ਅਜੈ ਕੁਮਾਰ ਲੱਲੂ ਬਣੇ UP ਕਾਂਗਰਸ ਦੇ ਨਵੇਂ ਪ੍ਰਧਾਨ, ਰਾਜ ਬੱਬਰ ਦੀ ਲਈ ਥਾਂ
Published : Oct 8, 2019, 2:45 pm IST
Updated : Oct 8, 2019, 2:45 pm IST
SHARE ARTICLE
Ajay kumar lallu
Ajay kumar lallu

ਕਾਂਗਰਸ ਨੇ ਸੋਮਵਾਰ ਰਾਤ ਨੂੰ ਅਜੈ ਕੁਮਾਰ ਲੱਲੂ ਨੂੰ ਉੱਤਰ ਪ੍ਰਦੇਸ਼ ਇਕਾਈ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਉਹ ਰਾਜ ਬੱਬਰ ਦੀ ਥਾਂ ਲੈਣਗੇ।

ਨਵੀਂ ਦਿੱਲੀ : ਕਾਂਗਰਸ ਨੇ ਸੋਮਵਾਰ ਰਾਤ ਨੂੰ ਅਜੈ ਕੁਮਾਰ ਲੱਲੂ ਨੂੰ ਉੱਤਰ ਪ੍ਰਦੇਸ਼ ਇਕਾਈ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਉਹ ਰਾਜ ਬੱਬਰ ਦੀ ਥਾਂ ਲੈਣਗੇ। ਰਾਜ ਬੱਬਰ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਮਈ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਥੇ ਹੀ ਅਰਾਧਨਾ ਮਿਸ਼ਰਾ ਨੂੰ ਵਿਧਾਇਕ ਦਲ ਦੀ ਨੇਤਾ ਨਿਯੁਕਤ ਕੀਤਾ ਗਿਆ। ਅਰਾਧਨਾ ਸੀਨੀਅਰ ਕਾਂਗਰਸੀ ਨੇਤਾ ਪ੍ਰਮੋਦ ਤਿਵਾੜੀ ਦੀ ਧੀ ਹੈ।

Ajay kumar lalluAjay kumar lallu

40 ਸਾਲ ਦੇ ਅਜੈ ਕੁਮਾਰ ਲੱਲੂ 'ਤੇ ਭਰੋਸਾ ਕਰਦਿਆਂ ਕਾਂਗਰਸ ਨੇ ਇਕ ਨੌਜਵਾਨ ਚਿਹਰੇ ਨੂੰ ਮੌਕਾ ਦਿੱਤਾ ਹੈ। ਲੱਲੂ ਕੁਸ਼ੀਨਗਰ ਜ਼ਿਲ੍ਹੇ 'ਚ ਤਮਕੁਹਿਰਾਜ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। 2012 ਅਤੇ 2017 ਚ ਕਾਂਗਰਸ ਦੀ ਟਿਕਟ 'ਤੇ ਅਸੈਂਬਲੀ 'ਚ ਜੇਤੂ ਰਹੇ ਅਜੈ ਕੁਮਾਰ ਲੱਲੂ, ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ। ਉਹ ਪਾਰਟੀ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ। ਪਾਰਟੀ ਦੇ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੁਆਰਾ ਜਾਰੀ ਬਿਆਨ ਅਨੁਸਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਨ੍ਹਾਂ ਨਿਯੁਕਤੀਆਂ ਨੂੰ ਮਨਜ਼ੂਰੀ ਦਿੱਤੀ ਹੈ।

Ajay kumar lalluAjay kumar lallu

ਲੱਲੂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਚੇਅਰਮੈਨ ਬਣਾਉਣ ਦੇ ਨਾਲ 4 ਉਪ ਪ੍ਰਧਾਨ ਅਤੇ 12 ਜਨਰਲ ਸਕੱਤਰ ਨਿਯੁਕਤ ਕੀਤੇ ਗਏ ਹਨ। ਅਜੈ ਕੁਮਾਰ ਲੱਲੂ ਪੂਰਬੀ ਉੱਤਰ ਪ੍ਰਦੇਸ਼ ਤੋਂ ਹਨ। ਉਹ ਕਾਨੂ ਜਾਤੀ ਨਾਲ ਸਬੰਧਤ ਹਨ ਜਿਸ ਨੂੰ ਪੱਛੜੀ ਜਾਤੀ ਵਜੋਂ ਜਾਣਿਆ ਜਾਂਦਾ ਹੈ। ਉਹ ਸਮਾਜਿਕ ਨਿਆਂ ਦੇ ਮੁੱਦੇ 'ਤੇ ਵੀ ਚੰਗੇ ਜਾਣੂ ਹਨ ਤੇ ਯੂਪੀ ਵਿਚ ਹਰ ਮੁੱਦੇ ਨੂੰ ਚੁੱਕਣ ਲਈ ਤਿਆਰ ਰਹਿੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement