
ਕੇਬਲ ਟੀਵੀ ਦੇ ਨਵੇਂ ਨਿਯਮਾਂ ਤੋਂ ਬਹੁਤੇ ਯੂਜ਼ਰਸ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਖ਼ਾਸ ਕਰਕੇ ਉਨ੍ਹਾਂ ਯੂਜ਼ਰਸ ਨੂੰ ਜੋ ਮਲਟੀਪਲ ਟੀਵੀ ਕੁਨੈਕਸ਼ਨ...
ਨਵੀਂ ਦਿੱਲੀ : ਕੇਬਲ ਟੀਵੀ ਦੇ ਨਵੇਂ ਨਿਯਮਾਂ ਤੋਂ ਬਹੁਤੇ ਯੂਜ਼ਰਸ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਖ਼ਾਸ ਕਰਕੇ ਉਨ੍ਹਾਂ ਯੂਜ਼ਰਸ ਨੂੰ ਜੋ ਮਲਟੀਪਲ ਟੀਵੀ ਕੁਨੈਕਸ਼ਨ ਵਰਤੋ ਕਰ ਰਹੇ ਹਨ। ਯੂਜ਼ਰਸ ਦੇ ਮਨ ਵਿਚ ਇਕ ਸਵਾਲ ਹੈ ਕਿ ਉਨ੍ਹਾਂ ਨੂੰ ਹਰ ਕੁਨੈਕਸ਼ਨ ਲਈ ਅਲੱਗ ਤੋਂ ਪੈਸੇ ਦੇਣੇ ਹੋਣਗੇ ਜਾਂ ਫਿਰ ਉਹ ਕੌਂਬੋ ਆਫ਼ਰ ਦਾ ਲਾਭ ਉਠਾ ਸਕਦੇ ਹਨ। TRAI ਦੇ ਹੁਕਮਾਂ ਮੁਤਾਬਕ, ਜਲਦੀ ਹੀ ਯੂਜ਼ਰਸ ਨੂੰ ਮਲਟੀਪਲ ਕੁਨੈਕਸ਼ਨ ਲਈ ਇਕ ਕੰਬਾਈਨ ਪੈਕੇਜ ਉਪਲੱਬਧ ਕਰਵਾਇਆ ਜਾ ਸਕਦਾ ਹੈ ਜਿਸ ਨਾਲ ਓਵਰਆਲ ਕੀਮਤ ਬਹੁਤ ਘੱਟ ਹੋ ਜਾਵੇਗੀ।
TV
TRAI ਦੇ ਚੇਅਰਮੈਨ ਆਰ.ਐਸ. ਸ਼ਰਮਾ ਨੇ ਹੁਕਮ ਜਾਰੀ ਕਰਦੇ ਹੋਏ ਸਾਰੇ ਡੀਟੀਐਚ ਕੰਪਨੀਆਂ ਅਤੇ ਕੇਬਲ ਆਪ੍ਰੇਟਰਸ ਨੂੰ ਸਪੈਸ਼ਲ ਪੈਕਸ ਅਤੇ ਪਲੈਨਸ ਪੇਸ਼ ਕਰਨ ਲਈ ਕਿਹਾ ਹੈ। ਇਹ ਪੈਕਸ ਉਨ੍ਹਾਂ ਯੂਜ਼ਰਸ ਲਈ ਬਣਾਏ ਜਾਣਗੇ ਜੋ ਮਲਟੀਪਲ ਟੀਵੀ ਕੁਨੈਕਸ਼ਨ ਲੈਣਾ ਚਾਹੁੰਦੇ ਹਨ। ਇਸ ਸਬੰਧ ਵਿਚ TRAI ਨੇ ਡੀਟੀਐਸ ਅਤੇ ਕੇਬਲ ਆਪ੍ਰੇਟਰਾਂ ਨੂੰ ਇਸ ਮਾਮਲੇ ਨੂੰ ਲੈ ਕੇ ਦੋ ਦਿਨਾਂ ਵਿਚ ਜਵਾਬ ਦੇਣ ਲਈ ਕਿਹਾ ਹੈ।
ਦੱਸ ਦਈਏ ਕਿ Crisil ਦੀ ਇਕ ਰਿਪੋਰਟ ਵਿਚ ਕੇਬਲ ਯੂਜ਼ਰਸ ਨੂੰ ਸੁਚੇਤ ਕੀਤਾ ਗਿਆ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਉਨ੍ਹਾਂ ਦੇ ਟੀਵੀ ਬਿੱਲ ਪਹਿਲਾਂ ਦੇ ਮੁਕਾਬਲੇ 25 ਫ਼ੀਸਦੀ ਤੱਕ ਵੱਧ ਸਕਦੇ ਹਨ। ਹਾਲਾਂਕਿ, ਟਰਾਈ ਨੇ ਇਸ ਰਿਪੋਰਟ ਨੂੰ ਗ਼ਲਤ ਸਾਬਿਤ ਕਰ ਦਿਤਾ ਹੈ। ਇਸ ਮਾਮਲੇ ਨੂੰ ਲੈ ਕੇ ਟਰਾਈ ਦੇ ਚੇਅਰਮੈਨ ਆਰਐੱਸ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਕਾਨਫਰੰਸ 'ਚ ਸ਼ਰਮਾ ਨੇ ਕਿਹਾ ਕਿ ਇਸ ਗੱਲ ਨੂੰ ਸਿਰੇ ਤੋਂ ਰੱਦ ਕਰ ਦਿਤਾ ਹੈ ਕਿ ਨਵੇਂ ਫਰੇਮਵਰਕ ਨਾਲ ਯੂਜ਼ਰ ਦਾ ਮਹੀਨਾਵਾਰ ਟੀਵੀ ਬਿੱਲ ਵਧ ਜਾਵੇਗਾ।
Multiple Tv Connection
ਉਨ੍ਹਾਂ ਕਿਹਾ ਕਿ ਰਿਪੋਰਟ 'ਚ ਤਮਿਲ, ਤੇਲਗੂ, ਬੰਗਾਲੀ ਆਦਿ ਭਾਸ਼ਾਵਾਂ ਦੇ ਚੈਨਲਾਂ ਨੂੰ ਮਿਲਾ ਕੇ ਪੈਕੇਸ ਦਿਖਾਏ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨਾਲ ਯੂਜਰਸ ਦਾ ਮਹੀਨਾਵਾਰ ਟੀਵੀ ਬਿੱਲ ਵਧ ਜਾਵੇਗਾ। ਕਿਸੇ ਵੀ ਇਕ ਯੂਜ਼ਰ ਨੂੰ ਸਾਰੀਆਂ ਭਾਸ਼ਾਵਾਂ ਦਾ ਗਿਆਨ ਨਹੀਂ ਹੋਵੇਗਾ। ਇਸ ਤਰ੍ਹਾਂ ਉਨ੍ਹਾਂ ਨੂੰ ਇੰਨੇ ਚੈਨਲਾਂ ਦਾ ਟੈਕਸ ਦੇਣ ਦੀ ਕੋਈ ਲੋੜ ਨਹੀਂ ਹੈ।