂ ਸਹੂਲਤਾਂ, ਉਪਕਰਨ ਅਤੇ ਦਵਾਈਆਂ ਉਪਲਬਧ ਸਨ। ਇਨ੍ਹਾਂ ਮੌਤਾਂ ਦੇ ਪਿੱਛੇ ਮੁੱਖ ਕਾਰਨ ਬੇਹੱਦ ਜ਼ਿਆਦਾ ਕੁਪੋਸ਼ਣ ਅਤੇ ਬੱਚਿਆਂ ਨੂੰ ਹਸਪਤਾਲ ਲਿਆਉਣ ਵਿਚ ਦੇਰੀ ਸੀ। ਹਸਪਤਾਲ ਵਲੋਂ 25 ਮਈ ਦੌਰਾਨ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ 20 ਮਈ ਦੌਰਾਨ ਹਸਪਤਾਲ ਵਿਚ ਜੰਮੇ ਅਤੇ ਬਾਹਰ ਤੋਂ ਇੱਥੇ ਭਰਤੀ ਕੀਤੇ ਗਏ ਕੁੱਲ 777 ਬੱਚਿਆਂ ਵਿਚੋਂ 111 ਦੀ ਮੌਤ ਹੋ ਗਈ।
adani groupਗੁਜਰਾਤ ਅਡਾਨੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ (ਜੇਮਸ) ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਜਾਂਚ ਕਮੇਟੀ ਨੇ ਹਸਪਤਾਲ ਨੂੰ ਕਲੀਨ ਚਿੱਟ ਦਿਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਅਜਿਹੀ ਮੀਡੀਆ ਰਿਪੋਰਟ ਆਉਣ ਤੋਂ ਬਾਅਦ ਜੇਮਸ ਵਿਚ ਸਾਲ ਦੇ ਸ਼ੁਰੂ ਤੋਂ ਹੁਣ ਤਕ 111 ਨਵਜੰਮੇ ਬੱਚਿਆਂ ਦੀ ਮੋਤ ਹੋ ਗਈ ਹੈ। ਗੁਜਰਾਤ ਸਰਕਾਰ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਸੀ।
adani group hospitalਇਕ ਰਿਪੋਰਟ ਮੁਤਾਬਕ ਕਮੇਟੀ ਨੇ ਸਨਿਚਰਵਾਰ ਨੂੰ ਜੇਮਸ ਦਾ ਦੌਰਾ ਕੀਤਾ ਸੀ ਅਤੇ ਸੋਮਵਾਰ ਨੂੰ ਰਾਜ ਦੇ ਸਿਹਤ ਵਿਭਾਗ ਨੂੰ ਅਪਣੀ ਰਿਪੋਰਟ ਸੌਂਪ ਦਿਤੀ ਸੀ। ਮੰਗਲਵਾਰ ਨੂੰ ਜੇਮਸ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਤਿੰਨ ਮੈਂਬਰੀ ਕਮੇਟੀ ਨੇ ਹਸਪਤਾਲ ਨੂੰ ਕਲੀਨ ਚਿੱਟ ਦੇ ਦਿਤੀ ਹੈ। ਜੇਮਸ ਹਸਪਤਾਲ ਦੇ ਮੈਡੀਕਲ ਨਿਦੇਸ਼ਕ ਡਾਕਟਰ ਗਿਆਨੇਸ਼ਵਰ ਰਾਓ ਨੇ ਕਿਹਾ ਕਿ ਅਸੀਂ ਇਸ ਗੱਲ ਤੋਂ ਸੰਤੁਸ਼ਟ ਹਾਂ ਕਿ ਕਮੇਟੀ ਨੇ ਅਪਣੀ ਰਿਪੋਰਟ ਵਿਚ ਸਾਡੇ ਰੁਖ਼ ਨੂੰ ਸਹੀ ਸਾਬਤ ਕੀਤਾ ਹੈ।