ਗੁਜਰਾਤ ਚੋਣ ਨਤੀਜਿਆਂ ਮਗਰੋਂ ਬੋਲੇ ਕੇਜਰੀਵਾਲ, ‘ਕਿਲ੍ਹੇ ਵਿਚ ਸੰਨ੍ਹ ਲਗਾਉਣ 'ਚ ਸਫਲ ਹੋਈ AAP’
Published : Dec 8, 2022, 5:55 pm IST
Updated : Dec 8, 2022, 5:55 pm IST
SHARE ARTICLE
Arvind Kejriwal
Arvind Kejriwal

ਕਿਹਾ- ਗੁਜਰਾਤ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਣਾ ਦਿੱਤਾ ਹੈ

 

ਨਵੀਂ ਦਿੱਲੀ:  'ਆਪ' ਦੇ ਕੌਮੀ ਪਾਰਟੀ ਬਣਨ 'ਤੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਕਿਲ੍ਹੇ ਵਿਚ ਸੰਨ੍ਹ ਲਗਾਉਣ 'ਚ ਸਫਲ ਰਹੇ ਹਨ, ਅਗਲੀ ਵਾਰ ਉਹ ਕਿਲ੍ਹਾ ਜਿੱਤਣ 'ਚ ਸਫਲ ਹੋਣਗੇ। ਕੇਜਰੀਵਾਲ ਨੇ ਕਿਹਾ, "ਤੁਹਾਡੀ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣ ਗਈ ਹੈ। ਗੁਜਰਾਤ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਣਾ ਦਿੱਤਾ ਹੈ। ਗੁਜਰਾਤ 'ਚ ਆਮ ਆਦਮੀ ਪਾਰਟੀ ਨੂੰ ਜਿੰਨੀਆਂ ਵੋਟਾਂ ਮਿਲੀਆਂ ਹਨ, ਉਸ ਹਿਸਾਬ ਨਾਲ ਕਾਨੂੰਨ ਮੁਤਾਬਕ ਆਮ ਆਦਮੀ ਪਾਰਟੀ ਹੁਣ ਰਾਸ਼ਟਰੀ ਪਾਰਟੀ ਬਣ ਗਈ ਹੈ।"

ਉਹਨਾਂ ਕਿਹਾ, "ਦੇਸ਼ ਵਿਚ ਕੁਝ ਅਜਿਹੀਆਂ ਪਾਰਟੀਆਂ ਹਨ ਜਿਨ੍ਹਾਂ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਪ੍ਰਾਪਤ ਹੈ, ਆਮ ਆਦਮੀ ਪਾਰਟੀ ਵੀ ਉਹਨਾਂ ਵਿਚ ਸ਼ਾਮਲ ਹੋ ਗਈ ਹੈ।" ਕੇਜਰੀਵਾਲ ਨੇ ਕਿਹਾ ਕਿ, "ਆਮ ਆਦਮੀ ਪਾਰਟੀ ਸਿਰਫ਼ 10 ਸਾਲ ਪਹਿਲਾਂ ਬਣੀ ਸੀ, ਇਸ ਦੀਆਂ ਦੋ ਸੂਬਿਆਂ ਵਿਚ ਸਰਕਾਰਾਂ ਹਨ ਅਤੇ ਇਹ ਇਕ ਰਾਸ਼ਟਰੀ ਪਾਰਟੀ ਬਣ ਗਈ ਹੈ।"

ਕੇਜਰੀਵਾਲ ਨੇ ਕਿਹਾ, "ਮੈਂ ਖਾਸ ਤੌਰ 'ਤੇ ਗੁਜਰਾਤ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਸਾਰੀ ਉਮਰ ਤੁਹਾਡਾ ਰਿਣੀ ਰਹਾਂਗਾ, ਉੱਥੇ ਜਾ ਕੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਗੁਜਰਾਤ ਭਾਜਪਾ ਦਾ ਗੜ੍ਹ ਹੈ ਅਤੇ ਸਾਨੂੰ ਲਗਭਗ 13 ਫੀਸਦੀ ਵੋਟਾਂ ਮਿਲੀਆਂ ਹਨ”। ਕੇਜਰੀਵਾਲ ਨੇ ਕਿਹਾ, "ਆਮ ਆਦਮੀ ਪਾਰਟੀ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੀ ਹੈ, ਦੇਸ਼ ਦੇ ਵਿਕਾਸ ਦੀ ਗੱਲ ਕਰਦੀ ਹੈ, ਦੇਸ਼ ਨੂੰ ਨੰਬਰ-1 ਬਣਾਉਣ ਦੀ ਗੱਲ ਕਰਦੀ ਹੈ। ਅਸੀਂ ਹਾਂ-ਪੱਖੀ ਰਾਜਨੀਤੀ ਕਰਨੀ ਹੈ, ਅਸੀਂ ਇਮਾਨਦਾਰ ਲੋਕ ਹਾਂ। ਦੇਸ਼ ਭਗਤ ਲੋਕ ਹਨ। ਅਸੀਂ ਭਵਿੱਖ ਵਿਚ ਵੀ ਇਸ ਪਛਾਣ ਨੂੰ ਕਾਇਮ ਰੱਖਣਾ ਹੈ।"

ਉਹਨਾਂ ਕਿਹਾ, "ਚੋਣਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਅਸੀਂ ਰਾਜਨੀਤੀ ਵਿਚ ਸੇਵਾ ਕਰਨ ਆਏ ਹਾਂ। ਆਪਣੇ ਲੋਕਾਂ, ਸਮਾਜ, ਪਿੰਡ, ਮੁਹੱਲੇ ਦੀ ਸੇਵਾ ਕਰੋ। ਤੁਹਾਨੂੰ ਵੋਟਾਂ ਮਿਲੇ ਜਾਂ ਨਾ ਮਿਲੇ, ਉਹਨਾਂ ਦੀ ਸੇਵਾ ਕਰੋ। ਸਾਨੂੰ ਵੋਟਾਂ ਜ਼ਰੂਰ ਮਿਲਣਗੀਆਂ ਪਰ ਸਿਰਫ਼ ਵੋਟਾਂ ਲਈ ਹੀ ਕੰਮ ਨਹੀਂ ਕਰਨਾ"।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement