ਜੇ ਜ਼ੁਲਮ ਵਿਰੁਧ ਮੂੰਹ ਨਾ ਖੋਲ੍ਹਿਆ ਤਾਂ 'ਦੁਕਾਨ' ਬੰਦ ਹੋ ਜਾਵੇਗੀ ਅਤੇ 'ਚੌਕੀਦਾਰ' ਬਦਲ ਜਾਵੇਗਾ: ਅਸਦੁਦੀਨ ਓਵੈਸੀ
Published : Aug 10, 2023, 3:32 pm IST
Updated : Aug 10, 2023, 3:32 pm IST
SHARE ARTICLE
Asaduddin Owaisi
Asaduddin Owaisi

ਕਿਹਾ, ਦੋਂ ਘੱਟ ਗਿਣਤੀਆਂ 'ਤੇ ਜ਼ੁਲਮ ਹੁੰਦੇ ਹਨ ਤਾਂ ਕਿਸੇ ਦਾ ਮੂੰਹ ਨਹੀਂ ਖੁੱਲ੍ਹਦਾ

 

ਨਵੀਂ ਦਿੱਲੀ: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐਮ.ਆਈ.ਐਮ.) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਵੀਰਵਾਰ ਨੂੰ ਲੋਕ ਸਭਾ ਵਿਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਕ ਪਾਸੇ 'ਚੌਕੀਦਾਰ' ਹੈ ਅਤੇ ਦੂਜੇ ਪਾਸੇ 'ਦੁਕਾਨਦਾਰ'  ਪਰ ਜਦੋਂ ਘੱਟ ਗਿਣਤੀਆਂ 'ਤੇ ਜ਼ੁਲਮ ਹੁੰਦੇ ਹਨ ਤਾਂ ਕਿਸੇ ਦਾ ਮੂੰਹ ਨਹੀਂ ਖੁੱਲ੍ਹਦਾ।

ਇਹ ਵੀ ਪੜ੍ਹੋ:ਸਵਾ ਮਹੀਨੇ ’ਚ ਨਸ਼ੇ ਕਾਰਨ ਵਿਧਵਾ ਮਾਂ ਨੇ ਗਵਾਏ 2 ਪੁੱਤ, ਤੀਜਾ ਪੁੱਤਰ ਵੀ ਨਸ਼ਿਆਂ ਦਾ ਆਦੀ

ਸਦਨ 'ਚ ਬੇਭਰੋਸਗੀ ਮਤੇ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਲੋਕ ਜ਼ੁਲਮ ਵਿਰੁਧ ਨਾ ਬੋਲੇ ​​ਤਾਂ 'ਦੁਕਾਨਦਾਰੀ' ਬੰਦ ਹੋ ਜਾਵੇਗੀ, 'ਚੌਕੀਦਾਰ' ਬਦਲ ਜਾਵੇਗਾ ਅਤੇ ਦੇਸ਼ ਨੂੰ ਤੀਜਾ ਮੋਰਚਾ ਮਿਲ ਜਾਵੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਸੀ, "ਇਸ ਚਰਚਾ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਦੇਸ਼ ਵੱਡਾ ਹੈ ਜਾਂ ਹਿੰਦੂਤਵ ਅਤੇ (ਸੰਘ ਦੀ ਵਿਚਾਰਧਾਰਾ) ਗੋਲਵਲਕਰ ਦੀ ਵਿਚਾਰਧਾਰਾ ਵੱਡੀ ਹੈ?"

ਇਹ ਵੀ ਪੜ੍ਹੋ:ਗਲੋਬਲ ਚੁਨੌਤੀਆਂ ਦੇ ਬਾਵਜੂਦ, ਭਾਰਤ ਦੁਨੀਆ ਦੀ ਸੱਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ: ਨਿਰਮਲਾ ਸੀਤਾਰਮਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਅਸਿੱਧੇ ਤੌਰ 'ਤੇ ਜ਼ਿਕਰ ਕਰਦੇ ਹੋਏ ਓਵੈਸੀ ਨੇ ਕਿਹਾ, ''ਇਸ ਦੇਸ਼ 'ਚ ਦੋ ਮੋਰਚੇ ਹਨ। ਇਕ ਚੌਕੀਦਾਰ ਹੈ ਅਤੇ ਇਕ ਦੁਕਾਨਦਾਰ ਹੈ। ਸਾਡੇ 'ਤੇ ਜ਼ੁਲਮ ਹੋਣ 'ਤੇ ਕੋਈ ਮੂੰਹ ਨਹੀਂ ਖੋਲ੍ਹਦਾ। ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਯੂ.ਏ.ਪੀ.ਏ. ਕਾਨੂੰਨ ਲਿਆਂਦਾ ਸੀ ਤਾਂ ਇਨ੍ਹਾਂ ਦੁਕਾਨਦਾਰਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ।''

ਇਹ ਵੀ ਪੜ੍ਹੋ:ਕੈਗ ਰੀਪੋਰਟ ਵਿਚ ਖੁਲਾਸਾ: ਆਯੁਸ਼ਮਾਨ ਭਾਰਤ ਤਹਿਤ ਅਯੋਗ ਪ੍ਰਵਾਰਾਂ ਨੇ ਲਿਆ 22.44 ਕਰੋੜ ਰੁਪਏ ਤਕ ਦਾ ਲਾਭ  

ਓਵੈਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਟਵਿਟਰ 'ਤੇ ਅਪਣੇ ਨਾਂਅ ਦੇ ਅੱਗੇ 'ਚੌਕੀਦਾਰ' ਲਗਾ ਦਿਤਾ ਸੀ। 'ਭਾਰਤ ਜੋੜੋ ਯਾਤਰਾ' ਦੌਰਾਨ ਰਾਹੁਲ ਗਾਂਧੀ ਨੇ 'ਨਫ਼ਰਤ ਦੇ ਬਾਜ਼ਾਰ 'ਚ ਪਿਆਰ ਦੀ ਦੁਕਾਨ' ਖੋਲ੍ਹਣ ਦਾ ਨਾਅਰਾ ਦਿਤਾ ਸੀ। ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਨੇ ਕਿਹਾ, ''ਦੁਕਾਨਦਾਰ ਅਤੇ ਚੌਕੀਦਾਰ ਕਦੋਂ ਤਕ ਸਾਡੀਆਂ ਲਾਸ਼ਾਂ 'ਤੇ ਰਾਜਨੀਤੀ ਕਰਨਗੇ? ਜ਼ੁਲਮ ਵਿਰੁਧ ਆਵਾਜ਼ ਨਾ ਉਠਾਈ ਤਾਂ ਦੁਕਾਨਦਾਰੀ ਨਹੀਂ ਚੱਲੇਗੀ, ਚੌਕੀਦਾਰ ਬਦਲਣਗੇ, ਤੀਜਾ ਫਰੰਟ ਚੱਲੇਗਾ”। ਉਨ੍ਹਾਂ ਨੇ ਹਰਿਆਣਾ ਵਿਚ ਰੇਲ ਗੱਡੀ ਵਿਚ ਪੁਲਿਸ ਮੁਲਾਜ਼ਮ ਵਲੋਂ ਚਾਰ ਵਿਅਕਤੀਆਂ ਦੇ ਮਾਰੇ ਜਾਣ ਦੀ ਘਟਨਾ ਅਤੇ ਹਿੰਸਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਬਹੁਗਿਣਤੀ ਭਾਈਚਾਰੇ ਨਾਲ ਜੁੜੇ ਕੱਟੜਵਾਦ ਵੱਲ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਪੰਜਾਬੀ ਨੌਜਵਾਨ ਦੀ ਕਤਰ ਵਿਚ ਟਰਾਲਾ ਪਲਟਣ ਕਾਰਨ ਮੌਤ; ਸਵਾ ਸਾਲ ਪਹਿਲਾਂ ਗਿਆ ਸੀ ਵਿਦੇਸ਼

ਉਨ੍ਹਾਂ ਕਿਹਾ, ''ਇਸ ਸਰਕਾਰ ਦੀ ਜ਼ਮੀਰ ਕਿਥੇ ਸੀ ਜਦੋਂ ਨੂਹ 'ਚ ਸੈਂਕੜੇ ਇਮਾਰਤਾਂ ਨੂੰ ਢਾਹ ਦਿਤਾ ਗਿਆ ਅਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ...ਭਾਰਤ 'ਚ ਨਫ਼ਰਤ ਦਾ ਮਾਹੌਲ ਬਣਾਇਆ ਗਿਆ ਹੈ।'' ਉਨ੍ਹਾਂ ਕਿਹਾ ਕਿ ਕੀ ਬਿਲਕੀਸ ਬਾਨੋ ਇਸ ਦੇਸ਼ ਦੀ ਧੀ ਨਹੀਂ ਹੈ? .. ਕਾਤਲਾਂ ਨੂੰ ਰਿਹਾਅ ਕਰ ਦਿਤਾ ਗਿਆ। ਕੀ ਇਹ ਤੁਹਾਡੀ ਜ਼ਮੀਰ ਹੈ?” ਯੂਨੀਫਾਰਮ ਸਿਵਲ ਕੋਡ 'ਤੇ ਬਹਿਸ 'ਤੇ ਉਨ੍ਹਾਂ ਕਿਹਾ, ''ਭਾਰਤ ਇਕ ਗੁਲਦਸਤਾ ਹੈ। ਦੇਸ਼ ਵਿਚ ਇਕ ਧਰਮ, ਇਕ ਸੱਭਿਆਚਾਰ, ਇਕ ਭਾਸ਼ਾ ਦੀ ਗੱਲ ਹੁੰਦੀ ਹੈ। ਅਜਿਹਾ ਤਾਨਾਸ਼ਾਹੀ 'ਚ ਹੁੰਦਾ ਹੈ।'' ਓਵੈਸੀ ਨੇ ਕਿਹਾ ਕਿ ਭਾਜਪਾ ਮੁਸਲਮਾਨਾਂ ਦੀ ਗੱਲ ਕਰਦੀ ਹੈ, ਪਰ ਇਸ ਸਰਕਾਰ 'ਚ ਇਕ ਵੀ ਮੁਸਲਿਮ ਮੰਤਰੀ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਰਕਾਰ ਵਿਚ ਘੱਟ ਗਿਣਤੀ ਭਲਾਈ ਦੇ ਬਜਟ ਵਿਚ 40 ਫ਼ੀ ਸਦੀ ਦੀ ਕਟੌਤੀ ਕੀਤੀ ਗਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement