
ਏ.ਐੱਸ.ਪੀ. ਨੇ ਦਸਿਆ ਕਿ ਸਾਰੀਆਂ ਲਾਸ਼ਾਂ ਭਿਆਨਕ ਸਥਿਤੀ ’ਚ ਹੈ ਕਿ ਉਨ੍ਹਾਂ ਨੂੰ ਪਛਾਣ ਪਾਉਣਾ ਮੁਸ਼ਕਲ ਸੀ।
ਸ਼ਿਮਲਾ : ਹਿਮਾਚਲ ਪ੍ਰਦੇਸ਼ ’ਚ ਸੋਲਨ ਜ਼ਿਲ੍ਹੇ ਦੇ ਬੀਬੀਐੱਨ ਖੇਤਰ ਦੇ ਬੱਦੀ ’ਚ ਯਸ਼ ਫੈਨ ਐਂਡ ਐਪਲਾਇੰਸੇਜ਼ ਕੰਪਨੀ ’ਚ ਸੋਮਵਾਰ ਨੂੰ ਲੱਗੀ ਭਿਆਨਕ ਅੱਗ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਐਡੀਸ਼ਨਲ ਪੁਲਿਸ ਸੁਪਰਡੈਂਟ ਬੱਦੀ ਨਰੇਂਦਰ ਕੁਮਾਰ ਨੇ ਮੰਗਲਵਾਰ ਨੂੰ ਕੀਤੀ। ਉਨ੍ਹਾਂ ਦਸਿਆ ਕਿ ਉਦਯੋਗ ’ਚ ਭੜਕੀ ਅੱਗ ਦੀ ਲਪੇਟ ’ਚ ਆਉਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ। ਬੁਰੀ ਤਰ੍ਹਾਂ ਨਾਲ ਸੜੀਆਂ ਲਾਸ਼ਾਂ ਦੀ ਪਛਾਣ ਕਰ ਪਾਉਣਾ ਮੁਸ਼ਕਲ ਹੋ ਗਿਆ ਹੈ। ਔਰਤ ਜਾਂ ਪੁਰਸ਼ ਦੀ ਪਛਾਣ ਡੀ.ਐੱਨ.ਏ. ਨਾਲ ਕੀਤੀ ਜਾਵੇਗੀ।
photoਮੌਕੇ ’ਤੇ ਫੋਰੈਂਸਿਕ ਟੀਮ ਪਹੁੰਚ ਗਈ ਹੈ ਅਤੇ ਸਰਚ ਆਪਰੇਸ਼ਨ ਜਾਰੀ ਹੈ। ਉਨ੍ਹਾਂ ਦਸਿਆ ਕਿ ਇਕ ਲਾਸ਼ ਜੋ ਪੂਰੀ ਤਰ੍ਹਾਂ ਨਾਲ ਸੜ ਚੁਕੀ ਸੀ। ਜਿਸ ਨੂੰ ਸੋਮਵਾਰ ਦੇਰ ਸ਼ਾਮ ਹੀ ਬਰਾਮਦ ਕਰ ਲਿਆ ਗਿਆ ਸੀ। ਮੰਗਲਵਾਰ ਦੁਪਹਿਰ ਇਕ ਵਜੇ ਦੇ ਨੇੜੇ-ਤੇੜੇ 2 ਹੋਰ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
fire ਏ.ਐੱਸ.ਪੀ. ਨੇ ਦਸਿਆ ਕਿ ਸਾਰੀਆਂ ਲਾਸ਼ਾਂ ਭਿਆਨਕ ਸਥਿਤੀ ’ਚ ਹੈ ਕਿ ਉਨ੍ਹਾਂ ਨੂੰ ਪਛਾਣ ਪਾਉਣਾ ਮੁਸ਼ਕਲ ਸੀ। ਅੱਗ ਬੁਝਾਊ ਕਾਮਿਆਂ ਨੂੰ ਤਿੰਨ ਦੇ ਲਾਪਤਾ ਹੋਣ ਦੀ ਵੀ ਗੱਲ ਕਹੀ ਗਈ ਹੈ ਪਰ ਇਸ ਦਾ ਪਤਾ ਜਾਂਚ ਦੇ ਬਾਅਦ ਹੀ ਲਗੇਗਾ। ਉਨ੍ਹਾਂ ਦਸਿਆ ਕਿ ਫੈਕਟਰੀ ਪੂਰੀ ਤਰ੍ਹਾਂ ਨਾਲ ਮਲਬੇ ’ਚ ਤਬਦੀਲ ਹੋ ਚੁਕੀ ਹੈ। ਹਾਲਾਂਕਿ ਨੁਕਸਾਨ ਦਾ ਆਕਲਨ ਕੀਤਾ ਜਾ ਰਿਹਾ ਹੈ ਅਤੇ ਅਨੁਮਾਨ ਅਨੁਸਾਰ ਅੱਗ ਕਾਰਨ ਕਰੀਬ 4 ਕਰੋੜ ਤੋਂ ਵੱਧ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। ਜਦੋਂ ਕਿ ਤਿੰਨ ਲੋਕਾਂ ਨੂੰ ਵੀ ਜਾਨ ਗਵਾਉਣੀ ਪਈ।