Goa Child Murder case: ਡਾਕਟਰਾਂ ਮੁਤਾਬਕ ਦਮ ਘੁਟਣ ਕਾਰਨ ਹੋਈ 4 ਸਾਲਾ ਬੱਚੇ ਦੀ ਮੌਤ
Published : Jan 10, 2024, 9:09 am IST
Updated : Jan 10, 2024, 9:09 am IST
SHARE ARTICLE
Goa Child Murder case Start-Up CEO May Have Smothered Child With Pillow: Doctor After Autopsy
Goa Child Murder case Start-Up CEO May Have Smothered Child With Pillow: Doctor After Autopsy

ਉਨ੍ਹਾਂ ਕਿਹਾ ਕਿ ਇਸ ਲਈ ਕੋਈ ਕੱਪੜਾ ਜਾਂ ਸਿਰਹਾਣਾ ਵਰਤਿਆ ਗਿਆ ਸੀ।

Goa Child Murder case: ਗੋਆ 'ਚ ਚਾਰ ਸਾਲ ਦੇ ਬੱਚੇ ਦੀ ਪੋਸਟਮਾਰਟਮ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਇਕ ਸੀਨੀਅਰ ਡਾਕਟਰ ਨੇ ਕਿਹਾ ਕਿ ਬੱਚੇ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਦਰਅਸਲ ਬੀਤੇ ਦਿਨ ਇਕ ਸਟਾਰਟ-ਅੱਪ ਕੰਪਨੀ ਦੀ 39 ਸਾਲਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੁਚਨਾ ਸੇਠ ਨੇ ਗੋਆ ਵਿਚ ਕਥਿਤ ਤੌਰ 'ਤੇ ਅਪਣੇ ਚਾਰ ਸਾਲ ਦੇ ਬੇਟੇ ਦੀ ਹਤਿਆ ਕਰ ਦਿਤੀ ਅਤੇ ਫਿਰ ਉਸ ਦੀ ਲਾਸ਼ ਨੂੰ ਇਕ ਬੈਗ ਵਿਚ ਪੈਕ ਕਰਕੇ ਟੈਕਸੀ ਵਿਚ ਗੁਆਂਢੀ ਸੂਬੇ ਕਰਨਾਟਕ ਚਲੀ ਗਈ। ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਹਿਰਿਯੂਰ ਤਾਲੁਕ ਹਸਪਤਾਲ ਦੇ ਪ੍ਰਸ਼ਾਸਨਿਕ ਅਧਿਕਾਰੀ ਡਾਕਟਰ ਕੁਮਾਰ ਨਾਇਕ ਨੇ ਪੱਤਰਕਾਰਾਂ ਨੂੰ ਦਸਿਆ ਕਿ ਹੋ ਸਕਦਾ ਹੈ ਕਿ ਉਸ ਦੇ ਮੂੰਹ ਅਤੇ ਨੱਕ ਨੂੰ ਦਬਾਉਣ ਕਾਰਨ ਦਮ ਘੁੱਟਣ ਕਾਰਨ ਉਸ ਦੀ ਮੌਤ ਹੋਈ ਹੋਵੇ। ਉਨ੍ਹਾਂ ਕਿਹਾ ਕਿ ਇਸ ਲਈ ਕੋਈ ਕੱਪੜਾ ਜਾਂ ਸਿਰਹਾਣਾ ਵਰਤਿਆ ਗਿਆ ਸੀ। ਨਾਇਕ ਮੁਤਾਬਕ ਅਜਿਹਾ ਨਹੀਂ ਲੱਗਦਾ ਕਿ ਬੱਚੇ ਨੂੰ ਹੱਥਾਂ ਨਾਲ ਗਲਾ ਘੁੱਟ ਕੇ ਮਾਰਿਆ ਗਿਆ ਹੋਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਗੋਆ ਪੁਲਿਸ ਨੇ ਸੋਮਵਾਰ ਰਾਤ ਨੂੰ ਕਰਨਾਟਕ ਦੇ ਚਿਤਰਦੁਰਗਾ ਤੋਂ ਦੋਸ਼ੀ ਸੁਚਨਾ ਸੇਠ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦਸਿਆ ਕਿ ਉਸ ਨੂੰ ਮੰਗਲਵਾਰ ਨੂੰ ਗੋਆ ਲਿਆਂਦਾ ਗਿਆ ਅਤੇ ਮਾਪੁਸਾ ਸ਼ਹਿਰ ਦੀ ਇਕ ਅਦਾਲਤ ਨੇ ਉਸ ਨੂੰ ਛੇ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ।

ਪੁਲਿਸ ਮੁਤਾਬਕ ਕਤਲ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਇਹ ਔਰਤ 6 ਜਨਵਰੀ ਨੂੰ ਆਪਣੇ ਬੇਟੇ ਨਾਲ ਉੱਤਰੀ ਗੋਆ ਦੇ ਕੈਂਡੋਲੀਮ 'ਚ ਕਿਰਾਏ ਦੇ ਫਲੈਟ 'ਚ ਆਈ ਸੀ ਅਤੇ ਦੋ ਦਿਨ ਉਥੇ ਰਹਿਣ ਤੋਂ ਬਾਅਦ ਸੋਮਵਾਰ ਨੂੰ ਟੈਕਸੀ ਰਾਹੀਂ ਬੈਂਗਲੁਰੂ ਗਈ। ਪੁਲਿਸ ਨੇ ਦਸਿਆ ਕਿ ਅਪਾਰਟਮੈਂਟ ਦੇ ਸਟਾਫ ਨੇ ਬਾਅਦ ਵਿਚ ਪੁਲਿਸ ਨੂੰ ਸੂਚਿਤ ਕੀਤਾ ਅਤੇ ਦਸਿਆ ਕਿ ਜਦੋਂ ਮਹਿਲਾ ਉਥੋਂ ਗਈ ਤਾਂ ਉਸ ਦਾ ਚਾਰ ਸਾਲ ਦਾ ਬੇਟਾ ਉਸ ਦੇ ਨਾਲ ਨਹੀਂ ਸੀ।

 (For more Punjabi news apart from Goa Child Murder case Start-Up CEO May Have Smothered Child With Pillow: Doctor After Autopsy, stay tuned to Rozana Spokesman)

Location: India, Goa

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement