ਬੁਹਾਰਨਪੁਰ ਮਾਲ ਦੇ ਅੰਦਰ ਲੱਗੀ ਅੱਗ, ਜਾਨ ਬਚਾਉਣ ਲਈ ਲੋਕਾਂ ਨੇ ਛੱਤ ਤੋਂ ਮਾਰੀਆਂ ਛਾਲਾਂ
Published : Oct 9, 2018, 7:15 pm IST
Updated : Oct 9, 2018, 7:37 pm IST
SHARE ARTICLE
Fire inside the Buharanpur Mall
Fire inside the Buharanpur Mall

ਇੰਦੌਰ-ਇੱਛਾਪੁਰ ਸਟੇਟ ਹਾਈਵੇ ਉਤੇ ਸਥਿਤ ਪਾਕੀਜਾ ਮਾਲ ਵਿਚ ਦੇਰ ਰਾਤ ਅੱਗ ਲੱਗ ਗਈ। ਇਹ ਇੰਨੀ ਤੇਜ਼ੀ ਨਾਲ ਫੈਲੀ ਕਿ ਕਰਮਚਾਰੀ ਉਪਰ ਵਾਲੀ...

ਬੁਰਹਾਨਪੁਰ (ਭਾਸ਼ਾ) : ਇੰਦੌਰ-ਇੱਛਾਪੁਰ ਸਟੇਟ ਹਾਈਵੇ ਉਤੇ ਸਥਿਤ ਪਾਕੀਜਾ ਮਾਲ ਵਿਚ ਦੇਰ ਰਾਤ ਅੱਗ ਲੱਗ ਗਈ। ਇਹ ਇੰਨੀ ਤੇਜ਼ੀ ਨਾਲ ਫੈਲੀ ਕਿ ਕਰਮਚਾਰੀ ਉਪਰ ਵਾਲੀ ਮੰਜ਼ਿਲ ਵਿਚ ਹੀ ਫਸੇ ਰਹਿ ਗਏ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਉਤੇ ਪਹੁੰਚੀ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਇਸ ਦੌਰਾਨ ਜਾਨ ਬਚਾਉਣ ਲਈ ਕਰਮਚਾਰੀ ਮਾਲ ਦੀ ਛੱਤ ਤੋਂ ਹੇਠਾਂ ਕੁੱਦ ਗਏ, ਜਿਸ ਵਿਚ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਏ।

Fire in MallFire in Mallਕਰੀਬ 6 ਜਖ਼ਮੀ ਕਰਮਚਾਰੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅੱਗ ਦੀ ਵਜ੍ਹਾ ਨਾਲ ਮਾਲ ਵਿਚ ਰੱਖਿਆ ਕਰੋੜਾਂ ਰੁਪਇਆਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਿਟ ਦੀ ਵਜ੍ਹਾ ਨਾਲ ਅੱਗ ਲੱਗੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਗੁਰੂਗ੍ਰਾਮ ਦੇ ਸੈਕਟਰ-70 ਵਿਚ ਸਥਿਤ ਟਿਊਲਿਪ ਆਰੇਂਜ ਸੋਸਾਇਟੀ ਵਿਚ ਦੇਰ ਰਾਤ ਅੱਗ ਲੱਗਣ ਦੀ ਘਟਨਾ ਵਿਚ ਸਾਹ ਘੁੱਟਣ ਨਾਲ ਪੰਜਵੀਂ ਮੰਜ਼ਿਲ ਉਤੇ ਰਹਿਣ ਵਾਲੀ ਇਕ ਔਰਤ ਦੀ ਮੌਤ ਹੋ ਗਈ। ਉਹ ਪੇਸ਼ੇ ਤੋਂ ਇੰਟੀਰੀਅਰ ਡਿਜ਼ਾਇਨਰ ਸੀ। ਧੂੰਏਂ ਵਿਚ ਫਸੇ ਹੋਣ ਕਾਰਨ ਮ੍ਰਿਤਕ ਦੀ ਮਾਂ ਸਮੇਤ 4 ਲੋਕਾਂ ਦੀ ਹਾਲਤ ਵੀ ਵਿਗੜ ਗਈ।

ਮ੍ਰਿਤਕ ਦੀ ਮਾਂ ਗੰਭੀਰ ਹਾਲਤ ਵਿਚ ਆਈਸੀਯੂ ਵਿਚ ਭਰਤੀ ਹੈ, ਜਦੋਂ ਕਿ ਬਾਕੀ ਤਿੰਨਾਂ ਨੂੰ ਮੁੱਢਲੇ ਉਪਚਾਰ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰੇਕ ਦੀਆਂ 4 ਗੱਡੀਆਂ ਮੌਕੇ ‘ਤੇ ਪਹੁੰਚੀਆਂ। ਕਰੀਬ ਇਕ ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਸੋਸਾਇਟੀ ਦੇ ਹੋਰ ਫਲੈਟਾਂ ਵਿਚ ਫਸੇ ਲੋਕਾਂ ਨੂੰ ਵੀ ਫਾਇਰ ਬ੍ਰੇਕ ਵਾਲਿਆਂ ਨੇ ਬਾਹਰ ਕੱਢਿਆ।

ਪੁਲਿਸ ਨੇ ਮ੍ਰਿਤਕ ਦੇ ਪਤੀ ਦੇ ਬਿਆਨ ‘ਤੇ ਟਿਊਲਿਪ ਦੇ ਐਮਡੀ ਪ੍ਰਦੀਪ ਜੈਨ  ਸਮੇਤ ਡੀਟੀਪੀ ਅਤੇ ਹੋਰ ਵਿਭਾਗਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੂਲ ਰੂਪ ਤੋਂ ਸ਼ਯੋਪੁਰ ਮੱਧ ਪ੍ਰਦੇਸ਼ ਨਿਵਾਸੀ ਗਰੀਸ਼ ਗਰਗ (35) ਸੁਸ਼ਾਂਤ ਲੋਕ ਸਥਿਤ ਬਹੁ-ਰਾਸ਼ਟਰੀ ਕੰਪਨੀ ਵਿਚ ਉਚ ਅਧਿਕਾਰੀ ਹਨ। ਉਨ੍ਹਾਂ ਦੀ ਪਤਨੀ ਸਵਾਤੀ (30) ਇਕ ਕੰਪਨੀ ਵਿਚ ਇੰਟੀਰੀਅਰ ਡਿਜਾਇਨਰ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement