70 ਹਜ਼ਾਰ ਤੋਂ ਵੱਧ ਆਪ੍ਰੇਸ਼ਨ ਕਰਨ ਵਾਲਾ ਨਕਲੀ ਡਾਕਟਰ ਗ੍ਰਿਫ਼ਤਾਰ
Published : Oct 1, 2019, 3:47 pm IST
Updated : Oct 1, 2019, 3:47 pm IST
SHARE ARTICLE
Fake doctor arrested, Claiming to have done 70,000 operations
Fake doctor arrested, Claiming to have done 70,000 operations

ਸਰਕਾਰੀ ਹਸਪਤਾਲ 'ਚ 10 ਸਾਲ ਤੋਂ ਕਰ ਰਿਹਾ ਸੀ ਪ੍ਰੈਕਟਿਸ

ਸਹਾਰਨਪੁਰ : 'ਮੁੰਨਾ ਭਾਈ ਐਮਬੀਬੀਐਸ' ਅਤੇ 'ਥ੍ਰੀ ਇਡੀਅਟਸ' ਹਿੰਦੀ ਸਿਨੇਮਾ ਦੀਆਂ ਦੋ ਪ੍ਰਸਿੱਧ ਫ਼ਿਲਮਾਂ ਹਨ, ਜਿਸ 'ਚ ਫ਼ਰਜ਼ੀ ਡਿਗਰੀ ਦੀ ਕਹਾਣੀ ਵਿਖਾਈ ਗਈ ਹੈ। ਪਰ ਹੁਣ ਇਕ ਅਜਿਹਾ ਵਿਅਕਤੀ ਫੜਿਆ ਗਿਆ ਹੈ, ਜਿਸ ਨੇ ਨਕਲੀ ਡਿਗਰੀ ਰਾਹੀਂ ਨਾ ਸਿਰਫ਼ ਸਰਕਾਰੀ ਹਸਪਤਾਲ 'ਚ ਠੇਕੇ ਦੇ ਆਧਾਰ 'ਤੇ ਨੌਕਰੀ ਹਾਸਲ ਕੀਤੀ, ਸਗੋਂ 70 ਹਜ਼ਾਰ ਤੋਂ ਵੱਧ ਆਪ੍ਰੇਸ਼ਨ ਵੀ ਕਰ ਦਿੱਤੇ। ਬਾਅਦ 'ਚ ਅਮਰੀਕਾ ਤੋਂ ਵੀ ਦੋ ਡਿਪਲੋਮੇ ਹਾਸਲ ਕਰ ਲਏ।

Fake doctor arrested, Claiming to have done 70,000 operationsFake doctor arrested, Claiming to have done 70,000 operations

ਘਟਨਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਥਾਣਾ ਦੇਵਬੰਦ ਦੀ ਹੈ। ਮੁਲਜ਼ਮ ਰਾਜੇਸ਼ ਸ਼ਰਮਾ (ਅਸਲੀ ਨਾਂ ਓਮਪਾਲ ਸ਼ਰਮਾ) ਨੇ ਬੰਗਲੁਰੂ ਤੋਂ ਡਾਕਟਰੀ ਦੀ ਫ਼ਰਜੀ ਡਿਗਰੀ ਹਾਸਲ ਕੀਤੀ ਸੀ ਅਤੇ ਉਸ ਨੇ ਕਰਨਾਟਕ ਮੈਡੀਕਲ ਕਾਊਂਸਿਲ ਤਹਿਤ ਰਜਿਸਟ੍ਰੇਸ਼ਨ ਕਰਵਾਇਆ ਸੀ। ਪੁਲਿਸ ਮੁਤਾਬਕ ਸਰਕਾਰੀ ਹਸਪਤਾਲ 'ਚ ਠੇਕੇ ਦੇ ਆਧਾਰ 'ਤੇ ਉਹ ਨੌਕਰੀ ਵੀ ਕਰ ਰਿਹਾ ਸੀ। ਇਸ ਤੋਂ ਇਲਾਵਾ ਉਹ ਦੋ ਨਰਸਿੰਗ ਹੋਮ ਵੀ ਚਲਾ ਰਿਹਾ ਸੀ, ਜੋ ਕਿ 'ਆਯੁਸ਼ਮਾਨ ਭਾਰਤ ਯੋਜਨਾ' ਤਹਿਤ ਵੀ ਨਾਮਜ਼ਦ ਕੀਤੇ ਹੋਏ ਹਨ।

