
ਜਾਣੋ, ਕਦੋਂ ਸ਼ੁਰੂ ਹੋਵੇਗਾ ਰਾਮ ਮੰਦਿਰ ਦਾ ਨਿਰਮਾਣ
ਨਵੀਂ ਦਿੱਲੀ: ਆਯੋਧਿਆ ਵਿਚ ਰਾਮ ਮੰਦਿਰ ਦੇ ਪੱਖ ਵਿਚ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਦੇਣ ਤੋਂ ਬਾਅਦ ਰਾਸ਼ਟਰੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਸਾਲ 2020 ਨਾਲ ਨਿਰਮਾਣ ਸ਼ੁਰੂ ਹੋ ਜਾਵੇਗਾ। ਇਸ ਦੇ ਲਈ ਸਹੀ ਸਮਾਂ ਦੇਖਿਆ ਜਾਵੇਗਾ। ਇਸ ਸਮੇਂ ਜਿਸ ਥਾਂ ਚਬੂਤਰੇ ਤੇ ਰਾਮਲਲਾ ਵਿਰਾਜਮਾਨ ਹਨ ਉੱਥੇ ਬਣਨ ਜਾ ਰਹੇ ਮੰਦਿਰ ਦੀ ਸੈਂਕੂਚਰੀ ਹੋਵੇਗੀ।
Ayodhya Ram Mandir ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਟ੍ਰਸਟ ਦੁਆਰਾ ਆਯੋਧਿਆ ਵਿਚ ਰਾਮ ਮੰਦਿਰ ਦਾ ਨਿਰਮਾਣ ਹੋਵੇਗਾ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਤਿੰਨ ਮਹੀਨਿਆਂ ਦੌਰਾਨ ਟ੍ਰਸਟ ਗਠਿਤ ਕਰਨ ਨੂੰ ਕਿਹਾ ਹੈ। ਹੁਣ ਇਸ ਟ੍ਰਸਟ ਵਿਚ ਸ਼ਾਮਲ ਹੋਣ ਵਾਲੇ ਚਿਹਰਿਆਂ ਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੂਤਰਾਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ 1951 ਵਿਚ ਗੁਜਰਾਤ ਵਿਚ ਬਕਾਇਦਾ ਧਾਰਮਿਕ ਚੈਰੀਟੇਬਲ ਟ੍ਰਸਟ ਬਣਾ ਕੇ ਸੋਮਨਾਥ ਮੰਦਿਰ ਦਾ ਨਿਰਮਾਣ ਕੀਤਾ ਗਿਆ ਹੈ ਉਸੇ ਤਰ੍ਹਾਂ ਰਾਮ ਮੰਦਿਰ ਬਣਾਉਣ ਲਈ ਵੀ ਟ੍ਰਸਟ ਗਠਿਤ ਹੋਵੇਗਾ।
Ayodhya Ram Mandir ਇਸ ਟ੍ਰਸਟ ਵਿਚ ਸਰਕਾਰੀ ਪ੍ਰਤੀਨਿਧੀ ਅਤੇ ਰਾਮ ਮੰਦਿਰ ਅੰਦੋਲਨ ਨਾਲ ਜੁੜੇ ਰਹੇ ਸੰਘ ਪਰਵਾਰ ਦੇ ਸੰਗਠਨਾਂ ਦੇ ਲੋਕ ਸ਼ਾਮਲ ਹੋ ਸਕਦੇ ਹਨ। ਆਯੋਧਿਆ ਵਿਵਾਦ ਮਾਮਲੇ ਵਿਚ 70 ਸਾਲਾਂ ਤਕ ਚੱਲੀ ਕਾਨੂੰਨੀ ਲੜਾਈ ਅਤੇ ਸੁਪਰੀਮ ਕੋਰਟ ਵਿਚ 40 ਦਿਨਾਂ ਤਕ ਲਗਾਤਾਰ ਚੱਲੀ ਸੁਣਵਾਈ ਤੋਂ ਬਾਅਦ ਸ਼ਨੀਵਾਰ ਨੂੰ ਇਤਿਹਾਸਿਕ ਫ਼ੈਸਲਾ ਆ ਗਿਆ। ਫ਼ੈਸਲਾ ਵਿਵਾਦਿਤ ਜ਼ਮੀਨ ਤੇ ਰਾਮਲਲਾ ਦੇ ਹਕ ਵਿਚ ਸੁਣਾਇਆ ਗਿਆ।
Ayodhya Ram Mandir ਫ਼ੈਸਲੇ ਵਿਚ ਕਿਹਾ ਗਿਆ ਕਿ ਰਾਮ ਮੰਦਿਰ ਵਿਵਾਦਿਤ ਸਥਾਨ ਤੇ ਬਣੇਗਾ ਅਤੇ ਮਸਜਿਦ ਨਿਰਮਾਣ ਲਈ ਆਯੋਧਿਆ ਵਿਚ ਪੰਜ ਏਕੜ ਜ਼ਮੀਨ ਅਲੱਗ ਤੋਂ ਦਿੱਤੀ ਜਾਵੇਗੀ। ਅਦਾਲਤ ਨੇ ਕਿਹਾ ਕਿ ਵਿਵਾਦਿਤ 02.77 ਏਕੜ ਜ਼ਮੀਨ ਕੇਂਦਰ ਸਰਕਾਰ ਦੇ ਅਧੀਨ ਰਹੇਗੀ। ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਮੰਦਿਰ ਬਣਾਉਣ ਲਈ ਤਿੰਨ ਮਹੀਨਿਆਂ ਵਿਚ ਇਕ ਟ੍ਰਸਟ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।