
ਉਸਾਰੀ ਅਧੀਨ ਇੱਟਾਂ ਢੋਣ ਵਾਲੇ ਅਤੇ ਖੱਡੇ ਪੁੱਟ ਕੇ ਮਜ਼ਦੂਰੀ ਕਰਨ ਵਾਲੇ ਇਕ ਵਿਅਕਤੀ ਦੀ ਕਿਸਮਤ ਚਮਕ ਗਈ। ਕਰਜ਼ ਚੁੱਕ ਕੇ ਹੀਰਿਆਂ ਦੀ...
ਪੰਨਾ : ਉਸਾਰੀ ਅਧੀਨ ਇੱਟਾਂ ਢੋਣ ਵਾਲੇ ਅਤੇ ਖੱਡੇ ਪੁੱਟ ਕੇ ਮਜ਼ਦੂਰੀ ਕਰਨ ਵਾਲੇ ਇਕ ਵਿਅਕਤੀ ਦੀ ਕਿਸਮਤ ਚਮਕ ਗਈ। ਕਰਜ਼ ਚੁੱਕ ਕੇ ਹੀਰਿਆਂ ਦੀ ਖ਼ਤਾਨ ਚਲਾਉਣ ਵਾਲੇ ਇਕ ਮਜ਼ਦੂਰ ਮੋਤੀਲਾਲ ਪ੍ਰਜਾਪਤੀ ਨੂੰ ਖ਼ੁਦਾਈ ਦੇ ਦੌਰਾਨ ਮੰਗਲਵਾਰ ਨੂੰ 42.59 ਕੈਰੇਟ ਦਾ ਹੀਰਾ ਮਿਲਿਆ। ਇਸ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਨਿਯਮਾਂ ਦੇ ਮੁਤਾਬਕ ਮਜ਼ਦੂਰ ਨੇ ਇਹ ਹੀਰਾ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾ ਦਿਤਾ ਹੈ। ਹੁਣ ਨੀਲਾਮੀ ਤੋਂ ਬਾਅਦ 13.5 ਪ੍ਰਤੀਸ਼ਤ ਰਾਇਲਟੀ ਕੱਟ ਕੇ ਬਾਕੀ ਦੀ ਪੂਰੀ ਰਕਮ ਮਜ਼ਦੂਰ ਨੂੰ ਮਿਲੇਗੀ।
Panna's Worker become Millionaireਮਜ਼ਦੂਰ ਮੋਤੀਲਾਲ ਨੇ ਦੱਸਿਆ ਕਿ ਉਹ ਪੰਨਾ ਸ਼ਹਿਰ ਤੋਂ ਕਰੀਬ 8 ਕਿ.ਮੀ ਦੂਰ ਪਟੀ ਪਿੰਡ ਵਿਚ ਹੀਰਿਆਂ ਦੀ ਖ਼ਤਾਨ ਚਲਾਉਂਦਾ ਹੈ। ਉਹ ਡੇਢ ਮਹੀਨੇ ਤੋਂ ਇਹ ਖ਼ਤਾਨ ਚਲਾ ਰਿਹਾ ਹੈ। ਮੰਗਲਵਾਰ ਨੂੰ ਖ਼ੁਦਾਈ ਦੇ ਦੌਰਾਨ ਉਸ ਨੂੰ ਇਕ ਹੀਰਾ ਮਿਲਿਆ। ਜਦੋਂ ਇਸ ਦੀ ਜੈਮ ਕੁਆਲਿਟੀ ਕੱਢੀ ਗਈ ਤਾਂ ਮਜ਼ਦੂਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਇਹ 42.59 ਕੈਰੇਟ ਦਾ ਨਿਕਲਿਆ। ਮਜ਼ਦੂਰ ਨੇ ਨਿਯਮਾਂ ਦੇ ਮੁਤਾਬਕ ਇਸ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਇਆ। ਇਹ ਪੰਨਾ ਜ਼ਿਲ੍ਹੇ ਦੇ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਹੀਰਾ ਹੈ। ਇਸ ਦੀ ਕੀਮਤ 2 ਕਰੋੜ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ।
