ਮਾਂ ਨੇ ਅਪਣੇ ਹੀ ਬੇਟੇ ਨੂੰ ਸਾੜੀ ਨਾਲ ਬੰਨ੍ਹ ਕੇ 10ਵੀਂ ਮੰਜ਼ਿਲ ਤੋਂ ਲਟਕਾਇਆ, ਵੀਡੀਓ ਵਾਇਰਲ
Published : Feb 11, 2022, 10:04 am IST
Updated : Feb 11, 2022, 10:20 am IST
SHARE ARTICLE
Mother hangs son from 10th floor balcony by saree
Mother hangs son from 10th floor balcony by saree

ਤੁਸੀਂ ਉੱਚੀਆਂ ਇਮਾਰਤਾਂ ਤੋਂ ਬੱਚਿਆਂ ਦੇ ਡਿੱਗਣ ਦੀਆਂ ਮੰਦਭਾਗੀਆਂ ਖਬਰਾਂ ਅਕਸਰ ਸੁਣੀਆਂ ਹੋਣਗੀਆਂ


ਫਰੀਦਾਬਾਦ: ਤੁਸੀਂ ਉੱਚੀਆਂ ਇਮਾਰਤਾਂ ਤੋਂ ਬੱਚਿਆਂ ਦੇ ਡਿੱਗਣ ਦੀਆਂ ਮੰਦਭਾਗੀਆਂ ਖਬਰਾਂ ਅਕਸਰ ਸੁਣੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਅਜਿਹਾ ਮਾਮਲਾ ਦੇਖਿਆ ਹੈ ਜਦੋਂ ਕਿਸੇ ਮਾਂ ਨੇ ਆਪਣੇ ਹੀ ਪੁੱਤਰ ਨੂੰ 10ਵੀਂ ਮੰਜ਼ਿਲ ਤੋਂ ਹੇਠਾਂ ਲਟਕਾਇਆ ਹੋਵੇ? ਦਰਅਸਲ ਫਰੀਦਾਬਾਦ ਵਿਚ ਇਕ ਮਾਂ ਵਲੋਂ ਆਪਣੇ ਬੇਟੇ ਨੂੰ ਹੀ ਬਾਲਕਨੀ ਵਿਚ ਲਟਕਾਉਣ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।

Mother hangs son from 10th floor balcony by sareeMother hangs son from 10th floor balcony by saree

ਘਟਨਾ ਦੀ ਵਾਇਰਲ ਹੋਈ ਵੀਡੀਓ ਵਿਚ ਬੇਟੇ ਨੂੰ ਚਾਦਰ ਨਾਲ ਲਟਕਦਾ ਦਿਖਾਈ ਦੇ ਰਿਹਾ ਹੈ। ਦਰਅਸਲ ਉਹਨਾਂ ਦਾ ਕੋਈ ਕੱਪੜਾ ਹੇਠਾਂ ਵਾਲੇ ਫਲੋਰ ਉੱਤੇ ਡਿੱਗ ਗਿਆ ਸੀ ਅਤੇ ਉਸ ਫਲੋਰ ਨੂੰ ਤਾਲਾ ਲੱਗਿਆ ਹੋਇਆ ਸੀ। ਇਸ ਦੌਰਾਨ ਮਹਿਲਾ ਨੇ ਅਪਣੇ ਬੇਟੇ ਨੂੰ ਇਕ ਸਾੜੀ ਨਾਲ ਬੰਨ੍ਹ ਕੇ ਕੱਪੜਾ ਲਿਆਉਣ ਲਈ ਹੇਠਾਂ ਲਟਕਾ ਦਿੱਤਾ। ਇਸ ਦੌਰਾਨ ਸਾਹਮਣੇ ਰਹਿਣ ਵਾਲੇ ਲੋਕਾਂ ਨੂੰ ਵੀਡੀਓ ਬਣਾ ਲਿਆ, ਜੋ ਕਾਫੀ ਵਾਇਰਲ ਹੋ ਰਿਹਾ ਹੈ।

Mother hangs son from 10th floor balcony by sareeMother hangs son from 10th floor balcony by saree

ਇਹ ਘਟਨਾ ਫਰੀਦਾਬਾਦ ਦੇ ਸੈਕਟਰ 82 ਦੀ ਇਕ ਸੁਸਾਇਟੀ ਵਿਚ ਵਾਪਰੀ। ਸੁਸਾਇਟੀ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਮਾਮਲਾ 6 ਜਾਂ 7 ਫਰਵਰੀ ਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਖਤਰਨਾਕ ਸਾਬਿਤ ਹੋ ਸਕਦਾ ਸੀ।

ਫਿਲਹਾਲ ਸੁਸਾਇਟੀ ਵਲੋਂ ਮਹਿਲਾ ਨੂੰ ਅਜਿਹਾ ਕਰਨ ’ਤੇ ਨੋਟਿਸ ਦਿੱਤਾ ਗਿਆ ਹੈ।  ਹਾਲਾਂਕਿ ਮਹਿਲਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਪਣੇ ਫੈਸਲੇ ’ਤੇ ਪਛਤਾਵਾ ਹੋ ਰਿਹਾ ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਔਰਤ ਨੇ ਕਿਸੇ ਦੀ ਮਦਦ ਜਾਂ ਸਲਾਹ ਨਹੀਂ ਲਈ ਅਤੇ ਆਪਣੇ ਪੁੱਤਰ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਦਾ ਫੈਸਲਾ ਕੀਤਾ।

Location: India, Haryana, Faridabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement