
ਪਾਰਟੀ ਨੇ ਪਿਛਲੇ ਮਹੀਨੇ ਸਾਰੇ ਵਾਰਡਾਂ ਵਿਚ ਘਰ-ਘਰ ਜਾ ਕੇ ਲੋਕਾਂ ਤੋਂ ਦਸਤਖਤ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ।
ਨਵੀਂ ਦਿੱਲੀ:- ਆਮ ਆਦਮੀ ਪਾਰਟੀ (AAP) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਪਾਰਟੀ ਨੇਤਾਵਾਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੀ ਗ੍ਰਿਫਤਾਰੀ ਦੇ ਖਿਲਾਫ ਘਰ-ਘਰ ਜਾ ਕੇ ਮੁਹਿੰਮ ਦੌਰਾਨ 10 ਲੱਖ ਤੋਂ ਵੱਧ ਦਸਤਖਤ ਇਕੱਠੇ ਕੀਤੇ ਹਨ। 'ਆਪ' ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਇਸ ਤੋਂ ਬਾਅਦ ਸਿਸੋਦੀਆ ਅਤੇ ਜੈਨ ਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜਿਆ ਜਾਵੇਗਾ। ਪਾਰਟੀ ਨੇ ਪਿਛਲੇ ਮਹੀਨੇ ਸਾਰੇ ਵਾਰਡਾਂ ਵਿਚ ਘਰ-ਘਰ ਜਾ ਕੇ ਲੋਕਾਂ ਤੋਂ ਦਸਤਖਤ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ: ਮੀਟ ਅਤੇ ਬੀਅਰ ਵਿੱਚ ਕੈਂਸਰ ਪੈਦਾ ਕਰਨ ਵਾਲੇ ਰਸਾਇਣ: ਅਧਿਐਨ
ਰਾਏ ਨੇ ਕਿਹਾ, ''ਸਾਡਾ ਟੀਚਾ 10 ਲੱਖ ਦਸਤਖਤ ਇਕੱਠੇ ਕਰਨ ਦਾ ਸੀ ਅਤੇ ਅਸੀਂ ਐਤਵਾਰ ਨੂੰ ਇਸ ਨੂੰ ਹਾਸਲ ਕਰ ਲਿਆ। ਇਸ ਮੁਹਿੰਮ ਵਿਚ ਸਾਡੇ ਜ਼ਿਲ੍ਹਾ ਇੰਚਾਰਜ, ਲੋਕ ਸਭਾ ਇੰਚਾਰਜ ਅਤੇ ਕੌਂਸਲਰ ਸ਼ਾਮਲ ਸਨ”। ਉਹਨਾਂ ਦਾਅਵਾ ਕੀਤਾ ਕਿ ਹਰ ਕੋਈ ਜਾਣਦਾ ਹੈ ਕਿ ਸਿਸੋਦੀਆ ਅਤੇ ਜੈਨ ਨੇ ਸਿੱਖਿਆ ਅਤੇ ਸਿਹਤ ਪ੍ਰਣਾਲੀ ਵਿਚ ਬਦਲਾਅ ਲਿਆਂਦਾ ਹੈ। ਰਾਏ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਸਿਸੋਦੀਆ ਨੇ ਸਰਕਾਰੀ ਸਕੂਲਾਂ ਵਿਚ ਬਦਲਾਅ ਲਿਆਂਦੇ ਜਦਕਿ ਜੈਨ ਨੇ ਮੁਹੱਲਾ ਕਲੀਨਿਕ ਦਾ ਮਾਡਲ ਦਿੱਤਾ। ਲੋਕ ਇਸ ਗੱਲ ਤੋਂ ਨਾਰਾਜ਼ ਹਨ ਕਿ ਉਹਨਾਂ ਨੂੰ ਜੇਲ੍ਹ ਵਿੱਚ ਰਖਿਆ ਗਿਆ ਹੈ”।
ਇਹ ਵੀ ਪੜ੍ਹੋ: KKR ਸਟਾਰ ਰਿੰਕੂ ਸਿੰਘ ਦੇ ਸੰਘਰਸ਼ ਦੀ ਕਹਾਣੀ, ਪੜ੍ਹੋ ਦਿੱਗਜ਼ ਬੱਲੇਬਾਜ਼ ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ
ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਇਸ ਮੁਹਿੰਮ ਦਾ ਸਮਰਥਨ ਕਰਨ ਲਈ ਦਿੱਲੀ ਵਾਸੀਆਂ ਦਾ ਧੰਨਵਾਦ ਕੀਤਾ। ਸਿਸੋਦੀਆ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 26 ਫਰਵਰੀ ਨੂੰ ਦਿੱਲੀ ਦੀ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਇਹ ਨੀਤੀ ਰੱਦ ਕਰ ਦਿੱਤੀ ਗਈ ਹੈ। ਜੈਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਪਿਛਲੇ ਸਾਲ ਮਈ 'ਚ ਗ੍ਰਿਫਤਾਰ ਕੀਤਾ ਸੀ। ਦੋਵਾਂ ਨੇ ਫਰਵਰੀ 'ਚ ਦਿੱਲੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ।