
3 ਮਹੀਨੇ ਦੀ ਉਮਰ ’ਚ ਸਿਰ ਤੋਂ ਉੱਠਿਆ ਸੀ ਪਿਤਾ ਦਾ ਸਾਇਆ
13 ਅਪ੍ਰੈਲ 1999 ਨੂੰ ਅਤਿਵਾਦੀਆਂ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਮੇਜਰ ਹਰਮਿੰਦਰਪਾਲ ਸਿੰਘ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਕੀਤਾ ਗਿਆ ਸੀ ਸਨਮਾਨਤ
ਚੇਨਈ: ਪੰਜਾਬ ਦਾ ਨਵਤੇਸ਼ਵਰ ਸਿੰਘ ਆਫਿਸਰਜ਼ ਟਰੇਨਿੰਗ ਅਕੈਡਮੀ ਤੋਂ ਪਾਸ ਆਊਟ ਹੋ ਕੇ ਭਾਰਤੀ ਫ਼ੌਜ ਵਿਚ ਲੈਫਟੀਨੈਂਟ ਬਣ ਗਿਆ ਹੈ। ਲੈਫਟੀਨੈਂਟ ਨਵਤੇਸ਼ਵਰ ਸਿੰਘ ਨੇ ਸਿਰਫ਼ ਤਿੰਨ ਮਹੀਨਿਆਂ ਦੀ ਉਮਰ ਵਿਚ ਅਪਣੇ ਪਿਤਾ ਨੂੰ ਗੁਆ ਦਿਤਾ ਸੀ। ਅੱਜ ਉਸ ਨੇ ਅਪਣੇ ਪਿਤਾ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਦਾ ਸੁਪਨਾ ਪੂਰਾ ਕੀਤਾ ਹੈ।
ਪਾਸਿੰਗ ਆਊਟ ਪਰੇਡ ਮੌਕੇ ਲੈਫਟੀਨੈਂਟ ਨਵਤੇਸ਼ਵਰ ਸਿੰਘ ਨੇ ਕਿਹਾ ਕਿ ਫ਼ੌਜ 'ਚ ਭਰਤੀ ਹੋਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਇਸ ਲਈ ਸਖ਼ਤ ਮਿਹਨਤ ਦੀ ਲੋੜ ਹੈ। ਉਹ ਅੱਜ ਬਹੁਤ ਖੁਸ਼ ਹੈ ਕਿਉਂਕਿ ਉਸ ਨੇ ਅਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ ਹੈ।
ਇਹ ਵੀ ਪੜ੍ਹੋ: ਮਰਾਠਾ ਰਾਖਵਾਂਕਰਨ ਦੀ ਮੰਗ ਲਈ ਚਾਰ ਔਰਤਾਂ ਨੇ ਖ਼ੁਦ ਨੂੰ ਜ਼ਮੀਨ ’ਚ ਅੱਧਾ ਦੱਬ ਲਿਆ
ਨਵਤੇਸ਼ਵਰ ਸਿੰਘ ਨੇ ਦਸਿਆ, “ਜਦੋਂ ਮੈਂ 10 ਸਾਲਾਂ ਦਾ ਸੀ, ਮੈਂ ਅਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦਾ ਸੰਕਲਪ ਲਿਆ। ਮੇਰੇ ਦਾਦਾ ਜੀ ਅਤੇ ਪਿਤਾ ਜੀ ਨੇ ਹਮੇਸ਼ਾ ਮੈਨੂੰ ਫ਼ੌਜ ਵਿਚ ਭਰਤੀ ਹੋਣ ਲਈ ਉਤਸ਼ਾਹਤ ਕੀਤਾ ਸੀ, ਪਰ ਮੇਰੀ ਮਾਂ ਨੇ ਮੈਨੂੰ ਇਸ ਡਰ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉਹ ਮੈਨੂੰ ਗੁਆ ਦੇਣਗੇ। ਪਰ ਮੈਂ ਉਨ੍ਹਾਂ ਨੂੰ ਸਹਿਮਤ ਕਰਨ ਵਿਚ ਕਾਮਯਾਬ ਰਿਹਾ ਅਤੇ ਹੁਣ ਮੈਂ ਸਿਖਲਾਈ ਪੂਰੀ ਕਰ ਲਈ ਹੈ”।
ਉਨ੍ਹਾਂ ਦਸਿਆ ਕਿ ਉਹ ਅਪਣੇ ਪਿਤਾ ਦੀ ਯੂਨਿਟ 18 ਗਰਨੇਡੀਅਰ ਵਿਚ ਸ਼ਾਮਲ ਹੋਣਗੇ ਨਵਤੇਸ਼ਵਰ ਨੇ ਕਿਹਾ, “ਅਪਣੇ ਪਿਤਾ ਦੀ ਸਖ਼ਸ਼ੀਅਤ ਬਾਰੇ ਜਾਣਨ ਲਈ ਮੈਂ ਅਕਸਰ ਉਨ੍ਹਾਂ ਦੀ ਯੂਨਿਟ ਦੇ ਸੰਪਰਕ ਵਿਚ ਰਿਹਾ ਹਾਂ; ਇਸ ਤੋਂ ਪ੍ਰੇਰਿਤ ਹੋ ਕੇ ਹੀ ਮੈਂ ਇਥੇ ਤਕ ਪਹੁੰਚ ਸਕਿਆ ਹਾਂ”। ਨਵਤੇਸ਼ਵਰ ਸਿੰਘ ਪੰਜਾਬ ਦੇ ਖਰੜ ਇਲਾਕੇ ਨਾਲ ਸਬੰਧਤ ਹੈ। ਉਸ ਦੇ ਪਿਤਾ ਮੇਜਰ ਹਰਮਿੰਦਰਪਾਲ ਸਿੰਘ 13 ਅਪ੍ਰੈਲ 1999 ਨੂੰ ਅਤਿਵਾਦੀਆਂ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਸਨ। ਉਨ੍ਹਾਂ ਦਾ ਜਨਮ ਮੁੰਡੀ ਖਰੜ ਵਿਖੇ ਹੋਇਆ ਸੀ। ਹਰਮਿੰਦਰਪਾਲ ਸਿੰਘ ਨੂੰ ਬਤੌਰ ਮੇਜਰ 18 ਗਰਨੇਡੀਅਰ ਦੀ ਕਮਾਂਡ ਸੌਂਪੀ ਗਈ।
ਇਹ ਵੀ ਪੜ੍ਹੋ: ਲੁਧਿਆਣਾ ਵਿਚ ਤੇਜ਼ ਰਫ਼ਤਾਰ ਕਾਰਨ ਨੇ ਮਹਿਲਾ ਨੂੰ ਕੁ਼ਚਲਿਆ, ਮੌਕੇ 'ਤੇ ਹੀ ਹੋਈ ਮੌਤ
1999 ਵਿਚ ਸ੍ਰੀਨਗਰ ਇਲਾਕੇ ’ਚ ਅਤਿਵਾਦੀਆਂ ਦਾ ਮੁਕਾਬਲਾ ਕਰਦਿਆਂ ਹਰਮਿੰਦਰ ਪਾਲ ਸਿੰਘ ਸ਼ਹੀਦ ਹੋ ਗਏ। ਇਸ ਮਗਰੋਂ ਤਿੰਨ ਮਹੀਨਿਆਂ ਦਾ ਨਵਤੇਸ਼ਵਰ ਸਿੰਘ ਅਪਣੇ ਪਿਤਾ ਦੇਪਿਆਰ ਤੋਂ ਵਾਂਝਾ ਰਹਿ ਗਿਆ। ਮੇਜਰ ਹਰਮਿੰਦਰਪਾਲ ਸਿੰਘ ਨੂੰ ਸ਼ਹੀਦ ਹੋਣ ਉਪਰੰਤ ਰਾਸ਼ਟਰਪਤੀ ਵਲੋਂ 15 ਅਗਸਤ, 1999 ਨੂੰ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।