
ਤਪੋਵਨ ਪਾਵਰ ਪ੍ਰਾਜੈਕਟ ਦੀ ਸੁਰੰਗ ਵਿਚ ਫਸੇ 34 ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ
ਨਵੀਂ ਦਿੱਲੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਆਏ ਭਿਆਨਕ ਹੜ੍ਹ ਤੋਂ ਬਾਅਦ ਬਚਾਅ ਕਾਰਜ ਜਾਰੀ ਹੈ। ਤਪੋਵਨ ਪਾਵਰ ਪ੍ਰਾਜੈਕਟ ਦੀ ਸੁਰੰਗ ਵਿਚ ਫਸੇ 34 ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਵੀ ਜਾਰੀ ਹੈ। ਸੁਰੰਗ ਵਿਚ ਇਕ ਪਾਸੇ ਤੋਂ ਫੌਜ ਅਤੇ ਆਈਟੀਬੀਪੀ ਦੇ ਜਵਾਬ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ।
Uttarakhand glacier disaster
ਮੰਗਲਵਾਰ ਸ਼ਾਮ ਤੋਂ ਸੁਰੰਗ ਦੇ ਦੂਜੇ ਪਾਸਿਓਂ ਹਵਾਈ ਫੌਜ ਦੀ ਵਿਸ਼ੇਸ਼ ਟੀਮ ਨੂੰ ਉਤਾਰ ਕੇ ਸੁਰੰਗ ਵਿਚ ਰਸਤਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਉੱਥੇ ਹੀ ਗਲੇਸ਼ੀਅਰ ਟੁੱਟਣ ਨਾਲ ਹੋਈ ਤਬਾਹੀ ਵਿਚ ਰਿਸ਼ੀਗੰਗਾ ਅਤੇ ਤਪੋਵਨ ਪਾਵਰ ਪ੍ਰਾਜੈਕਟ ਵਿਚ ਵਹਿ ਗਏ ਕਰੀਬ 200 ਲੋਕਾਂ ਨੂੰ ਐਨਡੀਆਰਐਫ ਅਤੇ ਐਸਡੀਆਰਐਫ ਲੱਭਣ ਵਿਚ ਲੱਗੀ ਹੋਈ ਹੈ।
Uttarakhand glacier disaster
ਹੁਣ ਤੱਕ 32 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਦੋ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਲਾਪਤਾ ਲੋਕਾਂ ਵਿਚ ਜ਼ਿਆਦਾਤਰ ਉੱਤਰ ਪ੍ਰਦੇਸ਼ ਤੋਂ ਹਨ, ਇਸ ਲਈ ਯੂਪੀ ਸਰਕਾਰ ਨੇ ਹਰਿਦੁਆਰ ਵਿਚ ਇਖ ਕੰਟਰੋਲ ਰੂਮ ਬਣਾਇਆ ਹੈ, ਜਿੱਥੇ ਤਿੰਨ ਮੰਤਰੀਆਂ ਨੂੰ ਨਿਯੁਕਤ ਕੀਤਾ ਹੈ, ਜੋ ਕਿ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।