
ਅੱਜਕੱਲ੍ਹ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ, ਹਰ ਕੋਈ ਅਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਸੋਸ਼ਲ ਮੀਡੀਆ 'ਤੇ ਬਿਤਾਉਣਾ ਜ਼ਿਆਦਾ...
ਚੰਡੀਗੜ੍ਹ : ਅੱਜਕੱਲ੍ਹ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ, ਹਰ ਕੋਈ ਅਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਸੋਸ਼ਲ ਮੀਡੀਆ 'ਤੇ ਬਿਤਾਉਣਾ ਜ਼ਿਆਦਾ ਪਸੰਦ ਕਰਦਾ ਹੈ, ਪਰ ਸੋਸ਼ਲ ਮੀਡੀਆ ਨੂੰ ਲੈ ਕੇ ਇਕ ਤਾਜ਼ਾ ਖੋਜ ਵਿਚ ਅਜਿਹਾ ਖ਼ੁਲਾਸਾ ਹੋਇਆ ਹੈ, ਜਿਸ ਨੂੰ ਸੁਣ ਕੇ ਲੜਕੀਆਂ ਹੈਰਾਨ ਹੋ ਜਾਣਗੀਆਂ। ਜੀ ਹਾਂ, ਇਸ ਖੋਜ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੋ ਲੜਕੀਆਂ ਸੋਸ਼ਲ ਮੀਡੀਆ 'ਤੇ ਅਪਣਾ ਜ਼ਿਆਦਾ ਸਮਾਂ ਬਤੀਤ ਕਰਦੀਆਂ ਹਨ, ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੀਆਂ ਹਨ।
Social Media
ਖੋਜ ਮੁਤਾਬਕ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਨਾਲ ਲੜਕੀਆਂ ਵਿਚ ਡਿਪਰੈਸ਼ਨ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਕ ਰਿਪੋਰਟ ਮੁਤਾਬਕ ਯੂਨੀਵਰਸਿਟੀ ਕਾਲਜ ਲੰਡਨ ਦੀ ਯਵੋਨਨੇ ਕੇਲੀ ਵਿਚ ਇਹ ਖੋਜ ਕੀਤੀ ਗਈ ਹੈ। ਜਿਸ ਵਿਚ ਖੋਜ ਕਰਤਾਵਾਂ ਨੇ ਇਸ ਪਾਇਆ ਕਿ ਲਗਭਗ 40 ਫ਼ੀਸਦੀ ਲੜਕੀਆਂ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਦਿਨ ਵਿਚ ਪੰਜ ਘੰਟੇ ਤੋਂ ਜ਼ਿਆਦਾ ਸਮਾਂ ਬਤੀਤ ਕੀਤਾ। ਉਨ੍ਹਾਂ 'ਚ ਡਿਪਰੈਸ਼ਨ ਦੇ ਲੱਛਣ ਦਿਖਾਈ ਦਿੱਤੇ ਹਨ, ਜਦਕਿ ਲੜਕਿਆਂ ਵਿਚ ਇਹ ਦਰ ਬਹੁਤ ਘੱਟ ਪਾਈ ਗਈ ਹੈ। ਇਨ੍ਹਾਂ ਵਿਚ ਲੜਕੇ 15 ਫੀਸਦੀ ਤੋਂ ਵੀ ਘੱਟ ਹਨ।
Social Media
ਇਸ ਅਧਿਐਨ ਵਿਚ 14 ਸਾਲ ਦੀ ਉਮਰ ਦੇ 11000 ਲੜਕੇ-ਲੜਕੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਕ ਦੂਜੀ ਰਿਪੋਰਟ ਅਨੁਸਾਰ ਖੋਜ ਕਰਤਾਵਾਂ ਨੇ ਕਿਹਾ ਕਿ ਅਜੇ ਨਿਸ਼ਚਿਤ ਤੌਰ 'ਤੇ ਨਹੀਂ ਕਹਿ ਸਕਦੇ ਹਨ ਕਿ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਮਾਨਸਿਕ ਸਿਹਤ 'ਤੇ ਖ਼ਰਾਬ ਅਸਰ ਪੈਂਦਾ ਹੈ, ਪਰ ਇਸ ਖੋਜ ਤੋਂ ਬਾਅਦ ਅਜਿਹਾ ਕਿਹਾ ਜਾ ਸਕਦਾ ਹੈ। ਉਂਝ ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਸੋਸ਼ਲ ਮੀਡੀਆ ਦੀ ਦਿਨ ਪ੍ਰਤੀ ਦਿਨ ਵਧ ਰਹੀ ਵਰਤੋਂ ਕਾਰਨ ਕਾਫ਼ੀ ਸਮਾਜਿਕ ਵਿਗਾੜ ਪੈਦਾ ਹੋ ਰਹੇ ਹਨ, ਫਿਰ ਸਿਹਤ 'ਤੇ ਇਸ ਦੇ ਗ਼ਲਤ ਪ੍ਰਭਾਵ ਨੂੰ ਵੀ ਨਾਕਾਰਿਆ ਨਹੀਂ ਜਾ ਸਕਦਾ।