
ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਦਾ ਐਲਾਨ ਹੋ ਚੁੱਕਾ ਹੈ। ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸੋਸ਼ਲ ਮੀਡੀਆ 'ਤੇ ਝੂਠੀ...
ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਦਾ ਐਲਾਨ ਹੋ ਚੁੱਕਾ ਹੈ। ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸੋਸ਼ਲ ਮੀਡੀਆ 'ਤੇ ਝੂਠੀ ਅਤੇ ਗ਼ਲਤ ਜਾਣਕਾਰੀਆਂ ਫ਼ੈਲਾਉਣ ਵਾਲਿਆਂ ਵਿਰੁੱਧ ਚੋਣ ਕਮਿਸ਼ਨ ਨੇ ਸਖ਼ਤ ਕਦਮ ਚੁੱਕੇ ਹਨ। ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਬੀਤੇ ਦਿਨੀਂ ਦੱਸਿਆ ਕਿ ਚੋਣਾਂ 'ਚ ਹਿੱਸਾ ਲੈਣ ਵਾਲੇ ਸਾਰੇ ਉਮੀਦਵਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟਾਂ ਦੀ ਜਾਣਕਾਰੀ ਦੇਣੀ ਪਵੇਗੀ।
cVIGIL
ਇੰਝ ਕੰਮ ਕਰੇਗਾ cVIGIL ਐਪ : ਚੋਣ ਕਮਿਸ਼ਨਰ ਨੇ ਵੋਟਰਾਂ ਨੂੰ ਪ੍ਰਭਾਵਤ ਕਰਨ ਵਾਲੀਆਂ ਗਤੀਵਿਧੀਆਂ ਰੋਕਣ ਲਈ ਸੀ-ਵਿਜਿਲ (cVIGIL) ਐਪ ਲਾਂਚ ਕੀਤਾ ਹੈ। ਐਪ 'ਤੇ ਕਿਸੇ ਵੀ ਚੋਣ ਖੇਤਰ ਦਾ ਆਗੂ ਗੜਬੜੀ ਕਰਦਾ ਵਿਖਾਈ ਦੇਵੇ ਤਾਂ ਇਸ ਦੀ ਸੂਚਨਾ ਤੁਰੰਤ ਕੋਈ ਵੀ ਨਾਗਰਿਕ ਦੇ ਸਕਦਾ ਹੈ। ਐਪ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ 'ਤੇ ਕੋਈ ਗ਼ਲਤ ਜਾਂ ਝੂਠੀ ਸ਼ਿਕਾਇਤ ਦਰਜ ਨਹੀਂ ਕਰਵਾਈ ਜਾ ਸਕੇਗੀ। ਸ਼ਿਕਾਇਤਕਰਤਾ ਨੂੰ ਐਪ 'ਚ ਦਿੱਤੇ ਗਏ ਕੈਮਰੇ ਦੀ ਆਪਸ਼ਨ ਤੋਂ ਤਸਵੀਰ ਜਾਂ ਵੀਡੀਓ ਬਣਾਉਣੀ ਪਵੇਗੀ। ਪਹਿਲਾਂ ਤੋਂ ਖਿੱਚੀਆਂ ਤਸਵੀਰਾਂ ਜਾਂ ਵੀਡੀਓਜ਼ ਨੂੰ ਸ਼ਿਕਾਇਤ ਵਜੋਂ ਅਪਲੋਡ ਨਹੀਂ ਕੀਤਾ ਜਾ ਸਕੇਗਾ। ਇਸ ਨਾਲ ਝੂਠੀਆਂ ਸ਼ਿਕਾਇਤਾਂ 'ਤੇ ਰੋਕ ਲੱਗੇਗੀ। ਐਪ ਤੋਂ ਪ੍ਰਾਪਤ ਹੋਣ ਵਾਲੀ ਸ਼ਿਕਾਇਤਕਰਤਾ ਦੀ ਲੋਕੇਸ਼ਨ ਚੋਣ ਕਮਿਸ਼ਨ ਕੋਲ ਆਵੇਗੀ। ਹਰ ਵਿਧਾਨ ਸਭਾ ਖੇਤਰ 'ਚ ਤਿੰਨ ਉੱਡਣ ਦਸਤੇ ਮੌਜੂਦ ਰਹਿਣਗੇ, ਜੋ ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਕਰਨਗੇ।
Election Commission
100 ਮਿੰਟ ਅੰਦਰ ਕਾਰਵਾਈ ਹੋਵੇਗੀ : ਚੋਣ ਕਮਿਸ਼ਨਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ 'ਚ ਗੜਬੜੀ ਰੋਕਣ ਲਈ ਜ਼ਿਲ੍ਹਾ ਮੁੱਖ ਦਫ਼ਤਰਾਂ 'ਚ ਕੰਟਰੋਲ ਰੂਮ ਬਣਾਇਆ ਜਾਵੇਗਾ। ਇੱਥੋਂ ਐਪ ਅਤੇ ਫ਼ੋਨ ਨੰਬਰ-1950 'ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਕੰਟਰੋਲ ਰੂਮ ਤੋਂ ਜਿੱਥੋਂ ਦੀ ਵੀ ਸ਼ਿਕਾਇਤ ਹੋਵੇਗੀ, ਸਬੰਧਤ ਚੋਣ ਅਧਿਕਾਰੀ ਨੂੰ ਤੁਰੰਦ ਇਸ ਦੀ ਸੂਚਨਾ ਦਿੱਤੀ ਜਾਵੇਗੀ। ਅਧਿਕਾਰੀ ਜਾਂਚ ਪੜਤਾਰ ਕਰਨ ਮਗਰੋਂ 100 ਮਿੰਟ ਅੰਦਰ ਸ਼ਿਕਾਇਤ ਦਾ ਸਟੇਟ ਵਾਪਸ ਐਪ 'ਤੇ ਅਪਲੋਡ ਕਰੇਗਾ। ਹਰ ਨਾਗਰਿਕ ਨੂੰ ਸ਼ਿਕਾਇਤ ਕਰਨ 'ਤੇ ਆਈ.ਡੀ. ਦਿੱਤੀ ਜਾਵੇਗੀ, ਜਿੱਥੋਂ ਉਹ ਸ਼ਿਕਾਇਤ ਦਾ ਸਟੇਟਸ ਵੀ ਟਰੇਸ ਕਰ ਸਕੇਗਾ।