
ਸਾਬਕਾ ਕੇਂਦਰੀ ਮੰਤਰੀ ਮਰਹੂਮ ਪੀ ਰੰਗਰਾਜਨ ਕੁਮਾਰਮੰਗਲਮ (PR Kumaramangalam's wife murdered) ਦੀ ਪਤਨੀ ਕਿੱਟੀ ਕੁਮਾਰਮੰਗਲਮ ਦੀ ਹੱਤਿਆ ਕਰ ਦਿੱਤੀ ਗਈ।
ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਮਰਹੂਮ ਪੀ ਰੰਗਰਾਜਨ ਕੁਮਾਰਮੰਗਲਮ (PR Kumaramangalam's wife murdered) ਦੀ ਪਤਨੀ ਕਿੱਟੀ ਕੁਮਾਰਮੰਗਲਮ (Kitty Kumaramangalam Murder) ਦੀ ਉਹਨਾਂ ਦੇ ਦਿੱਲੀ ਸਥਿਤ ਘਰ ਵਿਖੇ ਹੱਤਿਆ ਕਰ ਦਿੱਤੀ ਗਈ। ਮਾਮਲੇ ਵਿਚ ਪੁਲਿਸ ਨੇ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਵੱਲੋਂ ਬਾਕੀ ਆਰੋਪੀਆਂ ਦੀ ਤਲਾਸ਼ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਘਰ ਵਿਚ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਬਦਮਾਸ਼ਾਂ ਨੇ 67 ਸਾਲਾ ਕਿੱਟੀ ਕੁਮਾਰਮੰਗਲਮ ਦੀ ਹੱਤਿਆ ਕਰ ਦਿੱਤੀ।
PR Kumaramangalam's wife murdered
ਹੋਰ ਪੜ੍ਹੋ: ਅਧੂਰੀ ਰਹਿ ਗਈ ਦਿਲੀਪ ਕੁਮਾਰ ਦੀ ਇੱਛਾ! ਜੱਦੀ ਘਰ ਨੂੰ Museum ਬਣਦੇ ਦੇਖਣਾ ਚਾਹੁੰਦੇ ਸਨ Tragedy King
ਉਹ ਵਸੰਤ ਵਿਹਾਰ ਸਥਿਤ ਅਪਣੇ ਘਰ ਵਿਚ ਦੂਜੀ ਮੰਜ਼ਿਲ ’ਤੇ ਰਹਿੰਦੀ ਸੀ। ਉਹਨਾਂ ਦੇ ਪਤੀ ਪੀ ਰੰਗਰਾਜਨ ਕੁਮਾਰਮੰਗਲਮ (Former Union Minister's wife Murdered) ਅਟਲ ਸਰਕਾਰ ਵਿਚ ਮੰਤਰੀ ਸਨ। ਉਹਨਾਂ ਦੀ ਮੌਤ ਕੈਂਸਰ ਕਾਰਨ ਹੋਈ ਸੀ। ਪੁਲਿਸ ਮੁਤਾਬਕ ਘਰ ਦੀ ਦੇਖਭਾਲ ਕਰਨ ਵਾਲੀ ਮਹਿਲਾ ਨੇ ਦੱਸਿਆ ਕਿ ਬੀਤੀ ਰਾਤ ਧੋਬੀ ਕਰੀਬ 8.30 ਵਜੇ ਉਹਨਾਂ ਦੇ ਘਰ ਆਇਆ ਸੀ। ਉਸ ਨਾਲ ਦੋ ਹੋਰ ਲੋਕ ਵੀ ਸ਼ਾਮਲ ਸਨ।
PR Kumaramangalam's wife murdered
ਹੋਰ ਪੜ੍ਹੋ: ਸੱਟ ਲੱਗਣ ਕਾਰਨ ਟੋਕਿਓ ਓਲੰਪਿਕ ਵਿਚੋਂ ਬਾਹਰ ਹੋਈ ਹਿਮਾ ਦਾਸ, ਕਿਹਾ-ਕਰਾਂਗੀ ਮਜ਼ਬੂਤ ਵਾਪਸੀ
ਉਹਨਾਂ ਨੇ ਮਹਿਲਾ ਨੂੰ ਬੰਨ੍ਹ ਦਿੱਤਾ ਅਤੇ ਕਿੱਟੀ ਕੁਮਾਰਮੰਗਲਮ ਦੀ ਹੱਤਿਆ ਕਰ ਦਿੱਤੀ। ਧੋਬੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਰਾਤ 11 ਵਜੇ ਸੂਚਨਾ ਮਿਲੀ ਸੀ। ਪੁਲਿਸ ਅਨੁਸਾਰ ਵਾਰਦਾਤ ਵਿਚ ਸ਼ਾਮਲ ਬਾਕੀ ਦੋ ਆਰੋਪੀਆਂ ਦੀ ਪਛਾਣ ਵੀ ਹੋ ਗਈ ਹੈ। ਦੱਸ ਦਈਏ ਕਿ ਪੀ ਰੰਗਰਾਜਨ ਕੁਮਾਰਮੰਗਲਮ (PR Kumaramangalam's wife Death) ਕਾਂਗਰਸ ਦੇ ਵੱਡੇ ਆਗੂ ਸਨ, ਉਹਨਾਂ ਨੇ ਬਾਅਦ ਵਿਚ ਭਾਜਪਾ ਜੁਆਇੰਨ ਕੀਤੀ।
PR Kumaramangalam's wife murdered
ਹੋਰ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਨਾਰਕੋ ਟੈਸਟ ਲਈ ਉਮਰਾਨੰਗਲ ਦੀ ਹਾਂ, ਸੁਮੇਧ ਸੈਣੀ ਦੀ ਨਾਂਹ
ਉਹ ਤਮਿਲਨਾਡੂ ਦੀ ਸਲੇਮ ਲੋਕ ਸਭਾ ਸੀਟ ਤੋਂ 1984 ਤੋਂ 1996 ਤੱਕ ਅਤੇ ਤਿਰੂਚਿਰਾਪਲੀ ਲੋਕ ਸਭਾ ਸੀਟ ਤੋਂ 1998 ਤੋਂ 2000 ਤੱਕ ਸੰਸਦ ਮੈਂਬਰ ਰਹੇ। ਉਹਨਾਂ ਨੇ ਜੁਲਾਈ 1991 ਤੋਂ ਦਸੰਬਰ 1993 ਤੱਕ ਪੀਵੀ ਨਰਸਿਮਹਾ ਰਾਓ ਸਰਕਾਰ ਵਿਚ ਕਾਨੂੰਨ, ਨਿਆਂ ਅਤੇ ਕੰਪਨੀ ਮਾਮਲਿਆਂ ਦੇ ਰਾਜ ਮੰਤਰੀ ਅਤੇ 1998 ਤੋਂ 2000 ਤੱਕ ਵਾਜਪਾਈ ਸਰਕਾਰ ਵਿਚ ਕੇਂਦਰੀ ਬਿਜਲੀ ਮੰਤਰੀ ਵਜੋਂ ਕੰਮ ਕੀਤਾ ਸੀ।