DoctorDoctor

ਇੰਝ ਬਣਿਆ ਨਕਲੀ ਡਾਕਟਰ :
ਪੁਲਿਸ ਮੁਤਾਬਕ ਮੁਲਜ਼ਮ ਪਹਿਲਾਂ ਬੰਗਲੁਰੂ ਦੇ ਆਰਮੀ ਹਸਪਤਾਲ ਦੇ ਪਲਾਸਟਿਕ ਸਰਜਰੀ ਵਿਭਾਗ 'ਚ ਸਰਜੈਂਟ ਵਜੋਂ ਤਾਇਨਾਤ ਸੀ, ਜਿਸ ਦੀ ਪੈਨਸ਼ਨ ਹਾਲੇ ਵੀ ਉਸ ਨੂੰ ਮਿਲਦੀ ਹੈ। ਉਦੋਂ ਉਸ ਦਾ ਨਾਂ ਓਮਪਾਲ ਸ਼ਰਮਾ ਸੀ। ਉਥੇ ਰਾਜੇਸ਼ ਆਰ. ਨਾਂ ਦਾ ਇਕ ਡਾਕਟਰ ਵੀ ਤਾਇਨਾਤ ਸੀ। ਕੁਝ ਸਮੇਂ ਬਾਅਦ ਡਾ. ਰਾਜੇਸ਼ ਆਰ. ਵਿਦੇਸ਼ ਚਲੇ ਗਏ। ਡਾ. ਰਾਜੇਸ਼ ਦੇ ਵਿਦੇਸ਼ ਜਾਣ ਤੋਂ ਬਾਅਦ ਓਮਪਾਲ ਨੇ ਉਨ੍ਹਾਂ ਦੀ ਐਮਬੀਬੀਐਸ ਦੀ ਡਿਗਰੀ 'ਤੇ ਆਪਣੀ ਤਸਵੀਰ ਲਗਾ ਕੇ ਫ਼ਰਜੀਵਾੜਾ ਕਰ ਲਿਆ। ਉਸ ਨੇ ਸਾਲ 1995 'ਚ ਐਫ਼ੀਡੇਵਿਟ ਰਾਹੀਂ ਆਪਣਾ ਨਾਂ ਬਦਲ ਕੇ ਰਾਜੇਸ਼ ਸ਼ਰਮਾ ਰੱਖ ਲਿਆ। ਉਸ ਨੇ ਸਾਲ 2005 'ਚ ਆਪਣੇ ਸਹੁਰੇ ਪਿੰਡ ਨਾਗਲ 'ਚ ਨਰਸਿੰਗ ਹੋਮ ਖੋਲ੍ਹ ਲਿਆ। ਉਹ ਆਯੁਸ਼ਮਾਨ ਯੋਜਨਾ 'ਚ ਰਜਿਸਟਰਡ ਹੋ ਕੇ 14 ਲੱਖ ਦੀ ਰਕਮ ਵੀ ਪ੍ਰਾਪਤ ਕਰ ਚੁੱਕਾ ਹੈ। 

Fake doctor arrested, Claiming to have done 70,000 operationsFake doctor arrested, Claiming to have done 70,000 operations