Precious Diamondਮੋਤੀਲਾਲ ਅਪਣੇ ਪਰਿਵਾਰ ਵਾਲਿਆਂ ਦੇ ਨਾਲ ਕਲੈਕਟਰ ਆਫ਼ਿਸ ਪਹੁੰਚਿਆ ਅਤੇ ਇਸ ਹੀਰੇ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਇਆ। ਮੋਤੀਲਾਲ ਨੇ ਇਸ ਹੀਰੇ ਨੂੰ ਪਹਿਲਾਂ ਹੀਰੇ ਦੀ ਪਰਖ ਕਰਨ ਵਾਲੇ ਨੂੰ ਵਿਖਾਇਆ ਜਿਸ ਦੇ ਮੁਤਾਬਕ ਇਹ ਚਮਕਦਾਰ ਕਿਸਮ ਦਾ ਹੀਰਾ ਸੀ ਅਤੇ ਅਜਿਹੇ ਹੀਰੇ ਬਹੁਤ ਘੱਟ ਮਿਲਦੇ ਹਨ। ਇਸ ਦੀ ਸਰਕਾਰੀ ਕੀਮਤ ਗੁਪਤ ਰੱਖੀ ਜਾਂਦੀ ਹੈ ਪਰ ਇਹ 2 ਕਰੋੜ ਰੁਪਏ ਤੋਂ ਵੱਧ ਦਾ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੰਨਾ ਵਿਚ 1961 ਵਿਚ ਰਸੂਲ ਮੋਹੰਮਦ ਨਾਮਕ ਵਿਅਕਤੀ ਨੂੰ 44.55 ਕੈਰੇਟ ਦਾ ਹੀਰਾ ਮਿਲਿਆ ਸੀ। ਇਸ ਤੋਂ ਬਾਅਦ ਹੁਣ ਮੋਤੀਲਾਲ ਪ੍ਰਜਾਪਤੀ ਨੂੰ ਇੰਨਾ ਵੱਡਾ ਹੀਰਾ ਮਿਲਿਆ ਹੈ।
Diamondਪੰਨਾ ਵਿਚ ਹੀਰਾ ਉਦਯੋਗ ਬੰਦ ਹੋਣ ਦੇ ਕਗਾਰ ‘ਤੇ ਹੈ। ਸਾਰੀਆਂ ਹੀਰਾ ਖ਼ਦਾਨਾਂ ਬੰਦ ਹੋ ਗਈਆਂ ਹਨ, ਅਜਿਹੇ ਵਿਚ ਇਸ ਮਜ਼ਦੂਰ ਨੂੰ ਹੀਰਾ ਮਿਲਣ ਕਾਰਨ ਪੰਨਾ ਦਾ ਹੀਰਾ ਉਦਯੋਗ ਫਿਰ ਚਰਚਾ ਵਿਚ ਆ ਗਿਆ ਹੈ। ਮੋਤੀਲਾਲ ਨੇ ਕਿਹਾ ਕਿ ਉਹ ਇਸ ਤੋਂ ਮਿਲਣ ਵਾਲੀ ਰਾਸ਼ੀ ਨਾਲ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨਾ ਚਾਹੁੰਦਾ ਹੈ ਅਤੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਚਾਹੁੰਦਾ ਹੈ। ਮੋਤੀਲਾਲ ਨੇ ਦੱਸਿਆ ਕਿ ਉਸ ਦੇ ਪਿਤਾ ਹਮੇਸ਼ਾ ਉਸ ਨੂੰ ਕਹਿੰਦੇ ਸਨ ਕਿ ਮਜ਼ਦੂਰੀ ਨਾਲ ਜੀਵਨ ਨਹੀਂ ਬਦਲ ਸਕਦਾ ਅਤੇ ਉਨ੍ਹਾਂ ਦੀ ਸਲਾਹ ਉਤੇ ਹੀ ਉਸ ਨੇ ਹੀਰਿਆਂ ਦੀ ਖ਼ਤਾਨ ਲਗਾਈ ਸੀ।
Diamondਖਣਿਜ ਵਿਭਾਗ ਦੇ ਹੀਰਾ ਪਰਖਣ ਵਾਲੇ ਨੇ ਇਸ ਹੀਰੇ ਦਾ ਭਾਰ 42 ਕੈਰਟ 59 ਸੈਂਟ ਦੱਸਿਆ ਹੈ। ਇਸ ਦੀ ਅਨੁਮਾਨਿਤ ਕੀਮਤ 2 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਮੋਤੀਲਾਲ ਨੂੰ ਹੀਰੇ ਦੀ ਨੀਲਾਮੀ ਤੋਂ ਬਾਅਦ ਰਕਮ ਮਿਲੇਗੀ। ਨੀਲਾਮੀ ਤੋਂ ਪ੍ਰਾਪਤ ਰਕਮ ਵਿੱਚੋਂ 13 . 5 ਪ੍ਰਤੀਸ਼ਤ ਰਾਇਲਟੀ ਕੱਟ ਕੇ ਬਾਕੀ ਰਾਸ਼ੀ ਮੋਤੀਲਾਲ ਨੂੰ ਮਿਲੇਗੀ।