
ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਅੱਜ ਪਹਿਲੀ ਵਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਦੇ ਦੌਰੇ 'ਤੇ ਜਾਣਗੇ।
ਨਵੀਂ ਦਿੱਲੀ: ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਅੱਜ ਪਹਿਲੀ ਵਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਦੇ ਦੌਰੇ 'ਤੇ ਜਾਣਗੇ। ਅਮੇਠੀ ਦੀ ਸੀਟ ਤੋਂ 15 ਸਾਲ ਤਕ ਸੰਸਦ ਮੈਂਬਰ ਰਹੇ ਰਾਹੁਲ ਗਾਂਧੀ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਰਾਰੀ ਹਾਰ ਦਿੱਤੀ ਸੀ। ਖ਼ਬਕਾਂ ਮੁਤਾਬਕ ਰਾਹੁਲ ਅਮੇਠੀ 'ਚ ਆਪਣੀ ਹਾਰ ਦੀ ਸਮੀਖਿਆ ਵੀ ਕਰ ਸਕਦੇ ਹਨ। ਅਮੇਠੀ ਪਹੁੰਚ ਕੇ ਰਾਹੁਲ ਹਰ ਬਲਾਕ ਦੇ 15-15 ਸੀਨੀਅਰ ਕਾਂਗਰਸ ਆਗੂਆਂ ਨਾਲ ਬੈਠਕ ਕਰਨਗੇ।
Congress
ਇਹਨਾਂ ਬੈਠਕਾਂ ਦੌਰਾਨ ਰਾਹੁਲ ਲੋਕ ਸਭਾ ਵਿਚ ਅਮੇਠੀ ਤੋਂ ਅਪਣੀ ਹਾਰ ਦੇ ਕਾਰਨਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ। ਜਿਲ੍ਹਾ ਕਾਂਗਰਸ ਦੇ ਬੁਲਾਰੇ ਨੇ ਦੱਸਿਆ ਕਿ ਰਾਹੁਲ ਕੁਝ ਪਿੰਡਾਂ ਦਾ ਦੌਰਾ ਵੀ ਕਰਨਗੇ। ਕਾਂਗਰਸ ਨੇ ਆਪਣੀ ਇਸ ਪੁਰਾਣੀ ਸੀਟ 'ਤੇ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਦਾ ਵਿਸ਼ਲੇਸ਼ਣ ਕਰਨ ਲਈ ਦੋ ਮੈਂਬਰੀ ਪੈਨਲ ਦਾ ਗਠਨ ਕੀਤਾ ਸੀ, ਜਿਸ 'ਚ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਤੀਨਿਧ ਕੇ.ਐਲ. ਸ਼ਰਮਾ ਅਤੇ ਏਆਈਸੀਸੀ ਸਕੱਤਰ ਜੁਬੇਰ ਖ਼ਾਨ ਸ਼ਾਮਲ ਸਨ।
10 Million Twitter followers - thank you to each and every one of you! ??
— Rahul Gandhi (@RahulGandhi) July 10, 2019
I will celebrate the milestone in Amethi, where I will be meeting our Congress workers & supporters today.
ਇਸ ਪੈਨਲ ਮੁਤਾਬਕ ਸਥਾਨਕ ਪੱਧਰ 'ਤੇ ਸਮਾਜਵਾਦੀ ਪਾਰਟੀ ਅਤੇ ਬਸਪਾ ਦੇ ਕਾਰਕੁਨਾਂ ਦਾ ਸਹਿਯੋਗ ਨਾ ਮਿਲ ਪਾਉਣਾ ਰਾਹੁਲ ਦੀ ਹਾਰ ਦਾ ਵੱਡਾ ਕਾਰਨ ਬਣਿਆ ਸੀ। ਦੱਸ ਦਈਏ ਕਿ ਅਮੇਠੀ ਤੋਂ ਇਲਾਵਾ ਰਾਹੁਲ ਵਾਇਨਾਡ ਸੀਟ ਤੋਂ ਵੀ ਚੋਣ ਲੜੇ ਸਨ, ਜਿੱਥੇ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। ਜ਼ਿਕਰਯੋਗ ਹੈ ਕਿ ਯੂਪੀ 'ਚ ਸਪਾ-ਬਸਪਾ ਨੇ ਗਠਜੋੜ ਕਰ ਕੇ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ।
Rahul Gandhi
ਮਹਾਗਠਜੋੜ ਨੇ ਅਮੇਠੀ 'ਚ ਕੋਈ ਉਮੀਦਵਾਰ ਨਾ ਉਤਾਰਨ ਦਾ ਵੀ ਫ਼ੈਸਲਾ ਕੀਤਾ ਸੀ। ਇਸ ਪੈਨਲ ਨੂੰ ਅਮੇਠੀ ਦੇ ਸਥਾਨਕ ਆਗੂਆਂ ਨੇ ਦੱਸਿਆ ਕਿ ਬੀਐਸਪੀ ਦੇ ਵੋਟ ਕਾਂਗਰਸ ਨੂੰ ਸ਼ਿਫ਼ਟ ਹੋਣ ਦੀ ਬਜਾਏ ਭਾਜਪਾ ਦੇ ਖਾਤੇ 'ਚ ਚਲੇ ਗਏ ਸਨ। ਉਧਰ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਸਿਆਸੀ ਗਲਿਆਰੇ 'ਚ ਤਰਥੱਲੀ ਮਚ ਗਈ ਹੈ। ਰਾਹੁਲ ਦੇ ਸਮਰਥਨ 'ਚ ਹੁਣ ਤਕ ਕਈ ਕਾਂਗਰਸੀ ਆਗੂ ਅਸਤੀਫ਼ਾ ਦੇ ਚੁੱਕੇ ਹਨ। ਬੀਤੇ ਦਿਨੀਂ ਜਯੋਤੀਰਾਦਿੱਤਿਆ ਸਿੰਧੀਆ ਅਤੇ ਮਿਲਿੰਦ ਦੇਵੜਾ ਨੇ ਆਪਣੇ ਅਸਤੀਫ਼ੇ ਦਿੱਤੇ ਸਨ।