ਭਾਰਤ ਸਰਕਾਰ ਦੇ ਨੋਟਿਸ ਤੋਂ ਬਾਅਦ Twitter ਨੇ ਸ਼ੁਰੂ ਕੀਤੀ ਕਾਰਵਾਈ, ਕਈ ਅਕਾਊਂਟ ਕੀਤੇ ਜਾ ਰਹੇ Block
Published : Feb 10, 2021, 11:39 am IST
Updated : Feb 10, 2021, 12:05 pm IST
SHARE ARTICLE
Twitter Lists Action Taken After India's Notice
Twitter Lists Action Taken After India's Notice

ਭਾਰਤ ਸਰਕਾਰ ਨੇ 1178 ਅਕਾਊਂਟਸ ਹਟਾਉਣ ਲਈ ਭੇਜਿਆ ਸੀ ਨੋਟਿਸ

ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਨੇ ਦੱਸਿਆ ਕਿ ਉਸ ਨੇ ਭਾਰਤ ਸਰਕਾਰ ਵੱਲੋਂ ਦੱਸੇ ਗਏ ਕੁਝ ਟਵਿਟਰ ਅਕਾਊਂਟਸ ‘ਤੇ ਰੋਕ ਲਗਾ ਦਿੱਤੀ ਹੈ। ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਸੀ ਕਿ ਸਰਕਾਰ ਨੇ ਟਵਿਟਰ ਤੋਂ ਅਜਿਹੇ 1178 ਅਕਾਊਂਟਸ ਨੂੰ ਹਟਾਉਣ ਲਈ ਕਿਹਾ ਸੀ, ਜੋ ਕਥਿਤ ਤੌਰ ‘ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਗਲਤ ਸੂਚਨਾਵਾਂ ਅਤੇ ਭੜਕਾਊ ਸਮੱਗਰੀ ਫੈਲਾ ਰਹੇ ਸੀ।

Twitter Twitter

ਟਵਿਟਰ ਨੇ ਕਿਹਾ, ‘ਪਾਰਦਰਸ਼ਤਾ ਜਨਤਕ ਗੱਲਬਾਤ ਨੂੰ ਉਤਸ਼ਾਹਤ ਕਰਨ ਦੀ ਬੁਨਿਆਦ ਦੀ ਤਰ੍ਹਾਂ ਹੁੰਦੀ ਹੈ। ਹਾਲ ਹੀ ਦੇ ਹਫਤਿਆਂ ਵਿਚ ਹੋਈ ਹਿੰਸਾ ਦੀਆ ਖ਼ਬਰਾਂ ਤੋਂ ਬਾਅਦ, ਅਸੀਂ ਅਪਣੇ ਨਿਯਮਾਂ ਨੂੰ ਲਾਗੂ ਕਰਨ ਅਤੇ ਭਾਰਤ ਵਿਚ ਅਪਣੇ ਸਿਧਾਂਤਾਂ ਦੀ ਰਾਖੀ ਲਈ ਸਰਗਰਮ ਯਤਨਾਂ ਬਾਰੇ ਇਕ ਅਪਡੇਟ ਸਾਂਝੀ ਕਰ ਰਹੇ ਹਾਂ। ‘

ਟਵਿਟਰ ਨੇ ਦੱਸਿਆ, ‘ਅਸੀਂ ਭਾਰਤ ਵਿਚ ਇਕ ਪਾਲਿਸੀ ਤਹਿਤ (Country Withheld Policy) ਬਲਾਕਿੰਗ ਆਰਡਰਸ ਵਿਚ ਪਛਾਣੇ ਗਏ ਕੁਝ ਅਕਾਊਂਟ ‘ਤੇ ਰੋਕ ਲਗਾ ਦਿੱਤੀ ਹੈ। ਇਹ ਅਕਾਊਂਟ ਭਾਰਤ ਤੋਂ ਬਾਹਰ ਉਪਲਬਧ ਰਹਿਣਗੇ’।

PhotoPhoto

ਟਵਿਟਰ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਅਕਾਊਂਟਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਹੈ, ਜਿਨ੍ਹਾਂ ਵਿਚ ਨਿਊਜ਼ ਮੀਡੀਆ ਸੰਸਥਾਵਾਂ ਪੱਤਰਕਾਰ ਕਾਰਕੁਨ ਅਤੇ ਰਾਜਨੇਤਾ ਸ਼ਾਮਲ ਹਨ। ਅਸੀਂ ਆਜ਼ਾਦ ਪ੍ਰਗਟਾਵੇ ਦੇ ਅਧਿਕਾਰ ਦੀ ਵਕਾਲਤ ਕਰਨਾ ਜਾਰੀ ਰੱਖਾਂਗੇ ਅਤੇ ਭਾਰਤੀ ਕਾਨੂੰਨ ਤਹਿਤ ਵਿਕਲਪ ਦੀ ਤਲਾਸ਼ ਕਰ ਰਹੇ ਹਾਂ। ਖ਼ਬਰਾਂ ਮੁਤਾਬਕ ਸਰਕਾਰ ਨੇ ਟਵਿਟਰ ਨੂੰ ਕਰੀਬ 1200 ਟਵਿਟਰ ਅਕਾਊਂਟਸ ਦੀ ਸੂਚੀ ਭੇਜੀ ਸੀ, ਜਿਨ੍ਹਾਂ ਨੂੰ ਭਾਰਤ ਵਿਚ ਬਲਾਕ ਕਰਨ ਲਈ ਕਿਹਾ ਗਿਆ ਸੀ।

Ministry of Electronics and Information TechnologyMinistry of Electronics and Information Technology

ਨੋਟਿਸ ਵਿਚ ਕਿਹਾ ਗਿਆ ਕਿ ਸੁਰੱਖਿਆ ਏਜੰਸੀਆਂ ਨੇ ਇਹਨਾਂ ਅਕਾਊਂਟਸ ਦੀ ਪਛਾਣ ਗਰਮ ਖਿਆਲੀਆਂ ਦਾ ਸਮਰਥਨ ਕਰਨ ਵਾਲੇ ਅਤੇ ਪਾਕਿਸਤਾਨੀ ਸਮਰਥਨ ਹਾਸਲ ਕਰਨ ਵਾਲੇ ਅਕਾਊਂਟਸ ਦੇ ਤੌਰ ‘ਤੇ ਕੀਤੀ ਸੀ। ਟਵਿਟਰ ਨੇ ਕਿਹਾ ਹੈ ਕਿ ਉਸ ਨੂੰ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69A ਦੇ ਤਹਿਤ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਈ ਬਲਾਕਿੰਗ ਆਰਡਰ ਭੇਜੇ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement