
ਸਮਾਜਵਾਦੀ ਸਰਕਾਰ ਦੀ ਢਿੱਲੀ ਕਾਨੂੰਨੀ ਵਿਵਸਥਾ ਦੇ ਨਾਂ ਤੇ ਚੌਣਾਂ ਜਿਤਕੇ ਬਨਵਾਸ ਖਤਮ ਕਰਨ ਵਾਲੀ ਭਾਜਪਾ ਸਰਕਾਰ ਦੇ ਇਕ ਹੋਰ ਵਿਧਾਇਕ ਸੁਰਖੀਆਂ ਵਿਚ ਆ ਗਏ ਹਨ।
ਉਤਰ ਪ੍ਰਦੇਸ਼, ( ਪੀਟੀਆਈ) : ਉਤਰ ਪ੍ਰਦੇਸ਼ ਦੀ ਪਿਛਲੀ ਸਮਾਜਵਾਦੀ ਸਰਕਾਰ ਦੀ ਢਿੱਲੀ ਕਾਨੂੰਨੀ ਵਿਵਸਥਾ ਦੇ ਨਾਂ ਤੇ ਚੌਣਾਂ ਜਿਤਕੇ ਬਨਵਾਸ ਖਤਮ ਕਰਨ ਵਾਲੀ ਭਾਜਪਾ ਸਰਕਾਰ ਦੇ ਇਕ ਹੋਰ ਵਿਧਾਇਕ ਸੁਰਖੀਆਂ ਵਿਚ ਆ ਗਏ ਹਨ। ਭਾਜਪਾ ਵਿਧਾਇਕ ਤੇ ਇਕ ਮਾਈਨਿੰਗ ਅਧਿਕਾਰੀ ਨੂੰ ਬੰਧਕ ਬਣਾ ਕੇ ਕੁੱਟਣ ਦਾ ਦੋਸ਼ ਲਗਾ ਹੈ। ਅਧਿਕਾਰੀ ਨੇ ਦੋਸ਼ ਲਗਾਇਆ ਹੈ ਕਿ ਉਸਨੂੰ ਸਰਕਿਟ ਹਾਊਸ ਵਿਚ ਵਿਧਾਇਕ ਅਤੇ ਉਨਾਂ ਦੇ ਸਮਰਥਕਾਂ ਨੇ ਬੰਧਕ ਬਣਾ ਕੇ ਕੁੱਟਿਆ। ਇਸ ਮਾਮਲੇ ਵਿਚ ਭਾਜਪਾ ਵਿਧਾਇਕ ਬ੍ਰਿਜੇਸ਼ ਪ੍ਰਜਾਪਤੀ ਨੇ ਸਫਾਈ ਦਿਤੀ ਹੈ ਅਤੇ ਅਧਿਕਾਰੀ ਤੇ ਹੀ ਦੋਸ਼ ਲਗਾਏ ਹਨ।
Shalendra Singh
ਬਾਂਦਾ ਵਿਚ ਮਾਈਨਿੰਗ ਅਧਿਕਾਰੀ ਸ਼ੈਲੇਂਦਰ ਸਿੰਘ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਧਾਇਕ ਉਨਾਂ ਤੇ ਹਰ ਮਹੀਨੇ ਪੱਟੇਦਾਰਾਂ ਤੋਂ 25 ਲੱਖ ਰੁਪਏ ਵਸੂਲਣ ਦਾ ਦਬਾਅ ਪਾ ਰਿਹਾ ਸੀ। ਉਸਦੀ ਇਸ ਗੱਲ ਨੂੰ ਮੰਨਣ ਤੋਂ ਮਨਾ ਕਰਨ ਤੇ ਵਿਧਾਇਕ ਅਤੇ ਉਸ ਦੇ ਸਾਥੀਆਂ ਨੇ ਸਰਕਿਟ ਹਾਊਸ ਵਿਚ ਉਸਨੂੰ ਬੰਧਕ ਬਣਾ ਕੇ ਬੁਰੀ ਤਰਾਂ ਕੁੱਟਿਆ ਹੈ। ਉਥੇ ਦੂਜੇ ਪਾਸੇ ਭਾਜਪਾ ਅਧਿਕਾਰੀ ਪ੍ਰਜਾਪਤੀ ਨੇ ਅਪਣੇ ਉਪਰ ਲਗ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਅਧਿਕਾਰੀ ਨੂੰ ਹੀ ਭ੍ਰਿਸ਼ਟ ਕਰਾਰ ਦਿਤਾ।
Illegal Mining
ਮਾਈਨਿੰਗ ਅਧਿਕਾਰੀ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਵਿਧਾਇਕ ਪ੍ਰਜਾਪਤੀ ਨੇ ਕਿਹਾ ਕਿ ਇਕ ਈ-ਰਿਕਸ਼ਾ ਚਾਲਕ ਨੇ ਸ਼ਿਕਾਇਤ ਕੀਤੀ ਸੀ। ਉਸਦਾ ਕਹਿਣਾ ਸੀ ਕਿ ਮਾਈਨਿੰਗ ਅਧਿਕਾਰੀ ਨੇ ਉਸਨੂੰ ਅਤੇ ਉਸਦੇ ਇਕ ਹੋਰ ਸਾਥੀ ਨੂੰ ਨਾਜ਼ਾਇਜ਼ ਮਾਈਨਿੰਗ ਦੇ ਦੋਸ਼ ਵਿਚ ਜੇਲ ਭੇਜ ਦਿਤਾ। ਰਿਕਸ਼ਾਚਾਲਕ ਦੀ ਸ਼ਿਕਾਇਤ ਦੇ ਆਧਾਰ ਤੇ ਮਾਈਨਿੰਗ ਅਧਿਕਾਰੀ ਨੂੰ ਬੁਲਾਇਆ ਸੀ। ਉਹ ਮਾਈਨਿੰਗ ਮਾਫਿਆ ਦੇ ਨਾਲ ਮਿਲਕਰ ਪੂਰਾ ਗਿਰੋਹ ਚਲਾਉਂਦੇ ਹਨ। ਉਹ ਭ੍ਰਿਸ਼ਟ ਅਧਿਕਾਰੀ ਹਨ।