
ਇੱਕ ਡਾਕਟਰ ਦਾ ਆਪਣੇ ਸਾਥੀ ਡਾਕਟਰਾਂ ਨੂੰ ਭਾਵੁਕ ਸੁਨੇਹਾ
ਨਵੀਂ ਦਿੱਲੀ: ਡਾਕਟਰੀ ਇੱਕ ਅਜਿਹਾ ਪੇਸ਼ਾ ਹੈ ਜੋ ਰੱਬ ਤੋਂ ਬਾਅਦ ਕਿਸੇ ਮਰ ਰਹੇ ਵਿਅਕਤੀ ਦੀ ਜਾਨ ਬਚਾਉਣ ’ਚ ਆਪਣਾ 100% ਦਿੰਦਾ ਹੈ ਪਰ ਕਦੇ ਕਦੇ ਅਜਿਹੀਆਂ ਵੀ ਮੰਦਭਾਗੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਹਨ ਜੋ ਕਿ ਇਸ ਪੇਸ਼ੇ ਨੂੰ ਬਦਨਾਮ ਕਰ ਜਾਂਦੀਆਂ ਹਨ ਜਿਵੇਂ ਪੈਸਿਆਂ ਤੋਂ ਬਿਨਾਂ ਇਲਾਜ ਨਾ ਕਰਨਾ। ਜੇ ਕੋਈ ਮਰੀਜ਼ ਗਰੀਬ ਹੈ ਉਸ ਨੂੰ ਵਾਪਿਸ ਮੋੜ ਦੇਣਾ ਅਜਿਹੇ ਮਾਮਲਿਆਂ ਵਿਚ ਕਈ ਮਰੀਜ਼ਾਂ ਦੀਆਂ ਮੌਤਾਂ ਹੋ ਜਾਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਪਰ ਕੁਝ ਡਾਕਟਰ ਅਜਿਹੇ ਵੀ ਹਨ ਜੋ ਪੈਸੇ ਨਾਲੋਂ ਜ਼ਿਆਦਾ ਕਿਸੇ ਦੀ ਜ਼ਿੰਦਗੀ ਨੂੰ ਐਹਮੀਅਤ ਦਿੰਦੇ ਹਨ।
Doctor
ਅਜਿਹੇ ਹੀ ਇੱਕ ਡਾਕਟਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਇੱਕ ਚੰਗਾ ਸੁਨੇਹਾ ਆਪਣੀ ਬਾਕੀ ਸਾਥੀ ਡਾਕਟਰਾਂ ਨੂੰ ਦੇ ਰਿਹਾ ਹੈ। ਜੇ ਇਸ ਡਾਕਟਰ ਸਾਹਿਬ ਦਾ ਦਿੱਤਾ ਇਹ ਸੁਨੇਹਾ ਹਰ ਕੋਈ ਡਾਕਟਰ ਅਪਣਾ ਲਵੇ ਤਾਂ ਸ਼ਾਇਦ ਕਿਸੇ ਗਰੀਬ ਵਿਅਕਤੀ ਦੀ ਜਾਨ ਨਹੀਂ ਜਾਵੇਗੀ। ਬੀਤੇ ਦਿਨੀਂ ਲੁਧਿਆਣਾ ਤੋਂ ਇੱਕ ਮਾਮਲਾ ਆਹਮਣੇ ਆਇਆ ਸੀ ਇੱਕ ਪ੍ਰਵਾਸੀ ਔਰਤ ਦਾ।
Anmol Kwatra
ਜੋ ਕਿ ਗਰਭਵਤੀ ਸੀ ਅਤੇ ਡਿਲੀਵਰੀ ਸਮੇਂ ਪੈਸੇ ਨਾ ਹੋਣ ਤੇ ਹਸਪਤਾਲ ਨੇ ਉਸ ਨੂੰ ਬਾਹਰ ਕੱਢ ਦਿੱਤਾ। ਸੜਕ ਤੇ ਬੈਠੇ ਇਸ ਗਰੀਬ ਪਰਿਵਾਰ ਦੀ ਬਾਂਹ ਲੁਧਿਆਣਾ ਦੇ ਸਮਾਜ ਸੇਵੀ ਅਨਮੋਲ ਕਵਾਤ੍ਰਾ ਨੇ ਫੜੀ ਅਤੇ ਉਸ ਦਾ ਸਾਰਾ ਇਲਾਜ ਕਰਵਾਇਆ।
Doctor
ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਜਨਤਕ ਹੋਈ ਸੀ। ਡਾਕਟਰ ਸਾਹਿਬ ਦੀ ਇਸ ਵੀਡੀਓ ਤੇ ਬੜੇ ਚੰਗੇ ਚੰਗੇ ਕੁਮੈਟ ਕੀਤੇ ਜਾ ਰਹੇ ਹਨ। ਇਸ ਜਿੰਮੇਵਾਰ ਡਾਕਟਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਾਇਦ ਬਾਕੀ ਦੇ ਡਾਕਟਰ ਵੀ ਇਸ ਕਥਨ ਤੇ ਚੱਲਣ ਅਤੇ ਕਿ ਪੈਸਿਆਂ ਤੋਂ ਮੁਹਤਾਜ਼ ਮਰੀਜ਼ ਇਲਾਜ ਤੋਂ ਰਹਿਤ ਨਾ ਰਹੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।