ਚਲਾ ਰਿਹਾ ਸੀ ਦੋ ਨਰਸਿੰਗ ਹੋਮ :
ਇਸ ਤੋਂ ਬਾਅਦ ਉਸ ਨੇ ਦੇਵਬੰਦ ਦੇ ਸਰਕਾਰੀ ਸਿਹਤ ਕੇਂਦਰ 'ਚ ਫ਼ਰਜ਼ੀ ਡਿਗਰੀ ਵਿਖਾ ਕੇ ਠੇਕੇ ਦੇ ਆਧਾਰ 'ਤੇ ਸਰਜਨ ਦੀ ਨੌਕਰੀ ਹਾਸਲ ਕਰ ਲਈ। ਇਸ ਤੋਂ ਇਲਾਵਾ ਉਸ ਨੇ ਕਈ ਹੋਰ ਸਰਟੀਫ਼ਿਕੇਟ ਅਤੇ ਸਰਜਰੀ ਨਾਲ ਸਬੰਧਤ ਡਿਪਲੋਮੇ ਵੀ ਪ੍ਰਾਪਤ ਕਰ ਲਏ। ਸਰਜਰੀ ਨਾਲ ਸਬੰਧਤ ਦੋ ਡਿਪਲੋਮੇ ਤਾਂ ਉਸ ਨੂੰ ਅਮਰੀਕਾ ਤੋਂ ਮਿਲੇ ਸਨ। ਓਮਪਾਲ ਨੇ ਨਾਗਲ ਤੋਂ ਬਾਅਦ ਸਾਲ 2018 'ਚ ਦੇਵਬੰਦ ਵਿਚ ਵੀ ਇਕ ਹੋਰ ਨਰਸਿੰਗ ਹੋਮ ਖੋਲ੍ਹ ਲਿਆ ਸੀ। ਬੀਤੇ ਸਾਲ ਜਦੋਂ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਹੋਈ ਸੀ ਤਾਂ 'ਸ਼ਿਵਮ ਹਸਪਤਾਲ'  ਦਾ ਰਜਿਸਟ੍ਰੇਸ਼ਨ ਵੀ ਕਰਵਾ ਲਿਆ ਸੀ। ਇਸੇ ਯੋਜਨਾ ਤਹਿਤ ਕੁਝ ਆਪ੍ਰੇਸ਼ਨ ਕਰਨ ਤੋਂ ਬਾਅਦ ਸਰਕਾਰ ਤੋਂ ਲਗਭਗ 14 ਲੱਖ ਰੁਪਏ ਦਾ ਭੁਗਤਾਨ ਵੀ ਆਪਣੇ ਖਾਤੇ 'ਚ ਕਰਵਾਇਆ ਸੀ। ਇਸ ਦੌਰਾਨ ਉਸ ਨੇ ਲਗਭਗ 70 ਹਜ਼ਾਰ ਮਰੀਜ਼ਾਂ ਦੀ ਸਰਜਰੀ ਕੀਤੀ।

Fake doctor arrested, Claiming to have done 70,000 operationsFake doctor arrested, Claiming to have done 70,000 operations

ਇੰਜ ਆਇਆ ਪੁਲਿਸ ਅੜਿੱਕੇ :
ਬੀਤੇ 10 ਸਾਲ ਤੋਂ ਨਰਸਿੰਗ ਹੋਮ ਅਤੇ ਸਰਕਾਰੀ ਹਸਪਤਾਲ 'ਚ ਤਾਇਨਾਤੀ ਤੋਂ ਬਾਅਦ ਓਮਪਾਲ ਡਾਕਟਰੀ ਦਾ ਧੰਦਾ ਕਰ ਰਿਹਾ ਸੀ।  ਬੀਤੇ ਮਹੀਨੇ ਬਦਮਾਸ਼ਾਂ ਨੇ ਉਸ ਤੋਂ 40 ਲੱਖ ਰੁਪਏ ਦੀ ਰੰਗਦਾਰੀ ਮੰਗੀ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਓਮਪਾਲ ਨੇ ਸ਼ੱਕ ਪ੍ਰਗਟਾਇਆ ਸੀ ਕਿ ਇਸ ਕਾਂਡ ਪਿੱਛੇ ਦੇਵਬੰਦ ਦੇ ਡਾ. ਰਵੀ ਖੁਰਾਨਾ ਦਾ ਹੱਥ ਹੈ। ਪੁਲਿਸ ਨੇ ਡਾ. ਰਵੀ ਖੁਰਾਨਾ ਤੋਂ ਪੁਛਗਿਛ ਕੀਤੀ। ਇਸ ਤੋਂ ਬਾਅਦ ਡਾ. ਖੁਰਾਨਾ ਨੇ ਡਾ. ਰਾਜੇਸ਼ ਸ਼ਰਮਾ ਦੇ ਨਾਂ ਤੋਂ ਪ੍ਰੈਕਟਿਸ ਕਰ ਰਹੇ ਓਮਪਾਲ ਦੀ ਸੱਚਾਈ ਸਾਹਮਣੇ ਰਖਦਿਆਂ ਦਸਤਾਵੇਜ਼ ਪੇਸ਼ ਕਰ ਦਿਤੇ ਅਤੇ ਆਖ਼ਰਕਾਰ ਓਮਪਾਲ ਜੇਲ ਪਹੁੰਚ ਗਿਆ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement