
ਇਕ ਅਧਿਕਾਰੀ ਨੇ ਕਿਹਾ ਕਿ ਇਹ ਗੈਸ ਸਿਲੰਡਰ ਦਾ ਧਮਾਕਾ ਜਾਂ ਬੰਬ ਧਮਾਕਾ ਹੋ ਸਕਦਾ ਹੈ।
ਕੋਲਕਾਤਾ: ਕੋਲਕਾਤਾ ਨੇੜੇ ਕਮਰਹਾਟੀ ਵਿਚ ਮੰਗਲਵਾਰ ਨੂੰ ਇਕ ਦੁਕਾਨ ਦੇ ਅੰਦਰ ਹੋਏ ਧਮਾਕੇ ਵਿਚ ਘੱਟੋ-ਘੱਟ 5 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਇਕ ਅਧਿਕਾਰੀ ਨੇ ਕਿਹਾ ਕਿ ਇਹ ਗੈਸ ਸਿਲੰਡਰ ਦਾ ਧਮਾਕਾ ਜਾਂ ਬੰਬ ਧਮਾਕਾ ਹੋ ਸਕਦਾ ਹੈ।
ਉਹਨਾਂ ਕਿਹਾ, ''ਜ਼ਖਮੀ ਪੰਜ ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਹਨਾਂ ਵਿਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ।” ਘਟਨਾ ਉੱਤਰੀ 24 ਪਰਗਨਾ ਜ਼ਿਲ੍ਹੇ ਵਿਚ ਦੁਪਹਿਰ 12.15 ਵਜੇ ਦੇ ਕਰੀਬ ਇਕ ਦੁਕਾਨ ਵਿਚ ਵਾਪਰੀ, ਜਿੱਥੇ ਰਸੋਈ ਗੈਸ ਸਿਲੰਡਰ ਕਥਿਤ ਤੌਰ ’ਤੇ ਗ਼ੈਰਕਾਨੂੰਨੀ ਢੰਗ ਨਾਲ ਭਰੇ ਜਾਂਦੇ ਸਨ।